ਪੰਨਾ:ਹੀਰ ਵਾਰਸਸ਼ਾਹ.pdf/245

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


(੨੩੩)

ਇਹ ਲੈ ਮਕਰੀਆ ਠਕਰੀਆ ਰਾਵਲਾ ਵੇ ਕਾਹੇ ਵਾਚਨਾ ਏਂ ਐਂਡ ਧੱਜ ਪਿਆ
ਠੂਠੇ ਵਿੱਚ ਸਹਿਤੀ ਚੀਣਾ ਘੱਤ ਦਿੱਤਾ ਜੀ ਜੋਗੀੜੇ ਦਾ ਵਿੱਚੋਂ ਭੱਜ ਪਿਆ
ਤਾਬ ਹੁਸਨ ਦੀ ਜਾਏ ਨਾ ਮੂਲ ਝੱਲੀ ਰਾਂਝਾ ਵੇਖਕੇ ਸਹਿਤੀ ਨੂੰ ਰੱਜ ਪਿਆਂ
ਸਹਿਤੀ ਬੁੱਕ ਉਲਾਰਿਆ ਨਾਲ ਗੁੱਸੇ ਫੱਟ ਕਾਲਜੇ ਜੋਗੀ ਦੇ ਵੱਜ ਪਿਆ
ਹਥੋਂ ਛੱਡ ਜ਼ੰਬੀਲ ਚਾ ਜ਼ਿਮੀਂ ਮਾਰੇ ਚੀਣਾ ਡੁਲ੍ਹ ਗਿਆ ਠੂਠਾ ਭੱਜ ਪਿਆ
ਜੋਗੀ ਆਖਦਾ ਏ ਵੱਡਾ ਕਹਿਰ ਹੋਇਆ ਪੈੜਾ ਵੇਖ ਲੈ ਧਾੜੀ ਤੇ ਵੱਜ ਪਿਆ
ਵੇਖੋ ਅੱਜ ਸ਼ਰਾਬ ਖਰਾਬ ਹੋਇਆ ਸ਼ੀਸ਼ਾ ਸੰਗ ਤੇ ਵੱਜ ਕੇ ਭੱਜ ਪਿਆ
ਆਢਾ ਲਾਯਾ ਸੀ ਯਾਰ ਦੇ ਵੇਖਣੇ ਨੂੰ ਕੰਮ ਜੋਗੀ ਦਾ ਹੋ ਕੁਚੱਜ ਪਿਆ
ਜੋਗੀ ਲਿਖਿਆਂ ਕਰਮਾਂ ਨੂੰ ਝੂਰਦਾ ਸੀ ਰੱਖ ਹੱਥ ਮੱਥੇ ਜੋਗੀ ਸੁੁੱਜ ਪਿਆ
ਵਾਰਸਸ਼ਾਹ ਮੁਸੀਬਤਾਂ ਪੇਸ਼ ਆਈਆਂ ਜੋ ਕੁੱਝ ਲਿਖਿਆ ਸੀ ਝੋਲੀ ਅੱਜ ਪਿਆ

ਜੋਗੀ ਨੇ ਸਹਿਤੀ ਨੂੰ ਨਸੀਹਤ ਕਰਨੀ

ਖੈਰ ਫ਼ਕਰ ਨੂੰ ਅਕਲ ਦੇ ਨਾਲ ਦੀਜੇ ਹੱਥ ਸੰਭਲਕੇ ਬੁੱਕ ਉਲਾਰੀਏ ਨੀ
ਕੀਜੇ ਐਡ ਹੰਕਾਰ ਨਾ ਜੋਬਨੇ ਦਾ ਮਾਨਮੱਤੀਏ ਮਸਤ ਹੰਕਾਰੀਏ ਨੀ
ਭਰੀ ਹੋਈ ਗਰੂਰ ਤਕੱਬਰੀ ਦੀ ਲੋਹੜਾ ਘੱਤਿਓ ਈ ਰੰਨੇ ਡਾਰੀਏ ਨੀ
ਜੋਗੀ ਆਖਦਾ ਵਡੜਾ ਕਹਿਰ ਹੋਯਾ ਠੁਠਾ ਭੰਨ ਦਿੱਤਾ ਕਾਰੇ ਹਾਰੀਏ ਨੀ
ਕੀਜੇ ਹੁਸਨ ਦਾ ਮਾਨ ਨਾ ਭਾਗ ਭਰੀਏ ਛੱਲ ਜਾਸੀਆ ਰੂਪ ਵਿਚਾਰੀਏ ਨੀ
ਠੂਠਾ ਭੰਨ ਫ਼ਕੀਰ ਦਾ ਪੱਟਿਓ ਈ ਸ਼ਾਲਾ ਯਾਰ ਮੇਰੀ ਰੰਨੇ ਡਾਰੀਏ ਨੀ
ਰਾਂਝੇ ਆਖਿਆ ਇਹ ਬੜਾ ਕਹਿਰ ਕੀਤੌ ਠੂਠਾ ਭੰਨਿਓਂ ਕਿਉਂ ਚੰਚਲ ਹਾਰੀਏ ਨੀ
ਮਾਪੇ ਮਰਨ ਹੰਕਾਰ ਭੱਜ ਪਵੇ ਤੇਰਾ ਅਨੀ ਪਿੱਟਨੇ ਦੀਏ ਵਣਜਾਰੀਏ ਨੀ
ਮੇਰੇ ਨਾਲ ਨਾ ਤੇਰੀ ਹੈ ਸਾਂਝ ਕਾਈ ਗੱਲ ਗੱਲ ਦੇ ਵਿੱਚ ਹੁਸ਼ਿਆਰੀਏ ਨੀ
ਕਿਸੇ ਕਿਹੇ ਕਦੇਸ ਤੋਂ ਵਹੁੱਟੀਏ ਤੂੰ ਤੇਰੀ ਕਿਸੇ ਨਾ ਉਮਰ ਸਵਾਰੀਏ ਨੀ
ਗੌਰ ਕਰੀਂ ਮੁਸਾਫਰਾਂ ਆਜਜ਼ਾਂ ਦੀ ਹੱਥੋਂ ਸਮਝ ਕੇ ਸੱਚ ਨਿਤਾਏ ਨੀ
ਵਾਰਸਸ਼ਾਹ ਬਜ਼ਾਰ ਹੜਤਾਲ ਹੋਈ ਅਨੀ ਵਿਹਾਝ ਲੈ ਵਣਜ ਪਿਆਰੀਏ ਨੀ

ਸਹਿਤੀ ਨੇ ਜੋਗੀ ਨੂੰ ਜਵਾਬ ਦੇਣਾ

ਘੋਲ ਘੱਤੀਆਂ ਯਾਰ ਦੇ ਨਾਮ ਉਤੋਂ ਜੋਗੀ ਮੁੱਖ ਸੰਭਾਲ ਹਤਿਆਰਿਆ ਵੇ
ਮਾਨੋਂ ਸੁਣਦਿਆਂ ਪੁਣੇ ਤੂੰ ਯਾਰ ਮੇਰਾ ਐਡਾ ਕਹਿਰ ਕੀਤੋ ਲੋੜ੍ਹੇ ਮਾਰਿਆ ਵੇ
ਤੇਰੇ ਨਾਲ ਕੀ ਅਸਾਂ ਹੈ ਬੁਰਾ ਕੀਤਾ ਹੱਥ ਲਾ ਤੈਨੂੰ ਨਹੀਂ ਮਾਰਿਆ ਵੇ
ਰੁੱਗ ਆਟੇ ਦਾ ਹੋਰ ਲੈ ਜਾਹ ਸਾਥੋਂ ਕੋਈ ਵਧੇ ਫਸਾਦ ਬੁਰਿਆਰਿਆ ਵੇ