ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/62

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੩੮੫)

ਅੰਗ੍ਰੇਜ਼ਾਂ ਦੀ ਰੱਖ੍ਯਾ ਵਿੱਚੋਂ ਨਿਕਲ ਕੇ ਸਿੰਧੀਆ ਦੇ ਬੁਲਾਉਣ ਪੁਰ ਦਿੱਲੀ ਚਲਿਆ ਆਇਆ ਸੀ। ਸਿੰਧੀਆ ਨੇ ਜਦ ਸ਼ਾਹ ਆਲਮ ਦੇ ਨਾਉਂ ਤੇ ੨੫ ਲੱਖ ਰੁਪੱਯਾ ਵਰ੍ਹੇ ਦਾ ਵਜ਼ੀਫਾ ਮੰਗਿਆ ਤਾਂ ਗਵਰਨਰ ਹੇਸਟਿੰਗਜ਼ ਨੇ ਝੱਟ ਵਜ਼ੀਫ਼ਾ ਬੰਦ ਕਰ ਦਿੱਤਾ ਅਤੇ ਲਿਖ ਦਿੱਤਾ ਕਿ ਵਜ਼ੀਫ਼ਾ ਸ਼ਾਹ ਆਲਮ ਲਈ ਸੀ ਤੇ ਓਹ ਹੁਣ ਸਾਡੇ ਕੋਲੋਂ ਚਲਾ ਗਿਆ ਹੈ, ਇਸ ਲਈ ਵਜ਼ੀਫ਼ੇ ਦਾ ਕੋਈ ਹੱਕ ਨਹੀਂ, ਮਰਹਟੇ ਸਾਡੇ ਕੋਲੋ ਵਜ਼ੀਫ਼ਾ ਨਹੀਂ ਮੰਗ ਸਕਦੇ। ਏਹ ਭੀ ਕੰਪਨੀ ਨੂੰ ੨੫ ਲੱਖ ਵਰ੍ਹੇ ਦੀ ਬੱਚਤ ਹੋ ਗਈ॥

੭–ਉੱਤੇ ਵਰਨਨ ਹੋ ਚੁਕਿਆ ਹੈ ਕਿ ਗੰਗਾ ਜਮਨਾ ਦੇ ਦੁਆਬੇ ਵਿੱਚ ਅਲਾਹਬਾਦ ਦਾ ਜ਼ਿਲਾ ਸ਼ਾਹ ਆਲਮ ਨੂੰ ਦਿੱਤਾ ਗਿਆ ਸੀ। ਮਰਹਟਿਆਂ ਕੋਲ ਜਾਣ ਕਰਕੇ ਉਹ ਭੀ ਸ਼ਾਹ ਆਲਮ ਦੇ ਹੱਥੋਂ ਨਿਕਲ ਗਿਆ। ਹੇਸਟਿੰਗਜ਼ ਨੇ ਏਹ ਜ਼ਿਲਾ ੫੦ ਲੱਖ ਰੁਪਯੇ ਦੇ ਬਦਲੇ ਸ਼ੁਜਾਉੱਦੌਲਾ ਅੱਵਧ ਦੇ ਨਵਾਬ ਨੂੰ ਦੇ ਦਿੱਤਾ॥

੮–ਇਸ ਤੋਂ ਥੋੜਾ ਚਿਰ ਪਿੱਛੋਂ ਸ਼ੁਜਾਉੱਦੌਲਾ ਨੇ ਰੁਹੇਲਿਆਂ ਨਾਲ ਲੜਾਈ ਕੀਤੀ। ਏਹ ਅਫ਼ਗ਼ਾਨ ਸਨ ਜੇਹੜੇ ਕੁਝ ਵਰ੍ਹੇ ਹੋਏ ਅੱਵਧ ਦੇ ਉੱਤ੍ਰ ਪੱਛਮ ਅਰਥਾਤ ਰੁਹੇਲਖੰਡ ਵਿੱਚ ਵੱਸੇ ਹੋਏ ਸਨ। ਏਹ ਗੁਸੈਲੇ ਅਤੇ ਨਿਰਦਈ ਸਨ, ਹਿੰਦੂਆਂ ਨੂੰ ਅਤੇ ਅੱਵਧ ਦੇ ਨਵਾਬ ਨੂੰ ਭੀ ਬੜਾ ਦੁਖ ਦਿੰਦੇ