(੨੩੨)
ਮੂੰਹੋਂ ਕਹੇਂ ਕੁਪੱਤੜਾ ਹੋਰਨਾਂ ਨੂੰ ਕਰੇੇਂ ਆਪ ਕੁਪੱਤ ਵਿਚਾਰ ਕੇ ਵੇ
ਕਹੀ ਪੌਣ ਕਬੂਤਰੀ ਹੋ ਰਹੀਏਂ ਬੁੱਤੇ ਆਪ ਫ਼ਕੀਰ ਨੂੰ ਮਾਰ ਕੇ ਵੇ
ਕਰ ਬੰਦਗੀ ਰੱਬ ਕਬੂਲ ਕਰਸੀ ਵਾਰਸਸ਼ਾਹ ਚਿਤੋਂ ਨੀਰ ਧਾਰ ਕੇ ਵੇ
ਕਲਾਮ ਜੋਗੀ
ਹੀਰੇ ਕਰਾਂ ਮੈਂ ਬਹੁਤ ਹਯਾ ਤੇਰਾ ਨਹੀਂ ਮਾਰਾਂ ਸੂ ਪਕੜ ਪਥੱਲਕੇ ਨੀ
ਸਭਾ ਪਾਣਪਤ ਏਸ ਦੀ ਲਾਹ ਸੱਟਾਂ ਮੇਰੇ ਖੁੱਸ ਨਾ ਜਾਨ ਤਅੱਲਕੇ ਨੀ
ਜਿਹੜਾ ਮਾਰ ਚਤੌੜ ਗੜ੍ਹ ਸ਼ਾਹ ਅਕਬਰ ਢਾਹ ਮੋਰਚੇ ਲਏ ਮੁਟੱਲਕੇ ਨੀ
ਇਹਦੀ ਪਕੜ ਸੰਘੋ ਜਿੰਦ ਕੱਢ ਛੱਡਾਂ ਲੱਖ ਵਾਰ ਇਹ ਦੇਖ ਲਏ ਘੁੱਲਕੇ ਨੀ
ਜਿਉਂ ਜਿਉਂ ਸ਼ਰਮ ਦਾ ਮਾਰਿਆ ਚੁੱਪਕਰਾਂਨਾਲਮਸਤੀਆਂ ਆਉਂਦੀਆਂਚਲਕੇਨੀ
ਭਲਾ ਆਖ ਕੀ ਖੱਟਣਾ ਵੱਟਣਾ ਏਂ ਵਾਰਸਸ਼ਾਹ ਦੇ ਨਾਲ ਪਿੜ ਮੱਲਕੇ ਨੀ
ਕਲਾਮ ਹੀਰ
ਬੋਲੀ ਹੀਰ ਮੀਆਂ ਪਾ ਖਾਕ ਤੇਰੀ ਪਿਛੇ ਤ੍ਟੀਆਂ ਅਸੀਂ ਪਰਦੇਸਨਾਂ ਹਾਂ
ਪਿਆਰੇ ਵਿਛੜੇ ਚੁੱਪ ਨਾ ਰਹੀ ਕਾਈ ਲੋਕਾਂ ਵਾਂਗ ਨਾ ਮਿੱਠੀਆਂ ਮੇਸਨਾਂ ਹਾਂ
ਅਸੀਂ ਜੋਗੀਆ ਪੈਰਾਂ ਦੀ ਖਾਕ ਤੇਰੀ ਨਹੀਂ ਘੂਠੀਆਂ ਤੇ ਹਿੱਕ ਖੇਸਨਾਂ ਹਾਂ
ਨਾਲ ਫ਼ਕਰ ਦੇ ਕਰਾਂ ਬਰਾਬਰੀ ਕਿਉਂ ਅਸੀਂ ਜੱਟੀਆਂ ਹਾਂ ਕਿ ਕੁਰੇਸਨਾਂ ਹਾਂ
ਸਾਡੀ ਜਾਨ ਕੁਰਬਾਨ ਹੈ ਫ਼ਕਰ ਉੱਤੋਂ ਕੌੜੀ ਗੱਲ ਦੀ ਲੇਸ ਨਾ ਲੇਸਨਾਂ ਹਾਂ
ਤੁਸੀਂ ਗੁਰਾਂ ਦੇ ਵਾਂਗ ਉਪਦੇਸ ਬੋਲੋ ਅਸੀਂ ਨਾਲ ਉਪਦੇਸ ਬੁਲੇਸਨਾਂ ਹਾਂ
ਅਸੀਂ ਫਕਰ ਦੇ ਪੈਰਾਂ ਦੀ ਖਾਕ ਹਾਂ ਜੀ ਕੁਝ ਕਹੋ ਸੋ ਅਸੀਂ ਮਨੇਸਨਾਂ ਹਾਂ
ਵਾਰਸਸ਼ਾਹ ਪਰਦੇਸੀ ਤੇ ਗੌਰ ਕਰੀਏ ਅਸੀਂ ਆਪਣੇ ਦੇਸ ਦੀਆਂ ਦੇਸਨਾਂ ਹਾਂ
ਹੀਰ ਨੂੰ ਸਹਿਤੀ ਨੇ ਤਾਨ੍ਹੇ ਮਿਹਣੇ ਦੇਣੇ
ਨਵੀਂ ਨੌਚੀਏ ਗੁਝੀਏ ਯਾਰਨੇਂ ਨੀ ਕਾਰੇ ਹੱਥੀਏ ਚਾਕ ਦੀਏ ਪਿਆਰੀਏ ਨੀ
ਅੱਖੀ ਮਾਰਕੇ ਯਾਰ ਨੂੰ ਛੇੜ ਪਾਇਓ ਨੀ ਮਹਾਸਤੇ ਚੈੈਂਚਲ ਹਾਰੀਏ ਨੀ
ਆਪ ਭਲੀ ਹੋ ਬਹੇੇਂ ਤੇ ਅਸੀਂ ਬੁਰੀਆਂ ਕਰੇਂ ਖਚਰਪੋ ਰੂਪ ਸ਼ਿੰਗਾਰੀਏ ਨੀ
ਪਹਿਲੇ ਕੰਮ ਸਵਾਰ ਹੋ ਬਹੇੇਂ ਨਿਆਰੀ ਬੇਲੇ ਘੱਰ ਲੈ ਜਾਏਂ ਤੂੰ ਡਾਰੀਏ ਨੀ
ਆ ਜੋਗੀ ਨੂੰ ਲਈਂ ਛੁਡਾ ਸਾਥੋਂ ਤੁਸਾਂ ਦੋਹਾਂ ਦੀ ਉਮਰ ਸਵਾਰੀਏ ਨੀ
ਵਾਰਸਸ਼ਾਹ ਹੱਥ ਫੜੇ ਦੀ ਲਾਜ ਹੁੰਦੀ ਸਾਥ ਕਰੀਏ ਤੇ ਪਾਰ ਉਤਾਰੀਏ ਨੀ
ਸਹਿਤੀ ਨੇ ਜੋਗੀ ਨੂੰ ਖੈਰ ਪਾਉਣਾ ਅਤੇ ਉਸਦਾ ਕਾਸਾ ਟੁਟ ਜਾਣਾ
ਸਹਿਤੀ ਹੋ ਗੁੱਸੇ ਚਾ ਖੈਰ ਪਾਯਾ ਜੋਗੀ ਵੇਖਦਿਆਂ ਹੀ ਤੁਰਤ ਰੱਜ ਪਿਆ
ਮੂੰਹੋਂ ਆਖਦਾ ਰੋਹ ਦੇ ਨਾਲ ਯਾਰੋ ਕਟਕ ਖੇੜਿਆਂ ਦੇ ਭਾ ਅੱਜ ਪਿਆ