ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/8

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੩੩੯)

ਲੈਣ ਦਾ ਜਤਨ ਕੀਤਾ, ਪਰ ਐਨੇ ਚਿਰ ਵਿੱਚ ਅੰਗ੍ਰੇਜ਼ਾਂ ਨੇ ਭੀ ਇੰਗਲੈਂਡ ਤੋਂ ਫ਼ੌਜ ਮੰਗਾਂ ਲਈ ਸੀ। ਉਸਦੀ ਸਹੈਤਾ ਨਾਲ ਤਿੰਨ ਵਾਰੀ ਫ੍ਰਾਂਸੀਆਂ ਨੂੰ ਹਾਰ ਦਿੱਤੀ। ਮੇਜਰ ਲਾਰੈਂਸ ਜੇਹੜਾ ਇੱਕ ਸੂਰਬੀਰ ਅੰਗ੍ਰੇਜ਼ ਅਫ਼ਸਰ ਸੀ ਕੁਛ ਫੌਜ ਲੈਕੇ ਇੰਗਲੈਂਡ ਤੋਂ ਆਇਆ। ਹੁਣ ਅੰਗ੍ਰੇਜ਼ਾਂ ਦੀ ਵਾਰੀ ਆਈ ਕਿ ਪਾਂਡੀਚਰੀ ਨੂੰ ਫਤੇ ਕਰਨ ਦਾ ਜਤਨ ਕਰਨ, ਪਰ ਓਹਨਾਂ ਦਾ ਮਨੋਰਥ ਸਿੱਧ ਨਾਂ ਹੋਇਆ।

੬–ਸੰ:੧੭੪੮ ਈ: ਵਿਚ ਯੂਰਪ ਵਿਖੇ ਅੰਗ੍ਰੇਜ਼ਾਂ ਅਤੇ ਫ੍ਰਾਂਸੀਆਂ ਵਿਚ ਸੁਲਹ ਹੋ ਗਈ,ਇਸ ਕਰਕੇ ਹਿੰਦੁਸਤਾਨ ਵਿਚ ਭੀ ਲੜਾਈ ਹਟ ਗਈ। ਮਦਰਾਸ ਫੇਰ ਅੰਗ੍ਰੇਜ਼ਾਂ ਨੂੰ ਮਿਲ ਗਿਆ ਅਤੇ ੮ ਵਰ੍ਹੇ ਅਰਥਾਤ ਸੰ: ੧੭੫੬ ਈ: ਤੀਕ ਅੰਗ੍ਰੇਜ਼ਾਂ ਅਤੇ ਫ੍ਰਾਂਸੀਆਂ ਵਿਚ ਨਾਮ ਮਾਤ੍ਰ ਸੁਲਹ ਰਹੀ।

—:o:—

੫੫-ਕ੍ਲਾਈਵ-ਹਿੰਦ ਵਿਚ ਅੰਗ੍ਰੇਜ਼ੀ

ਰਾਜ ਦਾ ਮੋਢੀ

[ ਅਰਕਾਟ ਦਾ ਘੇਰਾ ]

੧–ਜਿਸ ਵਰੇ ਅੰਗ੍ਰੇਜ਼ਾਂ ਅਤੇ ਫ਼੍ਰਾਂਸੀਆਂ ਵਿਚ ਜੁੱਧ ਅਰੰਭ ਹੋਇਆ ਸੀ ਓਸੇ ਵਰ੍ਹੇ ਇਕ ਗਰੀਬ ਲੜਕਾ ਕੰਪਨੀ ਦੀ ਨੌਕਰੀ ਵਿਚ ਇਕ ਮੁਨਸ਼ੀ ਦੀ ਪਦਵੀ ਤੇ ਭਰਤੀ ਹੋਕੇ ਮਦਰਾਸ ਵਿਚ ਆਇਆ