ਸਮੱਗਰੀ 'ਤੇ ਜਾਓ

ਪੰਨਾ:ਹੀਰ ਵਾਰਸਸ਼ਾਹ.pdf/260

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੪੬)

ਜਿਹੜੇ ਪੀਰ ਦਾ ਜ਼ੋਰ ਹੈ ਤੱਧ ਤਾਈਂ ਕਰੋ ਓਸਦਾ ਰਾਤ ਦਿਨ ਜਾਪ ਮੀਆਂ
ਜੋਰ ਆਪਣਾ ਫੱਕਰ ਨੂੰ ਯਾਦ ਆਯਾ ਬਾਲ ਨਾਥ ਮੈਂਡਾ ਗੁਰੂ ਬਾਪ ਮੀਆਂ
ਵਾਰਸਸ਼ਾਹ ਭੁੱਖਾ ਬੂਹੇ ਰੋਇ ਬੈਠਾ ਦਇ ਉਨ੍ਹਾਂ ਨੂੰ ਵੱਡਾ ਸਰਾਪ ਮੀਆਂ

ਜੋਗੀ ਨੇ ਬਦਦੁਆ ਦੇਣੀ

ਰਾਂਝਾ ਬਹੁਤ ਹੀ ਬਦਦੁਆਈਂ ਦੇਂਦਾ ਸਹਿਤੀ ਰੰਨ ਸਾਨੂੰ ਬੁਰਾ ਮਾਰਿਆ ਏ
ਸਾਡਾ ਵੱਸ ਨਾ ਚੱਲਦਾ ਇੱਕ ਰੱਤੀ ਨਾਂਲ ਆਜਜ਼ਾਂ ਕਹਿਰ ਗੁਜ਼ਾਰਿਆ ਏ
ਮਦਦ ਕਰਨ ਜੇ ਆਣਕੇ ਪੀਰ ਪੰਜੇ ਬਦਲਾ ਲਾਂ ਮੈਂ ਰੋ ਪੁਕਾਰਿਆ ਏ
ਥੱਕ ਟੁੱਟ ਕੇ ਅੰਤ ਨੂੰ ਹਾਰ ਗਿਆ ਸਾਧ ਹੋਣ ਉੱਤੇ ਰਿਦਾ ਧਾਰਿਆ ਏ
ਏਸ ਹੀਰ ਦੇ ਵਾਸਤੇ ਲਏ ਤਰਲੇ ਘਰ ਵੱਸਦਾ ਅਸਾਂ ਉਜਾੜਿਆ ਏ
ਕੰਨ ਪਾੜਕੇ ਮੁੰਦਰਾਂ ਪਾ ਲਈਆਂ ਏਸ ਇਸ਼ਕ ਥੀਂ ਜੀਉ ਨਾ ਹਾਰਿਆ ਏ
ਭਾਈ ਭਾਬੀਆਂ ਨਾਲ ਚਾ ਵੈਰ ਪਾਯਾ ਅਸਾਂ ਵਤਨ ਤੇ ਦੇਸ਼ ਵਸਾਰਿਆ ਏ
ਵਾਰਸਸ਼ਾਹ ਮੈਨੂੰ ਮਿਲੇ ਹੀਰ ਜੱਟੀ ਇਹੋ ਜੀਉ ਵਿੱਚ ਸੁਖ਼ਨ ਵਿਚਾਰਿਆ ਏ

ਕਲਾਮ ਰਾਂਝਾ ਆਪਣੇ ਦਿਲ ਨਾਲ

ਕਰਾਮਾਤ ਲਗਾਇਕੇ ਸ਼ਹਿਰ ਫੂਕਾਂ ਜੜ੍ਹਾਂ ਖੇੜਿਆਂ ਦੀਆਂ ਮੁੱਢੋਂ ਪੱਟ ਸੁੱਟਾਂ
ਧੂੰਆਂ ਧੂਪ ਧੁਖਾਇਕੇ ਪੜ੍ਹਾਂ ਸੈਫ਼ੀ ਟੂਣੇ ਕਾਮਣਾਂ ਦੇ ਨਾਲ ਚੱਟ ਸੁੱਟਾਂ
ਫੌਜਦਾਰ ਨਾਹੀਂ ਦਿਆਂ ਫੂਕ ਅੱਗਾ ਕਰ ਮੁਲਕ ਨੂੰ ਚੌੜ ਚਪੱਟ ਸੁੱਟਾਂ
ਜੇਕਰ ਹੁਕਮ ਖੁਦਾ ਥੀਂ ਮਿਲੇ ਮੈਨੂੰ ਇਨ੍ਹਾਂ ਖੇੜਿਆਂ ਦੀ ਜੜ੍ਹ ਪੁੱਟ ਸੁੱਟਾਂ
ਨਾਲ ਫੌਜ ਨਾਹੀਂ ਪਕੜ ਕੁਆਰੀਆਂ ਨੂੰ ਹੱਥ ਪੈਰ ਤੇ ਨਕ ਕੰਨ ਕੱਟ ਸੁੱਟਾਂ ਅਲਮਤਰਕੇਫਾਂਕਹਾਰਯਾਬੁਦਰ ਪੜ੍ਹਕੇ ਨਈ ਵਹਿੰਦੀਆਂ ਪਲਕ ਵਿਚ ਮੱਟ ਸੁੱਟਾਂ
ਸਹਿਤੀ ਹੱਥ ਆਵੇ ਪੱਕੜ ਚੂੂੰਡੀਆਂ ਤੋਂ ਵਾਂਗ ਟਾਟ ਦੀ ਤੱਪੜੀ ਛੱਟ ਸੁੱਟਾਂ
ਪੰਜ ਪੀਰ ਜੇ ਬਾਹੁੜਨ ਆਣ ਮੈਨੂੰ ਦੁੱਖ ਦਰਦ ਕਜੀਅੜੇ ਪੱਟ ਸੁੱਟਾਂ
ਵੱਟ ਸੱਟ ਪਛੱਟ ਕੁਲੱਟ ਹੋ ਕੇ ਝੱਟ ਵੱਟ ਤੇ ਉੱਧ ਉਲੱਟ ਸੁੱਟਾਂ
ਹੁਕਮ ਰੱਬ ਦੇ ਨਾਲ ਮੈਂ ਕਾਲ ਜੀਭਾ ਮਗਰ ਲੱਗ ਕੇ ਦੂਤ ਨੂੰ ਚੱਟ ਸੁੱਟਾਂ
ਹੋਵੇ ਪਾਰ ਸਮੁੰਦਰੋਂ ਹੀਰ ਜੱਟੀ ਬੁੱਕਾਂ ਨਾਲ ਸਮੁੰਦਰ ਨੂੰ ਝੱਟ ਸੁੱਟਾਂ
ਜੇਕਰ ਹੀਰ ਮਿਲੇ ਤਾਹੀਏਂ ਜੀਉਨਾ ਹਾਂ ਨਹੀਂ ਜਿਗਰ ਦਾ ਖ਼ੂਨ ਉਲੱਟ ਸੁੱਟਾਂ
ਜੱਟ ਵੱਟ ਤੇ ਫੱਟ ਤੇ ਪੱਟ ਬਧੇ ਵਰ ਦੇਣ ਸਿਆਣਿਆਂ ਸੱਟ ਸੁੱਟਾਂ
ਵਾਰਸਸ਼ਾਹ ਮਾਸ਼ੂਕ ਜੇ ਮਿਲੇ ਖਿਲਵਤ ਸੱਭ ਜੀਉ ਦੇ ਦੁੱਖ ਉਲੱਟ ਸੁੱਟਾਂ

ਜੋੋਗੀ ਨੇ ਕਾਲੇ ਬਾਗ ਵਿਚ ਜਾ ਬੈਠਣਾ

ਦਿਲ ਫਿਕਰ ਨੇ ਘੇਰਿਆ ਬੰਦ ਹੋਯਾ ਰਾਂਝਾ ਜੀਉ ਗੋਤੇ ਲੱਖ ਖਾ ਬੈਠ