ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/92

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੪੧੩)

ਦੇ ਨਾਉਂ ਤੇ ਪ੍ਰਸਿੱਧ ਹੈ॥

ਟੀਪ ਸੁਲਤਾਨ ਦੇ ਪੁੱਤ੍ਰਾਂ ਨਾਲ ਵੱਡੇ ਮਿੱਤ੍ਰ ਭਾਉ ਵਾਲਾ ਵਰਤਾਉ ਕੀਤਾ ਗਿਆ। ਉਨ੍ਹਾਂ ਲਈ ਵੱਡੀਆਂ ੨ ਪਿਨਸ਼ਨਾਂ ਬੱਝ ਗਈਆਂ ਅਤੇ ਵੈਲੋਰ ਘੱਲੇ ਗਏ, ਤਾਂ ਜੁ ਓਥੇ ਸੁਖ ਨਾਲ ਜੀਵਨ ਬਤੀਤ ਕਰਨ॥

—:o:—

੭੩-ਮਾਰਕੁਇਸ ਵੈਲਜ਼ਲੀ

[ਅਪੂਰਨ]

੧–ਕੁਛ ਚਿਰ ਮਗਰੋਂ ਨਿਜ਼ਾਮ ਨੇ ਬੇਨਤੀ ਕੀਤੀ ਕਿ ਉਸ ਅੰਗ੍ਰੇਜ਼ੀ ਫ਼ੌਜ ਦੇ ਨਕਦ ਖਰਚ ਦੀ ਥਾਂ ਜੇਹੜੀ ਮੇਰੀ ਸਹੈਤਾ ਵਾਸਤੇ ਹੈਦਰਾਬਾਦ ਘੱਲੀ ਆਈ ਹੈ ਜੇਕਰ ਮੈਨੂੰ ਆਗ੍ਯਾ ਹੋਵੇ ਤਾਂ ਮੈਂ ਕੰਪਨੀ ਨੂੰ ਓਹ ਜ਼ਿਲੇ ਦੇ ਦੇਵਾਂ ਜੇਹੜੇ ਮੈਨੂੰ ਹੁਣੇ ਮਿਲੇ ਹਨ। ਏਹ ਬੇਨਤੀ ਪ੍ਰਵਾਨ ਹੋ ਗਈ ਅਤੇ ਸੰ: ੧੭੯੯ ਈ: ਵਿਚ ਤੁੰਗ ਭਦਰਾ ਅਤੇ ਮੈਸੂਰ ਦੇ ਵਿਚਲਾ ਇਲਾਕਾ ਜੇਹੜਾ ਹੁਣ ਬਲਾਰੀ ਅਤੇ ਕਡੱਪਾ ਦੇ ਜ਼ਿਲਿਆਂ ਦੇ ਨਾਉਂ ਤੇ ਪ੍ਰਸਿੱਧ ਹੈ "ਦਿਪਤ ਦੇਸ" ਦੇ ਨਾਉਂ ਤੇ ਅੰਗ੍ਰੇਜ਼ੀ ਰਾਜ ਵਿਚ ਸ਼ਾਮਲ ਹੋਇਆ।

੧–ਤੰਜੋਰ ਦਾ ਦੇਸ ਜਿਸਨੂੰ ਕਾਵੇਰੀ ਨਦੀ ਸਿੰਜਦੀ ਹੈ ਐਡਾ ਉਪਜਾਊ ਹੈ ਕਿ ਇਸਨੂੰ ਦੱਖਣੀ ਹਿੰਦੁਸਤਾਨ ਦਾ ਬਾਗ਼ ਆਖਿਆ ਜਾਂਦਾ ਹੈ। ਇਸਨੂੰ