ਪੰਨਾ:ਹੀਰ ਵਾਰਸਸ਼ਾਹ.pdf/356

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੩੮)

ਇਹ

ਕੋਈ ਅਨੋਖੀ ਗਲ ਨਹੀਂ

 ਤੁਸਾਂ ਇਸ ਤੋਂ ਪਹਿਲਾਂ ਵੀ ਕਈ ਪ੍ਰਕਾਸ਼ਕਾਂ ਦੀ ਛਾਪੀ ਹੋਈ

ਹੀਰ ਵਾਰਸਸ਼ਾਹ ਦੇ ਦਰਸ਼ਨ ਕੀਤੇ ਹੋਣਗੇ । ਇਹ ਹੀਰ ਵੀ ਤੁਹਾਡੇ ਹੱਥ ਵਿਚ ਹੈ । ਜ਼ਰਾ ਪਹਿਲੇ ਡਿਠੀਆਂ ਹੀਰਾਂ ਨਾਲ ਇਸਨੂੰ ਪਰਖ ਕੇ ਵੇਖੋ ।

ਕਾਦਰਯਾਰ ਦੇ ਪੂਰਨ ਭਗਤ ਵਾਂਗ ਅਸਾਂ ਵਾਰਸ ਦੀ ਹੀਰ ਨੂੰ ਸ਼ਿੰਗਾਰਨ ਦੀ ਪਹਿਲ ਕੀਤੀ ਹੈ, ਹੁਣ ਅਗੋਂ ਕਈ ਨਕਲੀਏ ਜੰਮਣਗੇ ਜੋ ਸਾਡੀ ਛਾਪੀ ਹੀਰ ਵਿਚਲੀਆਂ ਤਸਵੀਰਾਂ ਦੀ ਨਕਲ ਕਰਨ ਦੀ ਕੋਸ਼ਿਸ਼ ਕਰਨਗੇ । ਜੇ ਫਿਰ ਵੀ ਉਨ੍ਹਾਂ ਦੀ ਛਾਪੀ ਹੀਰ ਤੁਸੀਂ ਪਸੰਦ ਨਾ ਕੀਤੀ ਤਾਂ ਓਹ ਹੀਰ ਵਿਚੋਂ ਕੁਝ ਸ਼ਿਅਰ ਕਢ ਕੇ ਸਫੇ ਘਟਾ ਕੇ, ਮੁਲ ਘਟ ਕਰਕੇ ਤੇ

ਟੈਟਲ ਉਪਰ ਸਭਤੋਂ ਅਸਲੀ ਤੇ ਵਡੀ ਹੀਰ ਵਾਰਸਸ਼ਾਹ

ਲਿਖਕੇ ਤੁਹਾਡੇ ਹੱਥਾਂ ਤਕ ਪਹੁੰਚਾਣ ਦੀ ਕੋਸ਼ਿਸ਼ ਕਰਨਗੇ । ਅਸੀਂ ਆਪਣੀ ਮਿਹਨਤ ਤੇ ਮਾਣ ਕਰਕੇ ਤੁਹਾਡੇ ਅਗੇ ਇਹ ਸਫ਼ਾਰਸ਼ ਕਰਦੇ ਹਾਂ ਕਿ ਜਦ ਵੀ ਕੋਈ ਚੀਜ਼ ਖਰੀਦਣ ਲਗੋ ਤਾਂ ਉਸਨੂੰ ਪਰਖਕੇ ਖਰੀਦੋ। ਸੁਚੱਜੀਆਂ ਚੀਜ਼ਾਂ ਜੀਵਨ ਨੂੰ ਸੁਚੱਜਾ ਬਣਾਂਦੀਆਂ ਹਨ ਤੇ ਗੰਦੀਆਂ ਚੀਜ਼ਾਂ ਜ਼ਮੀਰ ਨੂੰ ਗੰਦਿਆਂ ਕਰ ਦੇਂਦੀਆਂ ਹਨ ।

     ਸਾਡੇ ਦਿਲ ਵਿਚ ਬੜੇ ਦਿਨਾਂ ਤੋਂ ਹੀਰ ਵਾਰਸਸ਼ਾਹ ਸੋਹਣੀ ਕਰਕੇ ਛਾਪਣ ਦੀ ਰੀਝ ਸੀ । ਅਸਾਂ ਇਸ ਰੀਝ ਨੂੰ ਕਿਵੇਂ ਪੂਰਿਆਂ ਕੀਤਾ ਹੈ, ਇਹ ਤੁਸੀਂ ਇਸ ਹੀਰ ਨੂੰ ਵੇਖ ਕੇ ਸਮਝ ਸਕਦੇ ਹੋ ।
  ਪੂਰੀ ਤੇ ਵਧੀਆ ਹੀਰ ਵਾਰਸਸ਼ਾਹ ਖਰੀਦਣ ਵੇਲੇ

ਕਸ਼ਮੀਰ ਪ੍ਰਿੰਟਿੰਗ ਪ੍ਰੈਸ਼, ਬਜ਼ਾਰ ਸੋਢੀਆਂ, ਅੰਮ੍ਰਿਤਸਰ

             ਦਾ ਨਾਮ ਵੇਖ ਲਿਆ ਕਰੋ