ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/99

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

(੪੧੯)

ਨਰਾਜ਼ ਹੋਏ ਅਤੇ ਜਤਨ ਕੀਤੋ ਨੇ ਕਿ ਹੁਲਕਰ ਟੁੱਟਕੇ ਉਨਾਂ ਨਾਲ ਆ ਰਲੇ ਤੇ ਅੰਗ੍ਰੇਜ਼ਾਂ ਨਾਲ ਲੜੇ, ਉਨ੍ਹਾਂ ਆਪਣੀਆਂ ਫੌਜਾਂ ਇਕੱਤ੍ਰ ਕੀਤੀਆਂ ਅਰ ਲੜਾਈ ਦੀ ਤਿਆਰੀ ਕਰ ਦਿੱਤੀ॥

੬–ਲਾਰਡ ਵੈਲਜ਼ਲੀ ਨੇ ਭੀ ਏਹ ਹਾਲ ਸੁਣਿਆਂ ਤੇ ਓਹ ਭੀ ਲੜਾਈ ਲਈ ਤਿਆਰ ਹੋ ਗਿਆ। ਜਰਨੈਲ ਲੇਕ ਕੁਝ ਫ਼ੌਜ ਲੈਕੇ ਸਿੰਧੀਆ ਦੀ ਫੌਜ ਨਾਲ ਲੜਨ ਲਈ ਉੱਤ੍ਰੀ ਹਿੰਦ ਵਿੱਚ ਅੱਪੜਿਆ। ਕਰਨੈਲ ਵੈਲਜ਼ਲੀ ਅਤੇ ਕਰਨੈਲ ਸ੍ਟੀਵਨਸਨ ਇਕ ਹੋਰ ਫੌਜ ਲੈਕੇ ਦੱਖਣ ਵਲੋਂ ਆਏ। ਸੰ: ੧੮੦੩ ਈ: ਵਿੱਚ ਅਸਈ ਦੇ ਮਦਾਨ ਵਿੱਚ ਜੇਹੜਾ ਨਿਜ਼ਾਮ ਦੇ ਇਲਾਕੇ ਵਿੱਚ ਹੈ ਕਰਨੈਲ ਵੈਲਜ਼ਲੀ ਦਾ ਸਿੰਧੀਆ ਅਤੇ ਭੋਂਸਲੇ ਦੀਆਂ ਫੌਜਾਂ ਨਾਲ ਟਾਕਰਾ ਹੋਇਆ। ਕਰਨੈਲ ਵੈਲਜ਼ਲੀ ਕੋਲ ਪੰਜ ਹਜ਼ਾਰ ਸਿਪਾਹੀ ਭੀ ਨਹੀਂ ਸਨ ਤੇ ਮਰਹਟਿਆਂ ਕੋਲ ਪੰਜਾਹ ਹਜ਼ਾਰ ਦਾ ਇਕੱਠ ਸੀ, ਫੇਰ ਭੀ ਕਰਨੈਲ ਵੈਲਜ਼ਲੀ ਦੀ ਹੀ ਫਤੇ ਹੋਈ। ਇਸ ਵਰ੍ਹੇ ਅਰਗਾਉਂ ਦੇ ਮਦਾਨ ਵਿੱਚ ਕਰਨਲ ਵੈਲਜ਼ਲੀ ਨੇ ਫੇਰ ਮਰਹਟਿਆਂ ਨੂੰ ਹਾਰ ਦਿੱਤੀ॥

੭–ਇਸ ਸਮੇਂ ਉੱਤ੍ਰੀ ਹਿੰਦ ਵਿੱਚ ਲਾਸਵਾਰੀ ਦੇ ਅਸਥਾਨ ਪੁਰ ਸਿੰਧੀਆ ਦੀ ਫ੍ਰਾਂਸੀ ਫੌਜ ਨਾਲ ਜਰਨਲ ਲੇਕ ਦਾ ਟਾਕਰਾ ਹੋਇਆ। ਜਰਨੈਲ ਲੇਕ ਨੇ ਫ੍ਰਾਂਸੀਆਂ ਨੂੰ ਨਸਾ ਦਿੱਤਾ ਅਰ ਆਗਰ