ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/65

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੩੮੮)

ਪਰ ਗਵਰਨਰ ਅਪਣੀ ਮਰਜ਼ੀ ਦਾ ਮਾਲਕ ਸੀ ਤੇ ਜੋ ਜੀ ਆਉਂਦਾ ਸੋ ਕਰਦਾ ਸੀ ਅਰ ਕੇਵਲ ਅਪਣੇ ਹੀ ਹਾਤੇ ਦੇ ਹਾਣ ਲਾਭ ਧਿਆਨ ਰੱਖਦਾ ਹੁੰਦਾ ਸੀ। ਪਰ ਹੁਣ ਇਸ ਗੱਲ ਦੀ ਲੋੜ ਪਈ ਕਿ ਸਾਰੇ ਅੰਗ੍ਰੇਜ਼ਾਂ ਦੇ ਮਿੱਤ੍ਰ ਇੱਕੇ ਹੋਣ ਅਰ ਇਸੇ ਤਰਾਂ ਜ ਲੜਾਈ ਦਾ ਅਵਸਰ ਆ ਬਣੇ ਤਾਂ ਭੀ ਸਾਰੇ ਅੰਗ੍ਰੇਜ਼ ਰਲਕੇ ਵੈਰੀ ਨਾਲ ਲੜਨ।

੫–ਜਦ ਹੇਸਟਿੰਗਜ਼ ਇਕੱਲਾ ਗਵਰਨਰ ਸੀ, ਸਭ ਕੰਮ ਚੰਗੀ ਤਰਾਂ ਹੁੰਦਾ ਰਿਹਾ, ਪਰ ਜਦ ਨਵੇਂ ਨਿਯਮਾਂ ਅਨੁਸਾਰ ਕੌਂਸਲ ਦੇ ਮੈਂਬਰ ਨੀਯਤ ਹੋ ਕੇ ਆਏ ਤਾਂ ਚੌਂਹ ਵਿੱਚੋਂ ਤਿੰਨ ਹਰ ਗੱਲ ਵਿੱਚ ਇਸਦੇ ਉਲਟ ਚੱਲਣ ਲੱਗ ਪਏ। ਏਹ ਮੈਂਬਰ ਨਵੇਂ ਵਲੈਤੋਂ ਆਏ ਸਨ, ਹਿੰਦੁਸਤਾਨ ਦੇ ਹਾਲ ਤੋਂ ਜਾਣੂੰ ਨਹੀਂ ਸਨ। ਵਾਰ੍ਰਨ ਹੇਸਟਿੰਗਜ਼ ਨਿੱਕੀਆਂ ਨਿੱਕੀਆਂ ਗੱਲਾਂ ਸਮਝਦਾ ਸੀ। ਫ੍ਰਾਂਸਿਸ ਜੇਹੜਾ ਵਾਰ੍ਰਨ ਹੇਸਟਿੰਗਜ਼ ਨਾਲ ਈਰਖ ਰੱਖਦਾ ਸੀ ਅਤੇ ਇਸਨੂੰ ਕਢਵਾਕੇ ਆਪ ਗਵਰਨਰ ਜਨਰਲ ਬਣਨਾ ਚਾਹੁੰਦਾ ਸੀ ਇਨ੍ਹਾਂ ਦਾ ਮੋਹਰੀ ਸੀ।

੬–ਕਲਕੱਤੇ ਆਉਂਦੇ ਸਾਰ ਹੀ ਫ੍ਰਾਂਸਿਸ ਨੇ ਇੱਕ ਬੰਗਾਲੀ ਬ੍ਰਾਹਮਣ ਨੰਦ ਕੁਮਾਰ ਅਥਵਾ ਰਾਜਾ ਨੰਦ ਕੁਮਾਰ ਨਾਮੇ ਨੂੰ ਭੜਕਾਇਆ, ਅਤੇ ਉਸਨੇ ਗਵਰਨਰ ਜਨਰਲ ਉੱਤੇ ਝੂਠੀਆਂ ਊਜਾਂ ਥੱਪ ਦਿੱਤੀਆਂ। ਨੰਦ ਕੁਮਾਰ ਹੇਸਟਿੰਗਜ਼ ਨੂੰ ਵੇਖਕੇ