ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/59

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

(੩੮੨)

ਉਤੇ ਭੀ ਕੋਈ ਵੈਰੀ ਧਾਵਾ ਕਰੇ ਤਾਂ ਦੂਜੀ ਧਿਰ ਉਸਦੀ ਸਹੈਤਾ ਕਰੇ॥

—:o:—

੬੫-ਵਾਰ੍ਰਨ ਹੇਸਟਿੰਗਜ਼-ਕਲਾਈਵ ਦੇ ਮਗਰੋਂ ਬੰਗਾਲੇ ਦਾ ਗਵਰਨਰ

[ਸੰ: ੧੭੭੨ ਤੋਂ ੧੭੭੪ ਈ: ਤੀਕ]

੧–ਉੱਤੇ ਵਰਨਨ ਹੋ ਚੁਕਿਆ ਹੈ ਕਿ ਬੰਗਾਲੇ ਵਿੱਚ ਨਜ਼ਮੁੱਦੌਲਾ ਦਾ ਰਾਜ ਪ੍ਰਬੰਧ ਚੰਗਾ ਨਹੀਂ ਸੀ, ਇਸ ਲਈ ਕਲਾਈਵ ਨੇ ਉਸਦੀ ਥਾਂ ਮੀਰ ਜਾਫ਼ਰ ਦੇ ਇਕ ਪੁੱਤ੍ਰ ਨੂੰ ਨਵਾਬ ਅਸਥਾਪਨ ਕੀਤਾ। ਇਸਦੇ ਦੋ ਨਾਇਬ ਸਨ, ਇਕ ਬੰਗਾਲੇ ਵਿੱਚ ਦੂਜਾ ਬਿਹਾਰ ਵਿੱਚ। ਏਹ ਮਸੂਲ ਆਦਿਕ ਇਕੱਠਾ ਕਰਕੇ ਬੰਗਾਲੇ ਦੇ ਗਵਰਨਰ ਨੂੰ ਦੇ ਦਿੰਦੇ ਸਨ। ਓਹ ਇਨ੍ਹਾਂ ਨੂੰ ਅਤੇ ਇਨ੍ਹਾਂ ਦੇ ਨੌਕਰਾਂ ਨੂੰ ਬੱਧੀਆਂ ਤਨਖਾਹਾਂ ਦਿੰਦਾ ਸੀ। ਅਫਗਾਨਾਂ ਅਤੇ ਮਰਹਟਿਆਂ ਕੋਲੋਂ ਬੰਗਾਲ ਨੂੰ ਬਚਾਣ ਲਈ ਇਕ ਅੰਗ੍ਰੇਜ਼ੀ ਫੌਜ ਭੀ ਰਹਿੰਦੀ ਸੀ॥

੨–ਸੱਤ ਵਰ੍ਹੇ ਅਰਥਾਤ ਸੰ: ੧੭੬੫ ਤੋਂ ੧੭੭੨ ਈ: ਤੀਕ ਏਹ ਦੋਹਰਾ ਰਾਜ ਪ੍ਰਬੰਧ ਰਿਹਾ (ਕੁਛ, ਪ੍ਰਬੰਧ ਅੰਗ੍ਰੇਜ਼ਾਂ ਦੇ ਹੱਥ ਵਿੱਚ ਸੀ ਅਤੇ ਕੁਛ ਦੇਸੀਆਂ ਦੇ ਹੱਥ ਵਿੱਚ), ਪਰ ਇਸ ਤਰਾਂ ਦੋਹਰਾ ਪ੍ਰਬੰਧ ਚਲ ਨਾਂ ਸਕਿਆ। ਦੇਸੀਆਂ ਦਾ ਪ੍ਰਬੰਧ ਬਹੁਤ