ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੨)
ਪੰਜਾਬੀ ਦੀ ਕਦਰ ਤੇ ਪਦਵੀ ਦੀ ਮਿਣਤੀ ਨਾ ਕਰ ਲੈਣੀ। ਇਸ ਪੋਥੀ ਵਿੱਚ ਜੇਹੜੇ ਪੁਰਾਣੇ, ਕਵੀਆਂ ਦੇ ਬਚਨ ਲਿਖੇ ਹਨ ਉਹਨਾਂ ਨੂੰ ਪੜ੍ਹਕੇ ਆਨੰਦ ਲਓ ਅਤ ਵੇਖੋ ਕਿ ਕੇਹੜੇ ਸਮੇਂ ਵਿੱਚ ਇਹ ਬੋਲੀ ਕਿਸ ਪਦਵੀ 'ਤੇ ਪੁੱਜ ਚੁੱਕੀ ਸੀ। ਜੇ ਕਦੀ ਤੁਹਾਡੇ ਮਨਾਂ ਵਿਚ ਪੰਜਾਬੀ ਲਿਟ੍ਰੇਚਰ, ਪੜ੍ਹਨ ਦਾ ਸਵਾਦ ਪੈ ਜਾਵੇ ਅਰ ਪੰਜਾਬੀ ਕਵੀਆਂ ਦੀ ਕਵਿਤਾ ਦਾ ਰਸ ਆ ਜਾਵੇ, ਤਾਂ ਏਸ ਦਾਸ ਦੇ ਮਨ ਦੇ ਮਨੋਰਥ ਪੂਰੇ ਹੋਏ। ਏਹੀ ਦਾਤ ਮੰਗਦਾ ਹਾਂ ਕਿ ਪਾਠਕਾਂ ਦੇ ਮਨ ਵਿੱਚ ਪੰਜਾਬੀ ਬੋਲੀ ਦਾ ਪਿਆਰ ਪਵੇ।
ਜੇ ਸਤਿਗੁਰ ਬਖਸ਼ਨ ਤਾਂ ਕੀ ਤੋਟ ਹੈ।
ਸਤਿ ਸ੍ਰੀ ਅਕਾਲ
ਹ. ਬ.
ਦਸੰਬਰ ੧੯੧੩}