ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/90

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੪੧੧)

ਦੇ ਮਿੱਤਰ ਅਤੇ ਸਹਾਈ ਬਣੇ ਰਹੇ ਹਨ। ਜੇਕਰ ਟੀਪੂ ਸੁਲਤਾਨ ਅਤੇ ਮਰਹਟੇ ਭੀ ਵੈਲਜ਼ਲੀ ਦੀ ਤਜਵੀਜ਼ ਨੂੰ ਮੰਨ ਲੈਂਦੇ ਤਾਂ ਏਹ ਭੀ ਅੱਜ ਇਹੋ ਜਿਹੇ ਸੁਖੀ ਦਿਸਦੇ ਅਤੇ ਇਨ੍ਹਾਂ ਦੀ ਸੰਤਾਨ ਭੀ ਹੁਕਮ ਕਰਦੀ ਹੁੰਦੀ॥

੧੨–ਪਰ ਟੀਪੂ ਨੇ ਨਾਂ ਮੰਨਿਆਂ ਅਤੇ ਜੇਹੜਾ ਅੰਗ੍ਰੇਜ਼ੀ ਅਫ਼ਸਰ ਗਵਰਨਰ ਜਨਰਲ ਦਾ ਸੁਨੇਹਾ ਲੈ ਕੇ ਗਿਆ ਸੀ ਉਸ ਨੂੰ ਮਿਲਿਆ ਤੱਕ ਨਾਂ। ਇਸ ਲਈ ਚੌਥੀ ਵਾਰ ਮੈਸੂਰ ਨਾਲ ਜੁੱਧ ਦੀ ਤਿਆਰੀ ਹੋਈ। ਪੇਸ਼ਵਾ ਸਿੰਧੀਆ ਤੋਂ ਡਰ ਦਾ ਸੀ, ਇਸਨੇ ਕਿਹਾ ਕਿ ਮੈਂ ਤਾਂ ਅੰਗ੍ਰੇਜ਼ਾਂ ਦੀ ਸਹੈਤਾ ਕਰਾਂਗਾ ਜੇਕਰ ਓਹ ਮੇਰੀ ਸਿੰਧੀਆ ਤੋਂ ਰੱਖਿਆ ਕਰਨ। ਬਾਕੀ ਮਰਹਟੇ ਸਭ ਅੱਡੋ ਅੱਡ ਰਹੇ॥

੧੩–ਦੋ ਅੰਗ੍ਰੇਜ਼ੀ ਫੌਜਾਂ–ਇਕ ਬੰਬਈ ਵੱਲੋਂ ਅਤੇ ਦੂਜੀ ਮਦਰਾਸ ਵੱਲੋਂ ਚੱਲ ਕੇ ਮੈਸੂਰ ਵਿੱਚ ਆਈਆਂ। ਮਦਰਾਸ ਦੀ ਫੌਜ ਦਾ ਕਮਾਨੀਅਰ ਜਰਨੈਲ ਹੈਰਿਸ ਸੀ ਅਤੇ ਕਰਨੈਲ ਵੈਲਜ਼ਲੀ ਭੀ ਇਸਦੇ ਨਾਲ ਸੀ। ਪਹਿਲਾਂ ਟੀਪੂ ਨੇ ਬੰਬਈ ਦੀ ਫ਼ੌਜ ਉਤੇ ਹੱਲਾ ਕੀਤਾ, ਪਰ ਹਾਰ ਖਾਧੀ। ਫਿਰ ਪਿੱਛੇ ਹੱਟਕੇ ਦੂਜੀ ਫੌਜ ਉਤੇ ਵਾਰ ਕੀਤਾ, ਪਰ ਇਥੇ ਭੀ ਹਾਰ ਹੀ ਹੋਈ। ਹੁਣ ਦੋਹਾਂ ਅੰਗ੍ਰੇਜ਼ੀ ਫੌਜਾਂ ਨੇ ਉਸਨੂੰ ਆਣ ਦਬਾਇਆ ਅਤੇ ਓਹ ਅਪਣੀ ਰਾਜਧਾਨੀ ਸ੍ਰੰਗਾਪਟਮ ਵਿੱਚ ਘੇਰਿਆ ਗਿਆ। ਥੋੜੇ