੪
(ਸ)
ਸ੍ਰਿਸ਼ਟੀ ਦੀ ਰਚਨਾ ਵੇਖਕੇ ਏਹਂ ਗਲ ਨਿਸਚੇ ਹੋ ਜਾਂਦੀ ਹੈ ਕਿ ਮਨੁਖ ਅਕੱਲਾ ਨਹੀਂ ਸੀ ਅਰ ਓਹ ਸਮਾਂ ਵੀ ਸੀ ਜਦ ਮਨੁਖ ਇਕ ਤੋਂ ਵਧ ਸਨ, ਓਸ ਵੇਲੇ ਇਕ ਮਨੁਖ ਅਪਣੇ ਜੀ ਦਾ ਹਾਲ ਦੂਸਰੇ ਨੂੰ ਕੀਕਣ ਦਸ ਸਕਦਾ ਸੀ, ਅਰ ਅਕੱਠੇ ਹੋ ਕੇ ਕੀਕਣ ਕੰਮ ਕਰ ਸਕਦੇ ਸਨ,ਜਦ ਇਕ ਦੇ ਮਨ ਦੀ ਗੱਲ ਦਾ ਦੂਜੇ ਨੂੰ ਪਤਾ ਨਾਂ ਹੋਵੇ? ਬਸ ਹੁਣ ਸਮੇਂ ਮਨੁਖ ਨੂੰ ਲੋੜ ਪਈ ਜੋ ਕੋਈ ਅਜੇਹਾ ਚਾਹ ਕਢੇ,ਜਿਸ ਕਰਕੇ ਅਪਨੇ ਮਨ ਦਾ ਹਾਲ ਦੂਜੇ ਨੂੰ ਦਸ ਸਕੇ। ਇਹ ਇਕ ਵਡੀ ਲੋੜ ਸੀ, ਅਰ ਏਸ ਲੋੜ ਦੇ ਪੂਰਾ ਕਰਨ ਦੀ ਕਾਢ ਵੀ ਕਢਨੀ ਜਰੂਰੀ ਸੀ। ਜਿੰਨਾ ਚਿਰ ਏਹ ਕਾਢ ਨਾਂ ਕਢੀ ਜਾਂਦੀ ਮਨੁਖਾਂ ਦੀ ਸੋਚ ਅਰ ਗਿਆਨ ਜਾਂ ਇਲਮ ਨਹੀਂ ਵਧ ਸਕਦਾ ਸੀ। ਮਨੁਖ ਦੇ ਦੋ ਭਾਗ ਹਨ, ਇਕ ਤੇ ਰਚਨਾ ਦਾ ਬਾਲ ਜਾਂ ਕੁਦਰਤ ਦਾ ਬੱਚਾ, ਜਿਸ ਕਰਕੇ ਓਸਦੇ ਮਨ ਵਿਚ ਭੁਖ, ਤੇਹ ਆਦਿ ਚਾਹਨਾਂ ਜੰਮੀਆਂ। ਤੇ ਦੂਜਾ ਗਿਆਨ ਅਰ ਇਲਮ ਦੀ ਪਦੈਸ਼, ਜਿਸ ਕਰਕੇ ਅਨੇਕ ਪ੍ਰਕਾਰ ਦਾ ਇਲਮ ਅਰ ਦੂਜੇ ਮਨੁੱਖਾਂ ਦੇ ਤਜਰਬੇ ਅਰ ਵਿਦ੍ਯਾ ਤੋਂ ਏਹ ਲਾਭ ਉਠਾਂਦਾ ਹੈ। ਦੂਜੀ ਗਲ ਲਈ ਬੋਲੀ ਦਾ ਹੋਣਾ ਜਰੂਰੀ ਸੀ। ਸਭ ਤੋਂ ਸੌਖੀ ਗਲ ਜਾਂ ਕਾਢ ਜੋ ਮਨੁਖ ਨੇ ਸੋਚੀ, ਓਹ ਸੈਨਤਾਂ ਨਾਲ ਅਪਣੇ ਮਨ ਦੀ ਗਲ ਦੂਜੇ ਨੂੰ ਸਮਝਾਣੀ ਸੀ। ਏਸ ਕਰਕੇ ਸਭ ਤੋਂ ਪਹਿਲੇ ਬੋਲੀ ਸੈਨਤਾਂ ਵਿਚ ਆਈ। ਏਹ ਸੈਨਤਾਂ ਹਥਾਂ, ਅਖਾਂ, ਮੂੰਹ, ਅਰ ਸਾਰੇ ਜਿਸਮ ਜਾਂ ਦੇਹ ਕਰਕੇ ਕੀਤੀਆਂ ਜਾਂਦੀਆਂ ਸਨ। ਏਹਨਾਂ ਦਾ ਹੋਣਾ ਅਤੀ ਲੋੜੀਂਦਾ ਸੀ। ਅਜ ਕਲ ਵੀ ਜਦ ਬੋਲੀ ਅਪਣੀ ਉੱਚੀ ਪਦਵੀ ਤੇ ਹੈ, ਸੈਨਤਾਂ ਵਡਾ ਭਾਰੀ ਕੰਮ ਕਰਦੀਆਂ ਹਨ। ਕਿਸੇ ਨੂੰ ਗੁੱਸੇ ਹੋਵੋ ਤਾਂ ਮੂੰਹ ਲਾਲ ਤੇ ਚੇਹਰੇ ਦੇ ਚਿਹਨ ਚਕਰ ਹੋਰ ਦੇ ਹੋਰ ਹੁੰਦੇ ਹਨ, ਜੇ ਕਿਸੇ ਨੂੰ ਪਿਆਰ ਨਾਲ ਮਿਲੋ ਤਾਂ ਸਾਰੀ ਦੇਹ ਹੀ ਅਗੇ ਵਧਕੇ ਆਦਰ ਕਰਦੀ ਹੈ। ਕੋਈ ਲੈਕਚਰਾਰ ਵਡੇ ਜੋਸ਼ ਵਿਚ ਆਉਂਦਾ ਹੈ ਤਾਂ ਹੱਥ ਮਾਰਦਾ ਮੂੰਹ ਬਨਾਉਂਦਾ ਤੇ ਸਾਰੇ ਬਦਨ ਅਰ ਦੇਹ ਨੂੰ ਹਿਲਾਂਦਾ ਹੈ। ਜਦ ਸੈਨਤ ਹੁਣ ਵੀ ਏਡਾ ਕੰਮ ਕਰਦੀ ਹੈ ਤਾਂ ਕੋਈ ਅਨੋਖੀ ਗਲ ਨਹੀਂ ਜੋ ਪੈਹਲੇ ਪਹਿਲ ਏਸੇ ਤੋਂ ਸਾਰਾ ਕੰਮ ਚਲਦਾ ਹੋਵੇ, ਹੁਨ ਵੀ ਬਿਨ ਮੂੰਹੋਂ ਬੋਲੇ ਸੈਨਤਾਂ ਨਾਲ ਗੁੰਗਿਆਂ ਨੂੰ ਸਮਝਾਈ ਦਾ ਹੈ, ਅਰ ਕੋਈ ਗਲਾਂ ਅਸੀ ਆਪਸ ਵਿਚ ਵੀ ਸੈਨਤਾਂ ਨਾਲ ਹੀ ਕਰਦੇ ਹਾਂ। ਸੈਨਤਾਂ ਕੀਕਨ ਇਕ ਗੱਲ ਨੂੰ ਦਸਣ ਲਈ ਸਭਨਾਂ ਵਿਚ ਇਕੋ ਹੀ ਭਾਂਤ ਦੀਆਂ ਵਰਤੀਆਂ ਗਈਆਂ? ਏਸ ਦਾ ਸੈਹਜ ਉਤ੍ਰ ਏਹ ਹੈ ਕਿ ਰਚਨਾਂ ਤੋਂ ਹੀ ਪਹਿਲੇ ਪਹਿਲ ਮਨੁਖਾਂ ਨੇ ਸਬਕ ਲੀਤਾ। ਇਕ ਬ੍ਰਿਛ ਨੂੰ ਵੇਖਿਆ, ਉਸ ਵਾਂਗੂੰ ਹਥ ਬਨਾਯਾ ਤਾਂ ਰੁਖ ਦਾ ਗਿਆਨ ਦੂਜਿਆਂ ਨੂੰ ਦਵਾਇਆ