ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/55

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੩੭੯)

ਹੈਦਰ ਅਲੀ ਨੂੰ ਪੰਜ ਹੱਥ ਲੱਗ ਗਿਆ, ਉਸਨੇ ਰਾਜਾ ਵਲ ਹੋਕੇ ਵਜ਼ੀਰ ਨੂੰ ਹਾਰ ਦਿੱਤੀ, ਆਪ ਤਖਤ ਉੱਤੇ ਬੈਠ ਗਿਆਂ ਅਤੇ ਨਿੱਕੇ ਜਿਹੇ ਰਾਜੇ ਨੂੰ ਕੈਦ ਕਰ ਦਿਤਾ।

੪–ਦੱਖਣੀ ਹਿੰਦ ਦੇ ਹੋਰ ਰਾਜਿਆਂ ਨੇ ਜਦ ਵੇਖਿਆ ਕਿ ਹੈਦਰ ਅਲੀ ਦਾ ਬਲ ਅਤੇ ਦਿਲੇਰੀ ਵਧਦੀ ਜਾਂਦੀ ਹੈ ਤਾਂ ਉਨ੍ਹਾਂ ਵਿਚਾਰਿਆ ਕਿ ਇਸਦੇ ਵਾਧੇ ਨੂੰ ਰੋਕਣਾ ਚਾਹੀਦਾ ਹੈ। ਨਿਜ਼ਾਮ ਹੈਦਰਾਬਾਦ, ਮਰਹਟੇ ਅਤੇ ਅੰਗ੍ਰੇਜ਼ ਇਸ ਵਿਚਾਰ ਵਿਚ ਸ਼ਾਮਲ ਸਨ। ਅਜੇ ਤਕ ਹੈਦਰ ਅਲੀ ਨੇ ਅੰਗ੍ਰੇਜ਼ਾਂ ਨਾਲ ਤਾਂ ਲੜਾਈ ਨਹੀਂ ਕੀਤੀ ਸੀ, ਪਰ ਕਰਨਾਟਕ ਦੇ ਨਵਾਬ ਦੇ ਕਈ ਕਿਲੇ ਅਤੇ ਸ਼ਹਿਰ ਖੋਹ ਲਏ ਸਨ। ਅੰਗ੍ਰੇਜ਼ ਕਰਨਾਟਕ ਦੇ ਨਵਾਬ ਦੇ ਸਹੈਤੀ ਸਨ। ਹਦਰ ਅਲੀ ਨੇ ਨਿਜ਼ਾਮ ਹੈਦਰਾਬਾਦ ਉੱਤੇ ਧਾਵਾ ਕੀਤਾ। ਨਿਜ਼ਾਮ ਭੀ ਅੰਗ੍ਰੇਜ਼ਾਂ ਦਾ ਮਿਤ੍ਰ ਸੀ, ਇਸ ਲਈ ਮਦਰਾਸ ਦਾ ਗਵਰਨਰ ਹੈਦਰ ਅਲੀ ਦੇ ਦਾਕਰੇ ਉਤੇ ਨਿਜ਼ਾਮ ਅਤੇ ਮਰਹਟਿਆਂ ਨਾਲ ਹੋਕੇ ਲੜਿਆ ਅਰ ਕੁਝ ਫੌਜ ਨਿਜ਼ਾਮ ਦੀ ਸਹੈਤਾ ਲਈ ਘੱਲੀ। ਅੰਗ੍ਰੇਜ਼ੀ ਫੌਜ ਨਿਜ਼ਾਮ ਦੀ ਫੌਜ ਦੇ ਨਾਲ ਮੈਸੂਰ ਵਿਚ ਦਾਖਲ ਹੋਈ ਅਤੇ ਬੰਗਲੋਰ ਪੁਰ ਕਬਜ਼ਾ ਕਰ ਲਿਆ॥

੫–ਹੈਦਰ ਅਲੀ: ਐਡਾ ਇਞਾਣਾ ਨਹੀਂ ਸੀ