ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/61

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੩੮੪)

ਸਭ ਤੋਂ ਉੱਚੀ ਪਦਵੀ ਤੇ ਪਹੁੰਚ ਗਿਆ ਸੀ। ਏਹ ਕਲਾਈਵ ਦੇ ਭਰੋਸੇ ਵਾਲੇ ਅਤੇ ਚੁਣਵੇਂ ਔਹਦੇਦਾਰਾਂ ਵਿੱਚੋਂ ਸੀ। ਜਿਹਾ ਹਿੰਦੁਸਤਾਨ ਅਤੇ ਇਸਦੇ ਵਸਨੀਕਾਂ ਦਾ ਏਹ ਜਾਣੂੰ ਸੀ ਹੋਰ ਕੋਈ ਨਹੀਂ ਸੀ॥

੫–ਸਭ ਤੋਂ ਪਹਿਲਾਂ ਇਸਨੇ ਬੰਗਾਲੇ ਦੇ ਦੋਹਰੇ ਰਾਜ ਪ੍ਰਬੰਧ ਦਾ ਬਾਨ੍ਹਣੂ ਬੰਨ੍ਹਿਆ। ਦੇਸੀ ਨਵਾਬ ਅਤੇ ਨਾਇਬ ਹਟਾ ਦਿਤੇ, ਬੰਗਾਲੇ ਅਤੇ ਬਿਹਾਰ ਦੇ ਹਰ ਜ਼ਿਲੇ ਵਿਚ ਇਕ ਕਲਕਟਰ ਨੀਯਤ ਕੀਤਾ, ਜੇਹੜਾ ਜੱਜੀ ਕਾ ਕੰਮ ਵੀ ਕਰਦਾ ਸੀ। ਕਲਕਟਰਾਂ ਨੂੰ ਸਹਾਇਤਾ ਦੇਣ ਲਈ ਹਿੰਦੂ ਪੰਡਤ ਅਤੇ ਮੁਸਲਮਾਨ ਕਾਜੀ ਨੀਯਤ ਕਰ ਦਿਤੇ ਜੇਹੜੇ ਕਲਕਟਰ ਨੂੰ ਧਰਮ ਸ਼ਾਸਤ੍ਰ ਅਥਵਾ ਮਹੰਦਮੀ ਸ਼ਰ੍ਹਾ ਸਮਝਾਉਂਦੇ ਸਨ। ਕਨੂੰਨ ਅਤੇ ਮ੍ਰਯਾਦਾ ਦਾ ਇਕ ਸੰਖੇਪ ਤੇ ਸੁਧਾ ਸਾਧਾ ਸੰਦਾ ਤ੍ਯਾਰ ਕੀਤਾ ਗਿਆ ਤਾਂ ਜੋ ਹਰ ਇਕ ਆਦਮੀ ਕਨੂੰਨ ਤੋਂ ਜਾਣੂੰ ਹੋ ਜਾਵੇ। ਬਹੁਤ ਸਾਰੇ ਮਸੂਲ ਹਟਾ ਦਿੱਤੇ ਅਤੇ ਜੇਹੜੇ ਥੋੜੇ ਜੇਹੇ ਰਹਿ ਗਏ ਉਨ੍ਹਾਂ ਦੇ ਤਾਰਨ ਦਾ ਇਕ ਸਰਲ ਢੰਗ ਅਤੇ ਸਮਾਂ ਨੀਯਤ ਹੋ ਗਿਆ। ਹੁਣ ਦੇਸੀ ਅਮਲੇ ਵਾਲੇ ਤਾਂ ਵਿੱਚ ਰਹੇ ਹੀ ਨਾਂ, ਜੇਹੜੇ ਰੁਪ੍ਯਾ ਖਾ ਜਾਂਦੇ, ਇਸ ਲਈ ਕੰਪਨੀ ਦੀ ਆਮਦਨ ਭੀ ਅੱਗੇ ਨਹੀਂ ਵਧ ਗਈ॥

੬–ਏਹ ਉਹ ਸਮਾਂ ਸੀ ਜਦ ਸ਼ਾਹ ਅਲਮ