ਸਮੱਗਰੀ 'ਤੇ ਜਾਓ

ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/58

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

(੩੮੧)

ਓਹ ਨੱਸ ਗਿਆ॥

੮–ਹੁਣ ਨਿਜ਼ਾਮ ਨੇ ਭੀ ਹੈਦਰ ਅਲੀ ਦਾ ਸਾਥ ਛੱਡ ਦਿੱਤਾ। ਤੁਰਤ ਹੈਦਰਾਬਾਦ ਚਲਿਆ ਗਿਆ ਅਤੇ ਅੰਗ੍ਰੇਜ਼ਾਂ ਨਾਲ ਸੁਲਹ ਕਰ ਲਈ॥

੯–ਇਸਤੋਂ ਇਕ ਵਰ੍ਹਾ ਮਗਰੋਂ ਹੈਦਰ ਅਲੀ ਨਾਲ ਹੌਲੀ ੨ ਲੜਾਈ ਹੁੰਦੀ ਰਹੀ। ਫੌਜਾਂ ਇਧਰ ਉਧਰ ਕੂਚ ਕਰਦੀਆਂ ਦਿਸਦੀਆਂ ਸਨ, ਪਰ ਹੈਦਰ ਅਲੀ ਦੂਜੀ ਲੜਾਈ ਦੇ ਖਤਰੇ ਵਿਚ ਪੈਣਾ ਨਹੀਂ ਚਾਹੁੰਦਾ ਸੀ। ਅੰਤ ਇਕ ਭਾਰੀ ਫੌਜ ਲੈਕੇ ਫੁਰਤੀ ਨਾਲ ਮਦਰਾਸ ਅੱਪੜਿਆ ਅਤੇ ਉਥੋਂ ਦੇ ਗਵਰਨਰ ਨਾਲ ਸੁਲਹ ਕਰਨੀ ਚਾਹੀ॥

੧੦–ਗਵਰਨਰ ਦੇ ਪਾਸ ਲੜਾਈ ਲਈ ਰੁਪਯਾ ਨਹੀਂ ਸੀ, ਓਹ ਜਾਣਦਾ ਸੀ ਕਿ ਜੇ ਕੰਪਨੀ ਦਾ ਸਾਰਾ ਨਫਾ ਲੜਾਈ ਵਿਚ ਲੱਗ ਗਿਆ ਤਾਂ ਕੰਪਨੀ ਖੁਸ਼ ਨਹੀਂ ਹੋਵੇਗੀ। ਇਸਦੇ ਪਾਸ ਐਨਾਂ ਭੀ ਅਵਸਰ ਨਹੀਂ ਸੀ ਕਿ ਬੰਬਈ ਅਥਵਾ ਬੰਗਾਲੇ ਦੇ ਗਵਰਨਰਾਂ ਨੂੰ ਲਿਖਕੇ ਉਨ੍ਹਾਂ ਦੀ ਰਾਇ ਲੈ ਸਕਦਾ, ਕਿਉਂਕਿ ਹੈਦਰ ਅਲੀ ਆਖਦਾ ਸੀ ਕਿ, ਮੈਨੂੰ ਹੁਣੇ ਉੱਤ੍ਰ ਦਿਓ, ਇਸ ਵਾਸਤੇ ਗਵਰਨਰ ਨੇ ਹੈਦਰ ਅਲੀ ਨਾਲ ਸੁਲਹ ਕਰ ਲਈ ਅਤੇ ਏਹ ਕਰਾਰ ਹੋਇਆ ਕਿ ਜੋ ਇਲਾਕਾ ਦੋਹਾਂ ਧਿਰਾਂ ਨੇ ਫਤੇ ਕੀਤਾ ਹੈ ਪ੍ਰਸਪਰ ਮੋੜ ਦਿੱਤਾ ਜਾਵੇ ਅਤੇ ਜੇ ਦੋਹਾਂ ਧਿਰਾਂ ਵਿਚੋਂ ਕਿਸੇ