ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/50

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੩੭੪)

ਇਸੇ ਵਰ੍ਹੇ ਮੀਰ ਜਾਫ਼ਰ ਨਵਾਬੀ ਤੋਂ ਹਟਾਇਆ ਗਿਆ ਅਤੇ ਮੀਰ ਕਾਸਮ ਬੰਗਾਲੇ ਦਾ ਨਵਾਬ ਹੋ ਗਿਆ ਅਰ ਉਸਨੇ ਬਰਦ੍ਵਾਨ, ਚਾਟਗਾਉਂ ਅਤੇ ਮੇਦਨੀ ਪੁਰ ਦੇ ਜ਼ਿਲੇ ਜੇਹੜੇ ਤਿੰਨੇ ਰਲਕੇ ਬੰਗਾਲੇ ਦਾ ਤੀਜਾ ਹਿੱਸਾ ਸਨ ਕੰਪਨੀ ਨੂੰ ਦੇ ਦਿਤੇ।

—:o:—

੬੩-ਮੁਗ਼ਲ ਰਾਜ ਦੀ ਸਮਾਪਤੀ

੧–ਮਹੁੰਮਦ ਸ਼ਾਹ ਸੰ: ੧੨੪੮ ਈ: ਵਿਚ ਮਰ ਗਿਆ। ਮੁਗਲ ਬਾਦਸ਼ਾਹਾਂ ਵਿੱਚੋਂ ਏਹ ਅੰਤਲਾ ਬਾਦਸ਼ਾਹ ਸੀ ਜਿਸਨੂੰ ਕੁਛ ਅਧਿਕਾਰ ਸਨ। ਪਹਿਲਾਂ ਤਾਂ ਇਹ ਅਧਿਕਾਰ ਸਨ ਹੀ ਬਹੁਤ ਘੱਟ, ਪਰ ਜੇਹੜੇ ਥੋੜੇ ਬਹੁਤ ਸਨ ਓਹ ਸੰ: ੧੭੩੯ ਈ: ਵਿਚ ਨਾਦਰ ਸ਼ਾਹ ਨੇ ਨਾਸ ਕਰ ਦਿੱਤੇ ਸਨ। ਇਸਦੇ ਪਿੱਛੋਂ ਦੋ ਬਾਦਸ਼ਾਹ, ਐਹਮਦ ਸ਼ਾਹ ਅਤੇ ਆਲਮਗ਼ੀਰ ਦੂਜਾ, ਤਖ਼ਤ ਉਤੇ ਬੈਠੇ, ਪਰ ਉਨ੍ਹਾਂ ਦੀ ਹਕੂਮਤ ਕੇਵਲ ਨਾਮ ਮਾਤ੍ਰ ਸੀ। ਉਨ੍ਹਾਂ ਵਿਚੋਂ ਪਹਿਲੇ ਦੀਆਂ ਅੱਖਾਂ ਕਢਵਾ ਦਿਤੀਆਂ ਗਈਆਂ ਅਤੇ ਦੂਜਾ ਕਤਲ ਕੀਤਾ ਗਿਆ। ਉੱਤ੍ਰੀ ਹਿੰਦ ਵਿਚ ਕਦੇ ਅਫ਼ਗ਼ਾਨਾਂ ਦਾ ਜੋਰ ਪੈ ਜਾਂਦਾ ਸੀ, ਕਦੇ ਮਰਹਟਿਆਂ ਦਾ ਰਾਜ ਹੋ ਜਾਂਦਾ ਸੀ। ਕਤਲ ਹੋਏ ੨ ਬਾਦਸ਼ਾਹ ਦਾ ਪੁੱਤ੍ਰ ਅੱਵਧ ਦੇ ਨਵਾਬ ਸੁਜਾਉੱਦੋਲਾ ਕੋਲ ਚਲਿਆ ਗਿਆ ਅਤੇ ਉਸਦੇ