ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/48

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੩੭੨)

ਵੱਲ ਤੋਰਿਆ। ਰਘੋਬਾ ਨੇ ਪੱਛਮ ਨੂੰ ਮੂੰਹ ਕਰ ਲਿਆ ਅਤੇ ਲਾਹੌਰ ਉੱਤੇ ਕਬਜ਼ਾ ਕਰ ਲਿਆ।

੪–ਐਹਮਦ ਸ਼ਾਹ ਏਹ ਖ਼ਬਰ ਸੁਣਦੇ ਸਾਰ ਅਫ਼ਗ਼ਾਨਾਂ ਦੇ ਦਲਾਂ ਦੇ ਦਲ ਲੈ ਕੇ ਮੁੜ ਆਇਆ ਅਤੇ ਛੇਤੀ ਹੀ ਰਘੋਬਾ ਨੂੰ ਭਾਂਜ ਦੇਕੇ ਦਿੱਲੀ ਅੱਪੜਿਆ। ਹੁਲਕਰ ਅਤੇ ਸਿੰਧੀਆ ਜੋ ਉਸਦੇ ਨਾਲ ਲੜਨ ਆਏ ਸਨ ਹਾਰ ਖਾਕੇ ਮਾਲਵੇ ਵਿੱਚ ਅਪਣੇ ਦੇਸ ਨੂੰ ਚਲੇ ਗਏ। ਹੁਣ ਪੇਸ਼ਵਾ ਨੇ ਅਪਣੇ ਸਰਦਾਰਾਂ ਦੇ ਨਾਉਂ ਹੁਕਮ ਭੇਜੇ ਕਿ ਅਪਣੀ ੨ ਫੌਜ ਇਕੱਤ੍ਰ ਕਰਨ, ਰਾਜਪੂਤਾਂ ਨੂੰ ਭੀ ਲਿਖਿਆ ਕਿ ਆਓ ਰਲ ਮਿਲਕੇ ਅਫਗ਼ਾਨਾਂ ਨੂੰ ਦੇਸੋਂ ਕੱਢਣ ਦਾ ਜਤਨ ਕਰੀਏ। ਬਹੁਤ ਸਾਰੇ ਰਾਜਪੂਤ ਇਸ ਦੇ ਸਹੈਤੀ ਬਣ ਗਏ। ਹਿੰਦੂ ਮਰਹਟਿਆਂ ਅਤੇ ਰਾਜਪੂਤਾਂ ਦੀ ਇੱਕ ਵੱਡੀ ਸਾਰੀ ਫੌਜ ਹਿੰਦੁਸਤਾਨ ਦਾ ਰਾਜ ਲੈਣ ਦੀ ਖਾਤਰ ਅਫ਼ਗ਼ਾਨਾਂ ਨਾਲ ਲੜਨ ਨੂੰ ਆਈ।

੫–ਸ: ੧੭੬੧ ਈ: ਵਿੱਚ ਪਾਣੀਪਤ ਦੇ ਮਦਾਨ ਵਿੱਚ ਦੋਹਾਂ ਫੌਜਾਂ ਦਾ ਟਾਕਰਾ ਹੋਇਆ। ਏਹ ਓਹੋ ਅਸਥਾਨ ਸੀ ਜਿੱਥੇ ਸੰ: ੧੫੨੬ ਈ: ਵਿੱਚ ਬਾਬਰ ਅਤੇ ਉਸਦੀ ਅਫ਼ਗ਼ਾਨ ਅਰ ਤੁਰਕੀ ਫੌਜ ਨੇ ਇਬ੍ਰਾਹੀਮ ਲੋਧੀ ਦੀ ਫ਼ੌਜ ਨੂੰ ਹਾਰ ਦੇ ਕੇ ਉਡਾ ਪੁਡਾ ਦਿੱਤਾ ਸੀ। ਮਰਹਟਿਆਂ ਦੇ ਹਲਕੇ ਫੁਲਕੇ ਸ੍ਵਾਰ ਸਨੱਦ ਬੱਧ ਪਠਾਣਾਂ ਦੇ ਅੱਗੇ ਨਾਂ ਅੜ ਸਕੇ,