ਪੰਨਾ:ਹੰਸ ਚੋਗ.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(ਹ)

ਬ੍ਰਿਛ ਸਭਨਾਂ ਨੇ ਵੇਖਿਆ ਹੋਯਾ ਸੀ, ਬਸ ਸਾਰਿਆਂ ਓਸੇ ਤਰਾਂ ਹਥ ਬਨਾਣਾ ਅਰੰਭ ਕਰ ਦਿਤਾ,ਫੇਰ ਬ੍ਰਿਛ ਤੋਂ ਕਾਠ,ਤੇ ਕਾਠ ਤੋਂ ਕਾਠ ਦੀਆਂ ਬੁਨੀਆਂ ਹੋਈਆਂ ਵਸਤਾਂ ਦਾ ਦਸਣਾ ਵੀ ਓਸੇ ਸੈਨਤ ਨਾਲ ਅਰੰਭ ਕੀਤਾ,ਨਾਲ ਕੁਝ ੨ ਹੋਰ ਵਧਾ ਘਟਾ ਕਰ ਲੀਤਾ। ਮੂੰਹ ਨਾਲ ਹਥ ਦੀ ਚਲੀ ਬਨਾਕੇ ਲਾਣ ਨੂੰ ਸਾਰੇ ਤੇਹ ਦੀ ਨਿਸ਼ਾਨੀ ਸਮਝਦੇ ਹਨ। ਕਿਸੇ ਉਡਦੇ ਪੰਛੀ ਦੇ ਖੰਭਾਂ ਵਾਂਗ ਹਥ ਖਲਾਰੇ ਤਾਂ ਪੰਛੀ ਦਾ ਬੋਧ ਕਰਾਯਾ, ਅਰ ਫੇਰ ਪੰਛੀ ਤੋਂ ਉਡਣਾ,ਉਚਾਈ ਆਦਿ ਦਸਨ ਦੀਆਂ ਸੈਨਤਾਂ ਕਢੀਆਂ। ਹੁਣ ਏਹ ਦਸਨਾ ਕਿ ਉਸ ਵੇਲੇ ਕੀ ਕੀ ਸੈਨਤਾਂ ਕਿ ਕਿਨ੍ਹਾਂ ਵਸਤਾਂ ਦਾ ਖਿਆਲ ਦਸਦੀਆਂ ਸਨ? ਔਖਾ ਹੈ,ਪਰ ਜਿਉਂ ਜਿਉਂ ਮਨੁਖ ਵਧਦੇ ਗਏ ਅਰ ਓਹਨਾਂ ਦੀਆਂ ਲੋੜਾਂ ਵੀ ਵਧ ਹੋ ਗਈਆਂ ਤਾਂ ਸੈਨਤਾਂ ਨਾਲ ਕੰਮ ਚਲਦਾ ਨਾ ਵੇਖਕੇ ਉਨ੍ਹਾਂ ਮੂਹੋਂ ਬੋਲਨਾ ਅਰੰਭ ਕੀਤਾ,ਅਰ ਫੇਰ ਇਕ ਵਸਤ ਜਾਂ ਖਿਆਲ ਨੂੰ ਦਸਣ ਲਈ ਪਦ ਬਨਾਣੇ ਪਏ। ਮੂਹੋਂ ਬੋਲਕੇ ਸਮਝਾਣ ਦੇ ਏਹ ਲਾਭ ਹਨ:

(੧) ਮੂੰਹ ਨਾਲ ਗਲ ਕਰਦਿਆਂ ਹਥ ਪੈਰ ਅਖਾਂ ਵੇਹਲੀਆਂ ਹੁੰਦੀਆਂ ਹਨ, ਅਰ ਹੋਰ ਕੰਮ ਕਰ ਸਕਦੀਆਂ ਹਨ। (2) ਸੈਨਤ ਥੋੜੀ ਦੂਰ ਤੋਂ ਵਖਾਈ ਦੇਂਦੀ ਹੈ, ਪਰ ਬੋਲੀ ਦੂਰ ਤਕ ਸੁਨਾਈ ਦੇਂਦੀ ਹੈ, ਚਾਹੇ ਵਿੱਚ ਓਹਲਾ ਹੀ ਹੋਵੇ। (੩) ਸ਼ਬਦ ਜਾਂ ਬੋਲੀ ਵਿਚ ਕਿੰਨੇ ਹੀ ਵਧਾ ਘਟਾ ਹੋ ਸਕਦੇ ਹਨ, ਜਿਸ ਕਰਕੇ ਅਨੇਕ ਹੀ ਵਸਤਾਂ ਅਰ ਖਿਆਲਾਂ ਨੂੰ ਵਡੀ ਸੁਖਿਆਈ ਨਾਲ ਦਸਿਆ ਜਾ ਸਕਦਾ ਹੈ, ਜੋ ਗੱਲ ਸੈਨਤਾਂ ਵਿਚ ਨਹੀਂ। (੪) ਰਾਤ, ਹਨੇਰਾ, ਚਾਨਨਾ ਆਦਿ ਸ਼ਬਦ ਨੂੰ ਰੋਕ ਨਹੀਂ ਸਕਦੇ। ਪਹਿਲੇ ਪਹਿਲ ਸ਼ਬਦ ਜਾਂ ਬੋਲ ਵੀ ਮਨੁਖ ਕੁਦਰਤ ਤੋਂ ਸਿਖਿਆ। ਜਨਾਉਰਾਂ ਦੀਆਂ ਬੋਲੀਆਂ ਦੇ ਸਾਂਗ ਲਾਕੇ ਉਹਨਾਂ ਜਨੌਰਾਂ ਨੂੰ ਜਣਾਯਾ।ਕਾਂ ਕਾਂ ਕਰਨ ਨਾਲ ਕਾਂ ਪ੍ਤੀਤ ਕਰਾਯਾ, ਅਰ ਵੱਹੂੰ ਵੱਲੋੰ ਮਿਆਊਂ ੨ ਨਾਲ ਕੁੱਤਾ ਬਿੱਲੀ,ਗੜ ਗੜ ਕਰਕੇ ਬਦਲ ਅਰ ਸਰ ਸਰ ਕਰਕੇ ਹਵਾ,ਖੁਸ਼ੀ ਅਰ ਡਰ ਵਿਚ ਜੋ ਸ਼ਬਦ ਨਿਕਲਦਾਹੈ, ਹਸਨਾਅਰ ਚੀਕਨਾ ਉਸਤੋਂ ਸੁਖ ਅਰ ਡਰ ਦਾ ਹੋਨਾ ਦਸਾਯਾ।ਪਰ ਬੋਲੀ ਉਸ ਨੂੰ ਆਖਦੇ ਹਨ,ਜਿਸ ਕਰਕੇ ਮਨੁਖ ਆਪਣੇ ਜੀ ਦੇ ਫੁਰਨੇ ਨੂੰ ਆਪ ਦੂਜੇਨੂੰਦਸੇ,ਜਾਂ ਦੱਸਣ ਦਾ ਉਪਰਾਲਾ ਕਰੇ।ਹੁ ਣਜੇਕਰ ਕਿਸੇ ਦਾ ਐਵੇਂ ਹਾਸਾ ਨਿਕਲ ਜਾਵੇ ਜਾਂ ਸ਼ੇਰ ਵੇਖਕੇ ਚੀਕ, ਤਾਂ ਏਹ ਬੋਲੀ ਨਹੀਂ। ਹਾਂ ਜੇ ਮਾਨੁਖ ਸ਼ੇਰ ਵੇਖਕੇ ਚੀਕ ਮਾਰੇ ਕਿ ਦੂਜਿਆਂ ਨੂੰ ਪਤਾ ਲੱਗ ਜਾਵੇ ਕਿ ਕੋਈ ਡਰ ਜਾਂ ਦੁਖ ਉਸ ਮਨੁਖ ਨੂੰ ਹੋਯਾ ਹੈ ਤਾਂ ਏਹ ਬੋਲੀ ਹੈ। ਏਹੀ ਭੇਦ ਮਨੁਖੀ ਤੇ ਜਨੌਰੀ ਬੋਲੀ ਵਿਚ ਹੈ, ਜੋ ਮਨੁੱਖ ਅਪਨੇ ਜੀ ਦੀਆਂ ਗੱਲਾਂ ਦੱਸਣ ਨੂੰ ਬੋਲਦਾ ਹੈ, ਤੇ ਜਨੌਰ ਐਵੇਂ। ਓਹ ਜਨੌਰ ਜੇਹੜੇ ਆਪਨੀ ਭੁਖ ਆਦਿ