ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/73

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੩੬੬)

ਪੁੱਤ੍ਰ ਅੱਵਧ ਦੇ ਨਵਾਬ ਨੂੰ ਆਖਿਆ ਕਿ ਜੇਹੜਾ ਕੰਪਨੀ ਦਾ ਰੁਪ੍ਯਾ ਤੇਰੇ ਵੱਲ ਨਿਕਲਦਾ ਹੈ ਓਹ ਦੇਹ। ਉਸਨੇ ਉੱਤ੍ਰ ਦਿਤਾ ਕਿ ਜੇਹੜਾ ਰੁਪਯਾ ਮੇਰਾ ਪਿਤਾ ਛੱਡ ਗਿਆ ਸੀ ਉਹ ਬੇਗਮਾਂ ਨੇ ਅਰਥਾਤ ਮੇਰੀ ਮਾਤਾ ਅਤੇ ਦਾਦੀ ਨੇ ਦਬਾ ਲਿਆ ਹੈ, ਮੈਨੂੰ ਆਗ੍ਯਾ ਦਿੱਤੀ ਜਾਵੇ ਕਿ ਉਨਾਂ ਕੋਲੋਂ ਰੁਪਯਾ ਲੈ ਲਵਾਂ। ਹੇਸਟਿੰਗਜ਼ ਨੇ ਖੁੱਲ੍ਹ ਦੇ ਦਿਤੀ ਤੇ ਨਵਾਬ ਨੇ ਰੁਪਯਾ ਕੱਢਣ ਲਈ ਬੇਗਮਾਂ ਅਤੇ ਉਨਾਂ ਦੇ ਨੌਕਰਾਂ ਉੱਤੇ ਐਡੀ ਸਖਤੀ ਕੀਤੀ ਜੋ ਕਥਨ ਤੋਂ ਬਾਹਰ ਹੈ। ਹੇਸਟਿੰਗਜ਼ ਦਾ ਇਸ ਵਿਚ ਕੁਝ ਦੋਸ਼ ਨਹੀਂ ਸੀ, ਪਰ ਉਸਦੇ ਪੁਰਾਣੇ ਮਿਤ੍ਰ ਫ੍ਰਾਂਸਿਸ ਨੇ ਆਖਿਆ ਕਿ ਏਹ ਸਭ ਇਸੇ ਦਾ ਦੋਸ਼ ਹੈ॥

੩–ਫੇਰ ਹੇਸਟਿੰਗਜ਼ ਨੇ ਬਨਾਰਸ ਦੇ ਰਾਜੇ ਚੇਤ ਸਿੰਹ ਨੂੰ ਆਖਿਆ ਕਿ ਕੰਪਨੀ ਨੂੰ ਕੁਝ ਰੁਪਯਾ ਦਿਓ। ਏਹ ਅੰਗ੍ਰੇਜ਼ਾਂ ਦੀ ਸਹੈਤਾ ਨਾਲ ਗੱਦੀ ਉਤੇ ਬੈਠਾ ਸੀ ਅਤੇ ਉਨ੍ਹਾਂ ਦੀ ਈਨ ਭਰਦਾ ਸੀ। ਇਸਦਾ ਧਰਮ ਸੀ ਕਿ ਲੜਾਈ ਵਿਚ ਉਨ੍ਹਾਂ ਦੀ ਸਹੈਤਾ ਕਰਦਾ, ਕਿਉਂਕਿ ਅੰਗ੍ਰੇਜ਼ਾਂ ਦੇ ਵੈਰੀ ਇਸਦੇ ਵੈਰੀ ਸਨ ਅਤੇ ਜੇਕਰ ਅੰਗ੍ਰੇਜ਼ ਸਹੈਤਾ ਨਾਂ ਕਰਦੇ ਤਾਂ ਮਰਹਟੇ ਉਸਦਾ ਇਲਾਕਾ ਖੋਹ ਲੈਂਦੇ ਅਥਵਾ ਚੌਥ ਲੈਂਦੇ। ਚੇਤ ਸਿੰਹ ਬੜਾ ਧਨਾਢ ਸੀ, ਫਿਰ ਭੀ ਉਸਨੇ ਕੰਪਨੀ ਦੀ ਸਹੈਤਾ ਕਰਨੋਂ ਨਾਂਹ ਕੀਤੀ। ਹੇਸਟਿੰਗਜ਼ ਆਪ ਬਨਾਰਸ ਅੱਪੜਿਆ ਤੇ ਜੁਚੇਤ