ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/7

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੩੩੮)

ਸਨ, ਇਨ੍ਹਾਂ ਦੇ ਸਿਵਾ ਹੋਰ ਕੋਈ ਫ਼ੌਜ ਇਨ੍ਹਾਂ ਕੋਲ ਨਹੀਂ ਸੀ।

੩–ਪਾਂਡੀਚਰੀ ਦਾ ਫ੍ਰਾਂਸੀ ਗਵਰਨਰ ਡੂਪਲੇ ਨਾਮੇਂ ਬੜਾ ਸਿਆਣਾ ਅਤੇ ਬੁਧਵਾਨ ਸੀ। ਚਿਰ ਕਾਲ ਤੋਂ ਹਿੰਦੁਸਤਾਨ ਵਿੱਚ ਰਹਿੰਦਾ ਸੀ ਅਤੇ ਇੱਥੋਂ ਦੇ ਵਸਨੀਕਾਂ ਦੇ ਸੁਭਾਉਂ ਤੋਂ ਚੰਗੀ ਤਰਾਂ ਵਾਕਬ ਹੋ ਗਿਆ ਸੀ। ਇਸ ਦਾ ਮਨਤੱਵ ਸੀ ਕਿ ਅੰਗ੍ਰੇਜ਼ਾਂ ਅਥਵਾ ਹੋਰ ਫ੍ਰੰਗੀਆਂ ਨੂੰ ਹਿੰਦੁਸਤਾਨ ਵਿੱਚੋਂ ਕੱਢ ਦੇਵੇ ਤਾਂ ਜੋ ਬਿਨਾਂ ਕਿਸੇ ਰੋਕ ਟੋਕ ਦੇ ਹਿੰਦੁਸਤਾਨ ਦੇ ਬਪਾਰ ਦਾ ਲਾਭ ਉਠਾਵਣ। ਇਸ ਤੋਂ ਬਿਨਾਂ ਉਸਦਾ ਕੁਝ ਹੋਰ ਖਿਆਲ ਭੀ ਸੀ। ਏਹ ਬਪਾਰ ਦੇ ਲਾਭ ਉੱਤੇ ਹੀ ਸੰਤੋਖੀ ਨਹੀਂ, ਇਸ ਦਾ ਅਸਲੀ ਮਨੋਰਥ ਏਹ ਸੀ ਕਿ ਦੱਖਣੀ ਹਿੰਦੁਸਤਾਨ ਨੂੰ ਫਤੇ ਕਰ ਕੇ ਉਸ ਵਿੱਚ ਫ੍ਰਾਂਸੀ ਰਾਜ ਅਸਥਾਪਨ ਕਰੇ।

੪–ਡੂਪਲੇ ਕੋਲ ੪ ਹਜ਼ਾਰ ਹਿੰਦੀ ਸਿਪਾਹੀ ਸਨ, ਜਿਨ੍ਹਾਂ ਨੂੰ ਫ੍ਰਾਂਸੀ ਅਫ਼ਸਰਾਂ ਨੇ ਫ਼ਰੰਗੀਆਂ ਵਾਂਗ ਕਵਾਇਦ ਪ੍ਰੇਟ ਅਤੇ ਲੜਨਾ ਭਿੜਨਾ ਸਿਖਾਇਆ ਸੀ। ਇਸ ਨੇ ਝੱਟ ਪੱਟ ਫ੍ਰਾਂਸ ਤੋਂ ਫੌਜ ਮੰਗਾਈ ਅਤੇ ਉਸਦੇ ਅੱਪੜਦੇ ਸਾਰ ਮਦਰਾਸ ਉੱਤੇ ਧਾਵਾ ਕਰ ਦਿੱਤਾ ਅਰ ਸੰ: ੧੭੪੬ ਈ: ਵਿੱਚ ਮਦਰਾਸ ਲੈ ਲਿਆ।

ਪ-ਉਪ੍ਰੰਤ ਫ੍ਰਾਂਸੀਆਂ ਨੇ ਸੇਂਟ ਡੇਵਿਡ ਦਾ ਗੜ੍ਹ