ਪੰਨਾ:ਹੀਰ ਵਾਰਸਸ਼ਾਹ.pdf/71

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੬੩)

ਭੰਨ ਦੌਰੇ ਤੇ ਕੁੱਤਕੇ ਲੜਨ ਲੱਤੀਂ ਰੋੜ੍ਹ ਵਿਚ ਖੜੱਲ ਦੇ ਸੁੱਟਿਆ ਨੇ
ਝੰਜੋੜ ਕੇ ਕੁੱਟ ਕੇ ਤੋੜ ਮੋਢਾ ਲਾਂਗੜ ਪਾ ਧੜਾ ਧੜ ਕੁੱਟਿਆ
ਮੁਛਾਂ ਪੁੱਟ ਕੇ ਤੇ ਨਾਲੇ ਪੁੱਟ ਜੁੰਡੇ ਮਾਰ ਮਾਰ ਕੇ ਦੁਰ ਚਾ ਸੁੱਟਿਆ ਨੇ
ਨਾਲੇ ਮਾਰਕੇ ਮੁਕੀਆਂ ਚੂਰ ਕੀਤਾ ਵਾਂਗ ਊਠ ਦੇ ਢਾਹ ਕੇ ਜੁੱਟਿਆ ਨੇ
ਦਾੜ੍ਹੀ ਪੁਟ ਫੜਾ ਦਿਤੀ ਹੱਥ ਵਾਰਸ ਇਹ ਤਾਂ ਬੜਾ ਅਖੇਤਰਾ ਖੁੱਟਿਆ ਨੇ

ਸਹੇਲੀਆਂ ਨੇ ਕੈਦੋ ਨੂੰ ਮਾਰਨਾ

ਇਕ ਮਾਰ ਲੱਤਾਂ ਦੂਈ ਮਾਰ ਛਮਕਾਂ ਤ੍ਰੀਈ ਨਾਲ ਚਟਾਕੀਆਂ ਮਾਰਦੀ ਏ
ਕੋਈ ਇੱਟ ਵੱਟਾ ਜੁਤੀ ਢੀਂਮ ਪਥਰ ਕੋਈ ਪਕੜ ਕੇ ਧੌਣ ਮੁਢ ਮਾਰਦੀ ਦੇ
ਰੋ ਰੋ ਆਜਜੀ ਕਰੇ ਤੇ ਪਵੇ ਪੈਰੀਂ ਖਾਵੇ ਕਸਮ ਅਲ੍ਹਾ ਪਰਵਰਦਗਾਰ ਦੀ ਏ
ਕਾਈ ਹੱਸ ਕੇ ਛਿਬੀਆਂ ਦੇ ਗਾਲ੍ਹੀਂ ਕਾਈ ਪੁੱਟ ਪਟੇ ਅੱਗ ਸਾੜਦੀ ਏ
ਕੋਈ ਪੁਟ ਦਾਹੜੀ ਦੁਬਰ ਵਿਚ ਦੇਂਦੀ ਕੋਈ ਡੰਡਕਾ ਵਿਚ ਗੁਜ਼ਾਰਦੀ ਏ
ਕਾਈ ਘੋਲ ਕਾਲਖ ਮੂੰਹ ਸਿਰ ਕਰੇ ਕਾਲਾ ਪਿਆ ਵਾਂਗ ਮੱਯਤ ਗੁਨ੍ਹਾਗਾਰ ਦੀ ਏ
ਚੋਰ ਮਾਰੀਦਾ ਵੇਖਣੇ ਚਲੋ ਸਾਧੋ ਵਾਰਸਸ਼ਾਹ ਇਹ ਜ਼ਬਤ ਸਰਕਾਰ ਦੀ ਏ

ਕਲਾਮ ਸ਼ਾਇਰ

ਕੈਦੋ ਖਾਇਕੇ ਮਾਰ ਆ ਮੱਚਿਆ ਏ ਘੁਰਕੇ ਕਿੱਲੇ ਤੇ ਬਾਂਦਰ ਸਟ ਖੋਰ ਵਾਂਗੂੰ
ਨਾਲੇ ਮਾਰ ਖਾਏ ਨਾਲੇ ਉਨ੍ਹਾਂ ਮਾਰੇ ਸਟਾਂ ਝੱਲ ਰਿਹਾ ਗਿਦੜ ਕੋਰ ਵਾਂਗੂੰ
ਪਾੜ ਚੁੰਨੀਆਂ ਸੁਥਨਾਂ ਕੁੜਤੀਆਂ ਨੂੰ ਚੱਕ ਵੱਢ ਕੇ ਚੀਕਦਾ ਚੌਰ ਵਾਂਗੂੰ,
ਵਤੇ ਫਿਰਨ ਪਵਾਰ ਜਿਉਂ ਚੰਦ ਦਵਾਲੇ ਗਿਰਦ ਪਾਇਲਾਂ ਪਾਂਦੀਆਂ ਮੋਰ ਵਾਂਗੂੰ,
ਦੇ ਸ਼ਾਹੂਕਾਰ ਦਾ ਮਾਲ ਜਿਉਂ ਵਿਚ ਕੋਟਾਂ ਦਵਾਲੇ ਚੌਂਕੀਆਂ ਫਿਰਨ ਲਾਹੌਰ ਵਾਂਗੂੰ
ਵਾਰਸਸ਼ਾਹ ਅੰਗਿਆਰੀਆਂ ਭਖਦੀਆਂ ਨੀ ਇਦ੍ਹੀ ਪ੍ਰੀਤ ਜੋ ਚੰਦ ਚਕੋਰ ਵਾਂਗੂੰ

ਕੁੜੀਆਂ ਨੇ ਕੈਦੋ ਦਾ ਘਰ ਵੈਰਾਨ ਕਰਨਾ

ਉਹ ਫਾਟ ਕੇ ਕੁਟ ਚਕਚੂਰ ਕੀਤਾ ਛਾਲਾਂ ਲਾਇਕੇ ਪਾਸ ਤੇ ਧਾਈਆਂ ਨੇ
ਹਥੀਂ ਬਾਲ ਮੁਆੜੇ ਕਾਹ ਕਾਨੇ ਵੱਡੇ ਭਾਂਬੜ ਬਾਲ ਲੈ ਆਈਆਂ ਨੇ
ਝੁਗੀ ਸਾੜਕੇ ਭਾਂਡੜੇ ਭੰਨ ਸਾਰੇ ਕੁਕੜ ਕੁਤੀਆਂ ਚਾ ਭਜਾਈਆਂ ਨੇ
ਜੁਲੇ ਪਾੜਕੇ ਸਾੜਕੇ ਫਤ੍ਹੇ ਪਾਈ ਲਗੀਆਂ ਹੀਰ ਨੂੰ ਮਿਲਣ ਵਧਾਈਆਂ ਨੇ
ਕੀ ਨਿੱਕੜੀਆਂ ਦੀ ਕਰਤੂਤ ਦੱਸਾਂ ਗਲਾਂ ਇਕ ਥੀਂ ਇਕ ਸਵਾਈਆਂ ਨੇ
ਫੌਜਾਂ ਸ਼ਾਹ ਦੀਆਂ ਵਾਰਸਾ ਮਾਰ ਮਥਰਾ ਮੁੜਕੇ ਫੇਰ ਲਾਹੌਰ ਵਲ ਆਈਆਂ ਨੇ

ਕੈਦੋ ਨੇ ਪਰ੍ਹੇ ਵਿਚ ਫਰਿਆਦ ਕੀਤੀ

ਕੈਦੋ ਲਥੜੀ ਪਥੜੀ ਖੂਨ ਵਹਿੰਦੇ ਕੂਕੇ ਬਾਹੁੜੀ ਤੇ ਫਰਿਆਦ ਮੀਆਂ