ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/81

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੪੦੪)

੪–ਜਦ ਮਰਹਟਿਆਂ ਨੂੰ ਪਤਾ ਲੱਗਾ ਕਿ ਅੰਗ੍ਰੇਜ਼ ਨਿਜ਼ਾਮ ਦੀ ਸਹੈਤਾ ਨਹੀਂ ਕਰਨਗੇ ਤਾਂ ਉਨ੍ਹਾਂ ਕਈ ਵਰਿਹਾਂ ਦੀ ਚੌਥ ਜੇਹੜੀ ਬਾਕੀ ਸੀ ਮੰਗੀ। ਨਿਜ਼ਾਮ ਕੋਲ ਨਾਂ ਰੁਪਯਾ ਸੀ, ਨਾਂ ਲੜਨ ਲਈ ਬਲ। ਉਸ ਨੇ ਗਵਰਨਰ ਜਨਰਲ ਸਰ ਜਾਨ ਸ਼ੋਰ ਨੂੰ ਲਿਖਿਆ, ਪਰ ਓਥੋਂ ਉੱਤ੍ਰ ਮਿਲਿਆ ਕਿ ਅਸੀਂ ਇਸ ਮਾਮਲੇ ਵਿਚ ਆਪਦੀ ਸਹੈਤਾ ਨਹੀਂ ਕਰ ਸਕਦੇ।

੫–ਇਸ ਤੇ ਪੇਸ਼ਵਾ ਨੇ ਦੂਜੇ ਮਰਹਟੇ ਸਰਦਾਰਾਂ ਨੂੰ ਸਨੇਹਾ ਘੱਲਿਆ ਕਿ ਆਓ ਸਾਰੇ ਰਲ ਮਿਲਕੇ ਨਿਜ਼ਾਮ ਉਤੇ ਧਾਵਾ ਕਰੀਏ। ਓਹ ਸਾਰੇ ਗ੍ਵਾਲੀਆਰ, ਇੰਦੌਰ, ਗੁਜਰਾਤ ਅਤੇ ਬਰਾਰ ਤੋਂ ਵੱਡੀਆਂ ੨ ਫ਼ੌਜਾਂ ਲੈਕੇ ਗਏ ਅਤੇ ਸਾਰੇ ਦੇ ਸਾਰੇ ਨਿਜ਼ਾਮ ਉੱਤੇ ਜਾ ਪਏ। ਕੁਰਦਲਾ ਦੇ ਅਸਥਾਨ ਪੁਰ ਸੰ:੧੭੯੫ ਵਿੱਚ ਬੜਾ ਘੋਰ ਸੰਗ੍ਰਾਮ ਹੋਇਆ, ਨਿਜ਼ਾਮ ਹਾਰ ਗਿਆ, ਉਸ ਨੂੰ ਅਪਣਾ ਅੱਧਾ ਦੇਸ ਮਰਹਟਿਆਂ ਦੀ ਭੇਟਾ ਕਰਨਾ ਪਿਆ, ਅਤੇ ਬਾਕੀ ਅੱਧੇ ਬਾਬਤ ਉਸ ਨੇ ਸਦਾ ਚੌਥ ਦੇਂਦੇ ਰਹਿਣ ਦਾ ਭਰੋਸਾ ਦਿੱਤਾ।

੬–ਹੁਣ ਮਰਹਟੇ ਸਰਦਾਰਾਂ ਵਿੱਚ ਇਸ ਦਸ ਅਤੇ ਮਾਲ ਦੀ ਵੰਡ ਪਰ ਝਗੜੇ ਪੈ ਗਏ। ਦੋ ਤਿੰਨ ਵਰਿਹਾਂ ਤੀਕ ਪੇਸ਼ਵਾ, ਸਿੰਧੀਆ, ਹੁਲਕਰ, ਗਾਇਕਵਾੜ ਅਤੇ ਭੌਂਸਲੇ ਵਿੱਚ ਚੰਗੇ ਜੁੱਧ ਹੁੰਦੇ ਰਹੇ।

—:o:—