ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/75

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੩੯੮)

ਦੀ ਆਗਿਆ ਬਿਨਾਂ ਕਿਸੇ ਰਾਜ ਅਥਵਾ ਰਈਸ ਨਾਲ ਸੁਲਹ ਅਥਵਾ ਲੜਾਈ ਨਾਂ ਕੀਤੀ ਜਾਵੇ। ਸ: ੧੭੯੪ ਈ: ਤੋਂ ਈਸ੍ਟ ਇੰਡੀਆ ਕੰਪਨੀ ਦੀ ਥਾਂ ਇਸੇ ਪ੍ਰਬੰਧਕ ਕੌਂਸਲ ਦੇ ਹਥ ਵਿਚ ਹਿੰਦੁਸਤਾਨ ਦਾ ਰਾਜ ਪ੍ਰਬੰਧ ਰਿਹਾ॥

—:o:—

੭੦-ਲਾਰਡ ਕਾਰਨ ਵਾਲਿਸ, ਦੂਜਾ ਗਵਰਨਰ ਜਨਰਲ

[ਸੰ: ੧੭੮੬ ਤੋਂ ੧੭੯੩ ਈ: ਤੀਕ]

੧–ਦੂਜਾ ਗਵਰਨਰ ਜਨਰਲ ਲਾਰਡ ਕਾਰਨਵਾਲਿਸ ਇਕ ਅਮੀਰ ਆਦਮੀ ਸੀ ਜੇਹੜਾ ਕਦੇ ਪਹਿਲਾਂ ਹਿੰਦੁਸਤਾਨ ਵਿਚ ਨਹੀਂ ਰਿਹਾ ਸੀ। ਇਸਨੂੰ ਛੇਤੀ ਹੀ ਮੈਸੂਰ ਨਾਲ ਲੜਾਈ ਨਜਿੱਠਣੀ ਪਈ॥

੧–ਟੀਪੂ ਸੁਲਤਾਨ ਨੂੰ ਰਾਜ ਕਰਦਿਆਂ ੮ ਵਰੇ ਹੋ ਗਏ ਸਨ। ਇਸ ਸਮੇਂ ਵਿਚ ਉਸਨੇ ਮਾਲਾਬਾਰ ਕੁਰਗ ਅਤੇ ਮੈਸੂਰ ਦੇ ਆਲੇ ਦੁਆਲੇ ਦੇ ਕੁਝ ਹੋਰ ਇਲਾਕੇ ਫ਼ਤੇ ਕਰ ਲਏ ਸਨ। ਓਹ ਫਤੇ ਅਤੇ ਬਿਜੈ ਦੇ ਮੱਦ ਵਿਚ ਮੱਤਾ ਹੋਇਆ ਏਹ ਸਮਝਦਾ ਸੀ ਕਿ ਮੇਰੇ ਸਮਾਨ ਹਿੰਦੁਸਤਾਨ ਵਿਚ ਕੋਈ ਬਾਦਸ਼ਾਹ ਨਹੀਂ ਹੈ। ਔਰੰਗਜ਼ੇਬ ਵਾਂਗ ਇਸਨੇ ਭੀ ਫਤੇ ਕੀਤੇ ਲੋਕਾਂ ਨੂੰ ਮੁਸਲਮਾਨ ਕਰਨ ਦਾ ਯਤਨ ਕੀਤਾ ਅਰ ਬਹੁਤ ਸਾਰੇ ਲੋਕਾਂ ਨੂੰ ਜਿਨ੍ਹਾਂ ਮੁਸਲਮਾਨ