ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/63

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੩੮੬)

ਸਨ। ਨਵਾਬ ਨੇ ਹੇਸਟਿੰਗਜ਼ ਨੂੰ ਲਿਖਿਆ ਕਿ ਆਪ ਰੁਹੇਲਿਆਂ ਦੇ ਟਾਕਰੇ ਤੇ ਫੌਜ ਨਾਲ ਮੇਰੀ ਸਹੈਤਾ ਕਰੋ। ਉਸਨੇ ਇਸ ਸਹੈਤਾ ਦੇ ਬਦਲੇ ੪੦ ਲੱਖ ਰੁਪੱਯਾ ਦਿੱਤਾ। ਰੁਹੇਲਿਆਂ ਨੂੰ ਹਾਰ ਹੋਈ ਅਤੇ ਓਹ ਨੱਸ ਗਏ ਅਰ ਸਾਰੇ ਦੇਸ ਵਿੱਚ ਸੁਖ ਚੈਨ ਹੋ ਗਿਆ। ਪੁਰਾਤਨ ਰੁਹੇਲੇ ਹਾਕਮ ਦੀ ਪੁੱਤ੍ਰ ਨਵਾਬ ਬਣਾਇਆਂ ਗਿਆ ਅਤੇ ਉਸਦੀ ਸੰਤਾਨ ਅੱਜ ਤੱਕ ਰਾਮਪੁਰ ਵਿੱਚ ਹਕੂਮਤ ਕਰਦੀ ਹੈ। ਅਫ਼ਗ਼ਾਨ ਸਿਪਾਹੀ ਅਮਨ ਚੈਨ ਨਾਲ ਦੇਸ਼ ਦੇ ਕਈ ਹਿੱਸ੍ਯਾਂ ਵਿੱਚ ਵੱਸਕੇ ਖੇਤੀ ਬਾੜੀ ਕਰਨ ਲਗ ਪਏ॥

—:o:—

੬੬-ਵਾਰ੍ਰਨ ਹੇਸਟਿੰਗਜ਼ ਪੈਹਲਾ ਗਵਰਨਰ ਜਨਰਲ

[ਸੰ:੧੭੭੪ ਤੋਂ ੧੭੮੫ ਈ: ਤੀਕ]

੧–ਹੇਸਟਿੰਗਜ਼ ਦੇ ਬੰਗਾਲੇ ਦਾ ਗਵਰਨਰ ਹੋਣ ਤੋਂ ਦੋ ਵਰ੍ਹੇ ਮਗਰੋਂ ਈਸ੍ਟ ਇੰਡੀਆ ਕੰਪਨੀ ਦੇ ਪ੍ਰਬੰਧ ਵਿੱਚ ਇੱਕ ਵੱਡੀ ਸਾਰੀ ਬਦਲੀ ਹੋਈ, ਅਰਥਾਤ ਅੰਗ੍ਰੇਜ਼ੀ ਰਾਜ ਨੇ ਇਕ ਕਨੂੰਨ ਬਣਾਇਆ ਜਿਸਦਾ ਨਾਉ ਰੈਗ੍ਯੂਲੇਟਿੰਗ ਐਕਟ ਸੀ। ਇਸ ਨਾਲ ਬੰਗਾਲੇ ਦਾ 'ਗਵਰਨਰ' ਸਾਰੇ ਬ੍ਰਿਟਿਸ਼ ਇੰਡੀਆ ਦਾ 'ਗਵਰਨਰ ਜਨਰਲ' ਹੋਇਆ ਅਤੇ ਇਸਨੂੰ ਨੀਯਤ ਕਰਨ ਦਾ ਅਧਿਕਾਰ ਕੰਪਨੀ