ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/49

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੩੭੩)

ਮਰਹਟਿਆਂ ਨੂੰ ਹਾਰ ਹਈ ਅਤੇ ਉਨ੍ਹਾਂ ਦੇ ਦੋ ਲੱਖ ਸਿਪਾਹੀ ਅਫ਼ਗ਼ਾਨਾਂ ਦੇ ਹੱਥੋਂ ਲੜਾਈ ਦੇ ਮਨ ਵਚ ਕਤਲ ਹੋਏ॥

੬–ਪੇਸ਼ਵਾ ਨੇ ਜਦ ਏਹ ਭਿਆਨਕ ਵਾਰਤਾ ਸੁਣੀ ਤਾਂ ਉਸਦੇ ਪ੍ਰਾਣ ਸੁੱਕ ਗਏ। ਐਹਮਦ ਸ਼ਾਹ ਜੇਕਰ ਚਾਹੁੰਦਾ ਤਾਂ ਦਿੱਲੀ ਦੇ ਤਖ਼ਤ ਉਤੇ ਬੈਠ ਜਾਂਦਾ, ਪਰ ਇਸਨੇ ਯੋਗ ਸਮਝਿਆ ਕਿ ਹਾਲਾਂ ਕੁਝ ਚਿਰ ਲਈ ਆਪਣੇ ਦੇਸ਼ ਨੂੰ ਮੁੜ ਜਾਵੇ॥

੭–੧੭੪੮ ਸੰਨ ਦੀ ਤਰਾਂ ੧੭੬੧ ਦਾ ਸੰਨ ਭੀ ਹਿੰਦ ਦੇ ਇਤਿਹਾਸ ਵਿੱਚ ਉੱਘਾ ਹੈ। ਇਸ ਵਰ੍ਹੇ ਦੱਖਣੀ ਹਿੰਦ ਵਿੱਚ ਫ੍ਰਾਂਸੀ ਹਕੂਮਤ ਦਾ ਵਿਨਾਸ਼ ਹੋਇਆ ਅਤੇ ਪਾਂਡੀਚਰੀ ਫਤੇ ਹੋਈ। ਇਸੇ ਵਰ੍ਹੇ ਦੱਖਣ ਵਿਚ ਸਲਾਬਤ ਜੰਗ ਜੇਹੜਾ ਫ੍ਰਾਂਸੀ ਜਰਨੈਲ ਬੂਸੀ ਦੀ ਸਹੈਤਾ ਨਾਲ ਨਿਜ਼ਾਮ ਬਣਿਆ ਨਿਜ਼ਾਮ ਅਲੀ ਦੇ ਹੱਥੋਂ ਕਤਲ ਹੋਇਆ ਅਤੇ ਨਿਜ਼ਾਮ ਅਲੀ ਆਪ ਉਸਦੀ ਥਾਂ ਤਖ਼ਤ ਉਤੇ ਬੈਠਾ। ਇਸੇ ਵਰ੍ਹੇ ਐਹਮਦ ਸ਼ਾਹ ਅਬਦਾਲੀ ਅਤੇ ਉਸਦੀ ਅਫ਼ਗ਼ਾਨੀ ਫੌਜ ਨੇ ਪਾਣੀਪਤ ਦੇ ਮਦਾਨ ਵਿਚ ਮਰਹਟਿਆਂ ਦੀ ਮਿੱਝ ਕੱਢੀ। ਤੀਜਾ ਪੇਸ਼ਵਾ ਤਾਂ ਇਸ ਸੰਸਾਰ ਤੋਂ ਹੀ ਕੂਚ ਬੋਲ ਗਿਆ ਅਤੇ ਚੌਥੇ ਨੂੰ ਇਸ ਹਾਰ ਕਰਕੇ ਕੁਛ ਮਾਣ ਅਤੇ ਵਸੀਕਾਰ ਪ੍ਰਾਪਤ ਨਾਂ ਹੋਇਆ। ਇਸੇ ਵਰ੍ਹੇ ਹੈਦਰ ਅਲੀ ਮੈਸੂਰ ਦਾ ਸੁਲਤਾਨ ਬਣਿਆਂ। ਉਤ੍ਰੀ ਹਿੰਦ ਵਿਚ