ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/54

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੩੭੮)

ਦਾ ਨਵਾਬ ਬਣਿਆਂ ਉਨ੍ਹਾਂ ਦਿਨਾਂ ਵਿਚ ਹੀ ਇਕ ਮੁਸਲਮਾਨ ਸਿਪਾਹੀ ਹੈਦਰ ਅਲੀ ਨਾਮੇਂ ਜੋ ਸੰ:੧੭o੨ ਈ: ਵਿਚ ਪੈਦਾ ਹੋਇਆ ਸੀ ਉੱਘਾ ਹੋਣ ਲੱਗਾ। ਏਹ ਲਿਖ ਪੜ੍ਹ ਨਹੀਂ ਸਕਦਾ ਸੀ, ਪਰ ਸੂਰ ਬੀਰ ਅਰ ਸੁਚੇਤ ਸੀ ਅਤੇ ਡਾਕੇ ਮਾਰਦਾ ਹੁੰਦਾ ਸੀ।

੨–ਥੋੜੇ ਚਿਰ ਵਿੱਚ ਹੀ ਉਸਦੇ ਨਾਲ ਹੋਰ ਆਦਮੀ ਰਲ ਗਏ! ਏਹ ਇਨ੍ਹਾਂ ਨੂੰ ਤਨਖ਼ਾਹ ਦੀ ਥਾਂ ਲੁੱਟ ਵਿੱਚੋਂ ਹਿੱਸਾ ਦਿੰਦਾ ਹੁੰਦਾ ਸੀ। ਪਿੰਡਾਂ ਵਾਲਿਆਂ ਦੀਆਂ ਗਉਆਂ, ਮਹੀਆਂ, ਬਲਦ, ਬੱਕਰੀਆਂ ਅਤੇ ਅਨਾਜ ਆਦਿਕ ਜੋ ਕੁਝ ਹੱਥ ਲਗਦਾ ਲੁੱਟ ਲੈ ਜਾਂਦਾ ਸੀ। ਹਰਿਕ ਸਿਪਾਹੀ ਜੋ ਕੁਝ ਲੁੱਟ ਕੇ ਲਿਆਉਂਦਾ ਜਾਂ ਉਸਦਾ ਅੱਧ ਆਪਣੇ ਆਗੂ ਹੈਦਰ ਅਲੀ ਨੂੰ ਦੇ ਦਿੰਦਾ ਸੀ ਅਤੇ ਅੱਧ ਆਪਣੇ ਕੋਲ ਰਖਦਾ ਸੀ॥

੩–ਹੁੰਦੇ ਹੁੰਦੇ ਹੈਦਰ ਅਲੀ ਦਾ ਬਲ ਅਤੇ ਜੱਥਾ ਐਡਾ ਵਧ ਗਿਆ ਕਿ ਮੈਸੂਰ ਦੇ ਹਿੰਦੂ ਰਾਜੇ ਨੇ ਉਸਨੂੰ ਆਪਣੇ ਕੋਲ ਨੌਕਰ ਰੱਖ ਲਿਆ ਅਤੇ ਉਸਦੇ ਸਿਪਾਹੀਆਂ ਦੀ ਤਨਖਾਹ ਲਾ ਦਿਤੀ, ਇਥੇ ਓਹ ਐਡਾ ਵਧਿਆ ਕਿ ਮੈਸੂਰ ਦੀ ਫੌਜ ਦੇ ਸੈਨਾਪਤੀ ਬਣ ਗਿਆ। ਇਸ ਵੇਲੇ ਮੈਸੂਰ ਦੀ ਇਞਾਣਾ ਰਾਜਾ ਆਪਣੇ ਚਾਚੇ ਨਾਲ ਜੇਹੜਾ ਵਜ਼ੀਰ ਦਾ ਕੰਮ ਕਰਦਾ ਸੀ ਵਿਗੜ ਬੈਠਾ।