ਪੰਨਾ:ਹੰਸ ਚੋਗ.pdf/11

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੇਨਤੀ

"ਪੰਜਾਬੀ" ਦੀ ਨੀਵੀਂ ਦਸ਼ਾ ਵੇਖ, ਅਰ ਗਵਾਂਢੀਆਂ ਦੇ ਨਿਹੋਰੇ ਤੇ ਬੋਲੀਆਂ ਦੇ ਤੀਰ ਝੱਲ, ਏਹ ਛਾਤੀ ਛੇਕੋ ਛੇਕ ਤੇ ਲਹੂ ਲੁਹਾਨ ਹੋ ਚੁਕੀ ਸੀ। ਜੀ ਵਿੱਚ ਏਹੀ ਤਾਂਘ, ਮਨ ਨੂੰ ਏਹੀ ਖਿੱਚ ਕਿ ਕਿਸੇ ਤਰਹਾਂ ਏਹਨਾਂ ਕ੍ਰਿਤਘਣਾਂ ਨੂੰ ਸਮਝ ਆਵੇ।ਜਾਂ ਰੱਬ ਹੀ ਸੋਝੀ ਪਾਵੇ, ਕਿ ਏਹ ਪੰਜਾਬੀ ਸਾਡੀ ਮਾਤ੍ਰੀ ਬੋਲੀ ਹੈ, ਏਸ ਦੀ ਕਦਰ ਕਰਨੀ ਸਾਡਾ ਧਰਮ ਹੈ: ਪਰ ਕਿੱਥੋਂ! ਬਥੇਰਾ ਕੂਕਿਆ, ਢੰਡੋਰਾ ਫੇਰਿਆ,ਪਰ ਏਸ ਸਮੇਂ ਦੇ ਅੰਗ੍ਰੇਜ਼ੀ ਬਾਜੇ ਦੇ ਸ਼ੋਰ,ਅਰ ਤਬਲੇ,ਢੋਲ ਦੇ ਹਾਹਾ,ਹੂਹੂ ਕਾਰ ਵਿੱਚ ਇਕ ਮਧਮ ਬੀਨ ਦੀ ਅਵਾਜ਼ ਕੌਨ ਸੁਣਦਾ ਹੈ!! ਅੰਤੂ ਚੁਪ!! ਪਰ ਆਪਨੀ ਬੋਲੀ ਦੀ ਨੀਵੀਂ ਦਸ਼ਾ ਨੂੰ ਉਭਾਰਨ ਦੇ ਖਿਆਲ ਦਾ ਬੀ ਮਨ ਵਿਚ ਕਿਸੇ ਅਜੇਹੇ ਵੇਲੇ ਬੀਜ ਪਿਆ ਸੀ ਕਿ ਲੋਕਾਂ ਦੀ ਅਨਗੈਹਲੀ ਦੀ ਤੱਤੀ ਹਵਾ ਅਰ ਹਮਸਾਇਆਂ ਦੇ ਤਾਹਨਿਆਂ ਦੇ ਸੂਰਜ ਦੀਆਂ ਤੇਜ਼ ਕਿਰਨਾਂ ਉਸ ਨਿੱਕੇ ਜਿਹੇ ਨਿਮਾਨੇ ਨੂੰ ਬੇਕਾਰ ਤੇ ਨਕਾਰਾ ਨਾਂ ਕਰ ਸਕੀਆਂ!! ਉਹ ‘ਬੀ ਵਧਦਾ ਹੀ ਗਿਆ! ਏਹ ਖਿਆਲ ਪੱਕਾ ਹੁੰਦਾ ਗਿਆ!!ਅੰਤ ਏਹੀ ਸੋਚ ਆਈ ਕਿ ਕਿਸੇ ਤਰਾਂ ਪੁਰਾਤਨ ਕਵੀਆਂ ਨੂੰ ਸੁਰਜੀਤ ਕਰੀਏ! ਉਹਨਾਂ ਦੇ ਭੁਲੇ ਹੋਏ ਬਚਨ ਆਪਣੇ ਪੰਜਾਬੀ ਸਜਨਾਂ ਦੀ ਭੇਟਾ ਕਰੀਏ, ਅਰ ਦੱਸੀਏ, ਕਿ ਵੇਖੋ ਏਹ ਰਤਨ ਤੁਹਾਡੀ ਆਪਨੀ ਬੋਲੀ ਦੇ ਹੀ ਹਨ।ਤੁਸੀਂ ਧਿਆਨ ਦੇਵੋ ਤਾਂ ਇਸ ਤੋਂ ਹੋਰ ਵਧ ਅਮੋਲਕ ਹੀਰੇ ਲਾਲ ਇਸ ਬੋਲੀ ਦੀ ਖਾਕ ਵਿੱਚੋਂ ਨਿਕਲ ਸਕਦੇ ਹਨ।

ਏਨਾਂ ਹੌਸਲਾ ਕਰਨਾ ਇਕ ਭੁਲ ਸੀ।ਇਕ ਅਨਹੋਣੇ ਕੰਮ ਨੂੰ ਸਿਰ ਤੇ ਚਾਣਾ ਸੀ। ਪਰ ਬੰਗਾਲੀ ਬੋਲੀ ਦੀ ਪ੍ਰਫੁਲਤਾ ਵੇਖ ਅਰ ਏਹ ਜਾਣ, ਕਿ ਅਜੇ ਕੋਈ ਉਮਰਾ ਨਹੀਂ ਗੁਜ਼ਰੀ ਕਿ ਏਹ ਬੋਲੀ ਵੀ "ਪੰਜਾਬੀ" ਵਾਂਗੂੰ ਹੀ ਸੀ। ਅਰ ਹੁਣ ਉਸੇ ਬੋਲੀ ਦੇ ਪ੍ਰਸਿੱਧ ਕਵੀ ਸ੍ਰੀ ਰਾਬਿੰਦਾਨਾਥ ਟੈਗੋਰ ਨੂੰ "ਨੋਬਲ ਪ੍ਰਾਇਜ਼" ਮਿਲਦਾ ਹੈ, ਜੀਅ ਨੂੰ ਢੇਰ ਵਾਰਸ ਆਉਂਦੀ ਹੈ, ਅਰ ਆਸ ਪੈਂਦੀ ਹੈ, ਪਰ ਸ੍ਵਪਨ ਵਤ; ਕਿ ਸਾਡੀ ਝੋਲੀ ਵੀ ਝਬਦੇ ਹੀ ਬੰਗਾਲੀ ਵਾਂਗਰ ਚਮਕੇਗੀ। ਏਹ ਲੇਖ ਜੋ ਪਾਠਕਾਂ ਦੀ ਭੇਟਾ ਕੀਤਾ ਜਾਂਦਾ ਹੈ, ਇਕ ਓਸੇ ਧੁਨ ਤੇ ਲਗਨ ਦਾ ਨਤੀਜਾ ਹੈ।

ਲੇਖਕ ਕੋਈ ਕਵੀ ਨਹੀਂ,ਕੋਈ ਵਿਦਵਾਨ ਨਹੀਂ, ਇਕ ਪੰਜਾਬੀ ਬੋਲੀ ਨੂੰ ਪਿਆਰ ਕਰਨ ਵਾਲਾ ਝੱਲਾ ਹੈ,ਅਰ ਉਸਨੇ ਅਪਨੇ ਮਨ ਦੀਆਂ ਉਮੰਗਾਂ, ਇਕ ਟੁਟੀ ਛੂਟੀ ਬੋਲੀ ਵਿੱਚ ਲਿਖੀਆਂ ਹਨ। ਏਸੇ ਲੇਖ ਤੋਂ