ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/97

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੪੧੭)

੭੪-ਮਾਰਕੁਇਸ ਵੈਲਜ਼ਲੀ

[ਸਮਾਪਤ]

੧–ਹੁਣ ਕੇਵਲ ਮਰਹਟੇ ਹੀ ਸਨ ਜੇਹੜੇ ਅਜੇ ਤੀਕ ਅੰਗ੍ਰੇਜ਼ਾਂ ਦੇ ਕਾਬੂ ਵਿੱਚ ਨਹੀਂ ਸਨ ਆਏ ਅਤੇ ਜੇਹੜੇ ਵੈਲਜ਼ਲੀ ਦੇ ਸਬ ਸਿਡੀਏਰੀ ਸਿਸਟਮ ਵਿੱਚ ਭੀ ਸ਼ਾਮਲ ਨਹੀਂ ਸਨ ਹੋਏ। ਮੈਸੂਰ ਦੇ ਅੰਤਲੇ ਜੁੱਧ ਪਿੱਛੋਂ ਲਾਰਡ ਵੈਲਜ਼ਲੀ ਨੇ ਰਘੋਬਾ ਦੇ ਪੁੱਤ੍ਰ ਬਾਜੀ ਰਾਉ ਪੇਸ਼ਵਾ ਨੂੰ ਲਿਖਿਆ ਕਿ ਜੇਕਰ ਤੁਸੀ ਭੀ ਓਹ ਸ਼ਰਤਾਂ ਮੰਨ ਲਓ ਜੇਹੜੀਆਂ ਨਿਜ਼ਾਮ ਨੇ ਪ੍ਰਵਾਨ ਕੀਤੀਆਂ ਹਨ ਅਤੇ ਫ੍ਰਾਂਸੀ ਸਿਪਾਹੀਆਂ ਨੂੰ ਕੱਢ ਦਿਓ ਅਰ ਉਨ੍ਹਾਂ ਦੀ ਥਾਂ ਅੰਗ੍ਰੇਜ਼ੀ ਫੌਜ ਰੱਖ ਲੌ ਤਾਂ ਮੈਸੂਰ ਤੋਂ ਜਿੱਤੇ ਹੋਏ ਦੇਸ਼ ਦਾ ਤੀਜਾ ਹਿੱਸਾ ਆਪਨੂੰ ਦੇ ਦੇਵਾਂਗਾ। ਪਰ ਪੇਸ਼ਵਾ ਨੇ ਆਪਣੇ ਬੁੱਢੇ ਬ੍ਰਾਹਮਣ ਵਜ਼ੀਰ ਨਾਨਾ ਫਰਨਵੀਸ ਦੇ ਆਖੇ ਲੱਗਕੇ ਇਨ੍ਹਾਂ ਸ਼ਰਤਾਂ ਨੂੰ ਪ੍ਰਵਾਨ ਨਾਂ ਕੀਤਾ।

੨–ਦੂਜੇ ਵਰ੍ਹੇ ਅਰਥਾਤ ਸੰ: ੧੯੦੦ ਈ: ਵਿੱਚ ਨਾਨਾ ਫਰਨਵੀਸ ਚਲਾਣਾ ਕਰ ਗਿਆ। ਇਞਾਣੇ ਪੇਸ਼ਵਾ ਨੇ ਝੱਟ ਹੁਲਕਰ ਨਾਲ ਜੁੱਧ ਰਚ ਦਿੱਤਾ, ਜਿਸਨੇ ਪੂਨਾਂ ਲੈ ਲਿਆ ਅਤੇ ਇਕ ਨਵਾਂ ਪੇਸ਼ਵਾ ਅਸਥਾਪਨ ਕਰ ਦਿੱਤਾ॥

੩–ਬਾਜੀ ਰਾਉ ਡਰਦਾ ਮਾਰਿਆ ਨੱਸ ਕੇ ਬੰਬਈ ਪੁੱਜਾ ਅਤੇ ਲਾਰਡ ਵੈਲਜ਼ਲੀ ਨੂੰ ਲਿਖਿਆ ਕਿ