ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/87

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੪੦੮)

ਇਸ ਤਰਾਂ ਦੀ ਪ੍ਰਤੱਗਿਆ ਕਰਨ ਤੋਂ ਨਾਂਹ ਕਰੇ, ਤਾਂ ਉਸ ਕੋਲੋਂ ਬਦੋ ਬਦੀ ਏਹ ਪ੍ਰਤੱਗ੍ਯਾ ਕਰਾਈ ਜਾਵੇ। ਇਸਤੋਂ ਬਿਨਾਂ ਏਹ ਭੀ ਜਰੂਰੀ ਹੋਇਆ "ਕਿ ਇਕ ਬੜੀ ਭਾਰੀ ਫੌਜ ਰੱਖੀ ਜਾਵੇ ਜਿਹੜੀ ਸਾਰੇ ਹਿੰਦੁਸਤਾਨ ਵਿਚ ਅਮਨ ਰੱਖੇ। ਹਰ ਇਲਾਕੇ ਲਈ ਜਰੂਰੀ ਹੋਇਆ ਕਿ ਇਸ ਫੌਜ ਦੇ ਖਰਚ ਦਾ ਕੁਝ ਹਿੱਸਾ ਦੇਵੇ ਅਤੇ ਅੰਗ੍ਰੇਜ਼ਾਂ ਵਾਸਤੇ ਏਹ ਜਰੂਰੀ ਹੋਇਆ ਕਿ ਜੋ ਇਲਾਕਾ ਅਪਣਾ ਹਿੱਸਾ ਦੇਵੇ ਉਸਨੂੰ ਵੈਰੀਆਂ ਤੋਂ ਬਚਾਉਣ॥

੭-ਇਸ ਸਮੇਂ ਦੀਆਂ ਵੱਡੀਆਂ ੨ ਤਾਕਤਾਂ ਏਹ ਸਨ-ਮਰਹਟਿਆਂ ਦੇ ਪੰਜ ਸਰਦਾਰ ਅਰਥਾਤ ਪਸ਼ਵਾ, ਸਿੰਧੀਆ, ਹੁਲਕਰ, ਗਇਕਵਾੜ ਤੇ ਭੋਂਸਲਾ, ਨਿਜ਼ਾਮ ਅਰ ਟੀਪੂ ਸੁਲਤਾਨ। ਸਿੱਖ ਭੀ ਤਕੜੇ ਹੁੰਦੇ ਜਾਂਦੇ ਸਨ, ਪਰ ਅਜੇ ਤਕ ਉਨ੍ਹਾਂ ਦਾ ਕੰਮ ਧੰਧਾ ਅਪਣੇ ਦੇਸ ਪੰਜਾਬ ਦੇ ਵਿਚ ੨ ਹੀ ਸੀ। ਮੁਗਲ ਘਰਾਣੇ ਦਾ ਬਾਦਸ਼ਾਹ, ਸ਼ਾਹ ਆਲਮ ਬੁੱਢਾ ਅਤੇ ਨਿਰਬਲ ਸਿੰਧੀਆਂ ਦੀ ਕੈਦ ਵਿਚ ਸੀ। ਅੱਵਧ ਦੇ ਨਵਾਬ ਦਾ ਬਲ ਬਹੁਤ ਥੋੜਾ ਸੀ॥

੮- ਇਨ੍ਹੀਂ ਦਿਨੀਂ ਫ੍ਰਾਂਸ ਵਿਚ ਬੜੀ ਹਲਚਲੀ ਪਈ ਹੋਈ ਸੀ। ਫ਼੍ਰਾਂਸ ਦੇ ਲੋਕਾਂ ਨੇ ਅਪਣੇ ਬਾਦਸ਼ਾਹ ਦੇ ਵਿਰੁੱਧ ਰਾਜ ਰੌਲਾ ਪਾਇਆ, ਅਤੇ