ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/66

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੩੮੯)

ਸੜਦਾ ਸੀ, ਕਿਉਂਕਿ ਦੋਹਰੇ ਰਾਜ ਪ੍ਰਬੰਧ ਸਮੇਂ ਏਹ ਭੀ ਕਿਸੇ ਪਦਵੀ ਪੁਰ ਸੀ ਅਰ ਵਾਰ੍ਰਨ ਹੇਸਟਿੰਗਜ਼ ਨੇ ਇਸਦੇ ਕੰਮ ਵਿੱਚ ਭੀ ਦੂਸ਼ਨ ਕੱਢੇ ਸਨ ਜਿਸ ਸਮੇਂ ਨੰਦ ਕੁਮਾਰ ਨੇ ਹੇਸਟਿੰਗਜ਼ ਉੱਤੇ ਝੂਠੀਆਂ ਊਜਾਂ ਥੱਪੀਆਂ ਹੋਈਆਂ ਸਨ ਨੰਦ ਕੁਮਾਰ ਉੱਤੇ ਜਾਲ ਸਾਜ਼ੀ ਦਾ ਮੁਕੱਦਮਾ ਬਣ ਗਿਆ, ਅਪ੍ਰਾਧ ਸਿੱਧ ਹੋ ਗਿਆ ਤੇ ਉਸਨੂੰ ਫਾਹੇ ਦਿਤਾ ਗਿਆ। ਛੇ ਸੱਤ ਵਰ੍ਹੇ ਫ੍ਰਾਂਸਿਸ ਹੇਸਟਿੰਗਜ਼ ਦਾ ਵਿਰੋਧੀ ਰਿਹਾ, ਇਸਦੇ ਪਿਛੋਂ ਵਲੈਤ ਨੂੰ ਤੁਰ ਗਿਆ। ਇਸਦੇ ਮਗਰੋਂ ਕੌਂਸਿਲ ਵਿਚ ਵਾਰ੍ਰਨ ਹੇਸਟਿੰਗਜ਼ ਦਾ ਕਿਸੇ ਨੇ ਵਿਰੋਧ ਨਾ ਕੀਤਾ॥

੭–ਵਾਰ੍ਰਨ ਹੇਸਟਿੰਗਜ਼ ਦੇ ਸਮੇਂ ਵਿਚ ਦੋ ਲੜਾਈਆਂ ਹੋਈਆਂ, ਪਹਿਲੀ ਮਰਹਟਿਆਂ ਨਾਲ ਅਤੇ ਦੂਜੀ ਹੈਦਰ ਅਲੀ ਨਾਲ।

—:o:—

੬੭-ਮ੍ਰਹਟਿਆਂ ਦੀ ਪੈਹਲੀ ਲੜਾਈ

[ਸੰ: ੧੭੭੮ ਤੋਂ ੧੭੮੨ ਈ: ਤੀਕ]

੧–ਸੰ: ੧੭੭੨ ਵਿੱਚ ਮਰਹਟਿਆਂ ਦੇ ਚੌਥੇ ਪੇਸ਼ਵਾ ਮਾਧੋ ਰਾਉ ਦਾ ਦੇਹਾਂਤ ਹੋਇਆ ਤੇ ਓਸੇ ਵਰ੍ਹੇ ਵਾਰ੍ਰਨ ਹੇਸਟਿੰਗਜ਼ ਬੰਗਾਲੇ ਦਾ ਗਵਰਨਰ ਬਣਿਆ। ਮਾਧੋ ਰਾਉ ਦੀ ਕੋਈ ਪੁੱਤ੍ਰ ਨਹੀਂ ਸੀ, ਇਸ ਲਈ ਇਸ ਗੱਲ ਤੇ ਬੜਾ ਝਗੜਾ ਹੋਇਆ।