ਪੰਨਾ:ਹੀਰ ਵਾਰਸਸ਼ਾਹ.pdf/238

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


(੨੨੬)

ਇਹਦੀ ਭੁਗਤ ਸਵਾਰੀਏ ਨਾਲ ਲੱਤਾਂ ਮੌਰਾਂ ਭੰਨੀਏ ਮਾਰ ਕੇ ਅੱਡੀਏ ਨੀ
ਇਹ ਇਕੱਲੜਾ ਤੇ ਅਸੀਂ ਦੋਵੇਂ ਜਣੀਆਂ ਇੱਕੋ ਜੇਡੀਆਂ ਹਾਂ ਦੋਵੇਂ ਨੱਢੀਏ ਨੀ
ਵੇੜ੍ਹੇ ਵਿਚ ਧ੍ਕੀਏ ਕਿੱਲਿਆਂ ਤੇ ਗਿੱਟੇ ਗੋਡੜੇ ਰਗੜ ਘਸੱਡੀਏ ਨੀ
ਅਖੀਂ ਸਾਹਮਣੇ ਹੀਰ ਦੇ ਫਾਟ ਕਰੀਏ ਇਹਦੀ ਬਣੀ ਹਿਮਾਇਤੀ ਵੱਡੀਏ ਨੀ
ਫੜਕੇ ਧੌਣ ਸਿਰ ਉੱਖਲੀ ਵਿੱਚ ਦੇਈਏ ਡੂੰਘਾ ਵਿੱਚ ਜ਼ਮੀਨ ਤ੍ੱਡੀਏ ਨੀ
ਦੇਹ ਭਿੱਛਿਆ ਵਿਹੜਿਓਂ ਕੱਢ ਆਈਏ ਹੋੜਾ ਵਿੱਚ ਬਰੂਹਾਂ ਦੇ ਗੱਡੀਏ ਨੀ
ਅੰਮਾਂ ਆਵੇ ਤੇ ਭਾਬੀ ਤੋਂ ਵੱਖ ਹੋਈਏ ਸਾਥ ਊਠ ਬਲੱਦ ਦਾ ਛੱਡੀਏ ਨੀ
ਵਾਂਗ ਕਿਲ੍ਹੇ ਦਿਪਾਲ ਪੁਰ ਹੋ ਆਕੀ ਝੰਡਾ ਵਿੱਚ ਮਵਾਸ ਦੇ ਗੱਡੀਏ ਨੀ
ਆਵੇ ਖੋਹ ਨਵਾਲੀਆਂ ਹੀਰ ਸੱਟੇ ਓਹਦੇ ਯਾਰ ਨੂੰ ਕੁੱਟ ਕੇ ਛੱਡੀਏ ਨੀ
ਜਿਹੜਾ ਆਕੜਾਂ ਪਿਆ ਵਖਾਉਂਦਾ ਏ ਜ਼ਰਾ ਵੇੜ੍ਹਿਓਂ ਏਸਨੂੰ ਕੱਢੀਏ ਨੀ
ਵਾਰਸਸ਼ਾਹ ਦੇ ਨਾਲ ਦੋ ਹੱਥ ਕਰੀਏ ਅਨੀ ਉੱਠ ਤੂੰ ਸਾਰ ਦੀਏ ਹੱਡੀਏ ਨੀ

ਰਵੇਲ ਬਾਂਦੀ ਦਾ ਖੈਰ ਪਾਉਣਾ

ਬਾਂਦੀ ਹੋ ਗੁਸੇ ਚੁੱਪ ਹੋ ਰਹੀ ਬੁੱਕ ਚੀਣੇ ਦਾ ਚਾ ਉਲੇਰਿਆ ਸੂ
ਧੋ੍ਹੀ ਰੱਬ ਦੀ ਖੈਰ ਲੈ ਜਾਹ ਚਾਕਾ ਹਾਲ ਹਾਲ ਕਰ ਪੱਲੜਾ ਫੇਰਿਆ ਸੂ
ਪਰਹਾਂ ਲਹੀਂ ਵੇ ਚੋਬਰਾ ਮਰੇਂ ਵਿੱਚੋਂ ਗਾਲ੍ਹਾਂ ਕੱਢਕੇ ਦੱਬ ਦਰੇੜਿਆ ਸੂ
ਬਾਂਦੀ ਲਾਡ ਦੇ ਨਾਲ ਚਵਾ ਕਰਕੇ ਧੱਕਾ ਦੇਕੇ ਨਾਥ ਨੂੰ ਰੇੜਿਆ ਸੂ
ਲੈਕੇ ਖੱਪਰਾ ਚੋਬਰਾ ਜਾਹ ਵਿੱਚੋਂ ਓਸ ਸੁੱਤੜੇ ਨਾਗ ਨੂੰ ਛੇੜਿਆ ਸੂ
ਅਖੀਂ ਡਾਇਨਾਂ ਵਾਂਗ ਪਸਾਰ ਪੌਂਦੀ ਗੁੱਸਾ ਆਪਣਾ ਚਾ ਉਘੇੜਿਆ ਸੂ
ਦੇਕੇ ਛਿੱਬੀਆਂ ਗੱਲ ਵਿਚ ਪਸ਼ਮ ਪੱਟੀ ਹਥ ਜੋਗੀ ਦੇ ਮੂੰਹ ਤੇ ਫੇਰਿਆ ਸੂ
ਵਾਰਸਸ਼ਾਹ ਫਰੰਗ ਦੇ ਬਾਗ਼ ਵੜਕੇ ਓਸ ਕਲਾ ਦੇ ਖੂਹ ਨੂੰ ਗੇੜਿਆ ਸੂ

ਜੋਗੀ ਰਵੇਲ ਬਾਂਦੀ ਨਾਲ

ਜੋਗੀ ਵੇਖਕੇ ਬਹੁਤ ਹੈਰਾਨ ਹੋਯਾ ਪਈਆਂ ਦੁੱਧ ਵਿੱਚ ਅੰਬ ਦੀਆਂ ਫਾੜੀਆਂ ਨੇ
ਗੁਸੇ ਨਾਲ ਜਿਉਂ ਹਸ਼ਰ ਨੂੰ ਜ਼ਿਮੀਂ ਤਪੇ ਜੀਉ ਵਿੱਚ ਕਲੀਲੀਆਂ ਚਾੜ੍ਹੀਆਂ ਨੇ
ਦਾਣਾ ਚੋਗ ਚਮੂਣਿਆਂ ਆਣ ਪਾਯੋ ਮੁੰਨ ਚੱਲੀਏਂ ਗੋਲੀਏ ਦਾੜ੍ਹੀਆਂ ਨੇ
ਜਿਸਤੇ ਨਬੀ ਦਾ ਦਰਦ ਰਵਾ ਨਾਹੀਂ ਅੱਖੀਂ ਫਿਰਨ ਨਾ ਮੁਲ ਉਘਾੜੀਆਂ ਨੇ
ਜੈਂਦਾ ਪਵੇ ਪਰਾਉਂਠਾ ਨਾਂਹ ਮੰਡਾ ਪੰਡ ਨਾਂਹ ਬੱਝੇ ਵਿੱਚ ਸਾੜੀਆਂ ਨੇ
ਡੁੁਬ ਮੋਏ ਨੀ ਕਾਸਬੀ ਵਿਚ ਚੀਣੇ ਵਾਰਸਸ਼ਾਹ ਨੇ ਬੋਲੀਾਆਂ ਮਾਰੀਆਂ ਨੇ

ਤਥਾ

ਜੋਗੀ ਆਖਦਾ ਬਾਂਦੀਏ ਕਹਿਰ ਕੀਤੋ ਸੂਲਾਂ ਵਿੱਚ ਬਜ਼ਾਰ ਖਲਾਰੀਆਂ ਨੇ