ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/89

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੪੧੦)

ਲਿਖਿਆ ਕਿ ਫ੍ਰਾਂਸੀ ਅੰਗਰੇਜ਼ਾਂ ਦੇ ਵੈਰੀ ਹਨ ਇਸ ਲਈ ਜਿਤਨੇ ਫ੍ਰਾਂਸੀਂ ਲੋਕ ਆਪਦੇ ਪਾਸ ਨੌਕਰ ਹਨ ਉਨ੍ਹਾਂ ਨੂੰ ਕੱਢ ਦਿਓ ਅਤੇ ਅਪਣੇ ੨ ਦੇਸ ਵਿੱਚ ਸੁਖ ਚੈਨ ਲਈ ਅੰਗ੍ਰੇਜ਼ੀ ਫੌਜ ਰੱਖੋ ਤੇ ਇਸ ਦਾ ਖਰਚ ਭਰੋ। ਇਸ ਫੋਜ ਦਾ ਮਨਤੱਵ ਏਹ ਸੀ ਕਿ ਹਰ ਦੇਸ਼ ਵਿਚ ਅਮਨ ਚੈਨ ਰੱਖਣ ਵਿੱਚ ਉਥੋਂ ਦੇ ਹਾਕਮ ਦੀ ਸਹਾਇਤਾ ਕਰੇ, ਇਸ ਲਈ ਇਸਨੂੰ ਕਨਟਨਜੰਟ (ਹਿਮਇਤੀ ਫੌਜ) ਆਖਦੇ ਹਨ ਅਤੇ ਇਸ ਪ੍ਰਬੰਧ ਦਾ ਨਾਉਂ 'ਸਬ ਸਿਡੀਏਰੀ ਸਿਸਟਮ' ਅਰਥਾਤ ਸਹਾਇਕ ਪ੍ਰਬੰਧ ਹੈ।

੧੧–ਇਨ੍ਹਾਂ ਤਿੰਨਾਂ (ਅਰਥਾਤ ਨਿਜ਼ਾਮ, ਟੀਪੂ ਸੁਲਤਾਨ ਅਤੇ ਮਰਹਟਿਆਂ) ਵਿੱਚੋਂ ਨਿਜ਼ਾਮ ਸਾਰਿਆਂ ਨਾਲੋਂ ਨਿਰਬਲ ਸੀ ਅਤੇ ਮਰਹਟਿਆਂ ਕੋਲੋਂ ਬਹੁਤ ਡਰਦਾ ਸੀ। ਇਸਨੇ ਵੈਲਜ਼ਲੀ ਦੀ ਤਜਵੀਜ਼ ਨੂੰ ਝਟ ਪਟ ਪਰਵਾਨ ਕਰ ਲਿਆ, ਪਰ ਇਸ ਸ਼ਰਤ ਉਤੇ ਕਿ ਅੰਗ੍ਰੇਜ਼ ਮਰਹਟਿਆਂ ਦੇ ਹੱਥੋਂ ਉਸਦੀ ਰੱਖਿਆ ਕਰਨ ਅਤੇ ਚੌਥ ਦੀ ਮੁਆਫੀ ਦੁਆ ਦੇਣ। ਨਿਜ਼ਾਮ ਦੇ ਫ੍ਰਾਂਸੀ ਸਿਪਾਹੀ ਹਟਾਏ ਗਏ ਅਤੇ ਇਕ ਅੰਗ੍ਰੇਜ਼ੀ ਫੌਜ ਹੈਦਰਾਬਾਦ ਅੱਪੜ ਪਈ। ਇਸ ਵੇਲੇ ਤੋਂ ਨਿਜ਼ਾਮ ਹੈਦਰਾਬਾਦ ਵੈਰੀਆਂ ਤੋਂ ਨਿਰਭੈ ਹੋ ਗਿਆ। ਇਸੇ ਕਰਕੇ ਜਿਤਣੇ ਨਿਜ਼ਾਮ ਅੱਜ ਤੋੜੀ ਹੋਏ ਹਨ ਸਭਨਾਂ ਨੇ ਸੁਖ ਚੈਨ ਨਾਲ ਰਾਜ ਕੀਤਾ ਹੈ ਅਤੇ ਅੰਗ੍ਰੇਜ਼ਾਂ