ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/77

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੪੦੦)

ਦੀਆਂ ਔਕੜਾਂ ਦਾ ਟਾਕਰਾਂ ਇਕੱਲੇ ਅੰਗ੍ਰੇਜ਼ਾਂ ਨੂੰ ਹੀ ਕਰਨਾ ਪਿਆ॥

੫–ਲਾਰਡ ਕਾਰਨਵਾਲਿਸ ਨੇ ਬੰਗਲੋਰ ਦੇ ਆਲੇ ਦੁਆਲੇ ਦੇ ਹੋਰ ਕਈ ਕਿਲੇ ਲੈ ਲਏ ਅਤੇ ਫਿਰ ਹੌਲੀ ਹੌਲੀ ਕੂਚ ਕਰਦਾ ਹੋਇਆ ਸ੍ਰੰਗਾਪਟਮ ਅੱਪੜਿਆ। ਟੀਪੂ ਦੀ ਫ਼ੌਜ ਨੂੰ ਹਾਰ ਦੇਕੇ ਸ਼ਹਿਰ ਦੇ ਅੰਦਰ ਵਾੜ ਦਿੱਤਾ ਅਤੇ ਕਿਲੇ ਦੀ ਫ਼ਸੀਲ ਉੱਤੇ ਗੋਲ ਵਰ੍ਹਾਣੇ ਸ਼ੁਰੂ ਕੀਤੇ। ਟੀਪੂ ਨੇ ਵੇਖਿਆ ਕਿ ਕਿਲਾ ਛੇਤੀ ਹੀ ਹੱਥੋਂ ਨਿਕਲ ਜਾਵੇਗਾ, ਇਸ ਲਈ ਉਸਨੇ ਪ੍ਰਾਰਥਨਾਂ ਕੀਤੀ ਕਿ ਸੁਲਹ ਕਰ ਲਈ ਜਾਵੇ ਅਤੇ ਜੇਹੜੀ ਸ਼ਰਤ ਅੰਗ੍ਰੇਜ਼ ਆਖਣ ਮੈਨੂੰ ਪ੍ਰਵਾਨ ਹੈ॥

੬–ਹੁਣ ਸ੍ਰੰਗਾਪਟਮ ਵਿਚ ਅੰਗ੍ਰੇਜ਼ਾਂ ਦੀ ਅਤੇ ਉਨ੍ਹਾਂ ਦੇ ਦੋਹਾਂ ਹਿਮੈਤੀਆਂ ਦੀ ਟੀਪੂ ਸੁਲਤਾਨ ਨਾਲ ਸੁਲਹ ਹੋਈ। ਟੀਪੂ ਨੂੰ ਅਪਣਾ ਅੱਧਾ ਰਾਜ ਅਤੇ ਜੁੱਧ ਦਾ ਖ਼ਰਚ ਤੀਹ ਕਰੋੜ ਰੁਪਯਾ ਭੀ ਦਣਾ ਪਿਆ, ਜਿਸ ਵਿੱਚੋਂ ਅੱਧਾ ਓਸੇ ਵੇਲੇ ਰੋਕ ਅਤੇ ਬਾਕੀ ਅੱਧੇ ਦੇ ਬਦਲੇ ਉਸਨੂੰ ਆਪਣੇ ਦੋ ਪੁੱਤ੍ਰ ਦੇਣੇ ਪਏ॥

੭–ਜੇਹੜਾ ਇਲਾਕਾ ਟੀਪੂ ਸੁਲਤਾਨ ਪਾਸੋਂ ਹੱਥ ਲੱਗਾ ਸੀ ਓਹ ਅੰਗ੍ਰੇਜ਼ਾਂ ਨੇ ਨਿਜ਼ਾਮ ਅਤੇ ਮਰਹਟਯਾਂ ਨਾਲ ਇੱਕੋ ਜਿਹਾ ਵੰਡ ਲਿਆ, ਭਾਵੇਂ ਇਨ੍ਹਾਂ ਦੋਹਾਂ ਦਾ ਕੋਈ ਹੱਕ ਨਹੀਂ ਸੀ। ਅੰਗ੍ਰੇਜ਼ਾਂ ਦੇ ਹਿੱਸੇ ਵਿਚ