ਸਮੱਗਰੀ 'ਤੇ ਜਾਓ

ਪੰਨਾ:ਹੰਸ ਚੋਗ.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(ਕ)

ਦੱਸਣ ਲਈ ਵਖੋ ਵੱਖ ਅਵਾਜ਼ਾਂ ਬੋਲਦੇ ਹਨ ਅਰ ਮਨ ਦੇ ਹਾਲ ਨੂੰ ਦੂਜਿਆਂ ਤੇ ਪ੍ਰਗਟ ਕਰਦੇ ਹਨ, ਜ਼ਰੂਰ ਬੋਲੀ ਬੋਲਦੇ ਹਨ। ਜੀਕਨ ਕੁੱਤਾ, ਬਿੱਲੀ, ਆਦਿ। ਪਰ ਏਹ ਬੋਲੀ ਬਸ ਗਿਨਤੀ ਦੀਆਂ ਗੱਲਾਂ ਦੱਸਣ ਲਈ ਹੀ ਹੁੰਦੀ ਹੈ।

ਏਹ ਤਾਂ ਬੋਲੀ ਦੀ ਜਨਮ ਸਾਖੀ ਹੈ। ਹੁਣ ਅਜ ਕਲ ਵਲ ਤੱਕੋ ਤਾਂ ਬੋਲੀਆਂ ਵਿਚ ਕੁਦਰਤ ਦੀਆਂ ਨਾਂ ਤੇ ਸੈਨਤਾਂ ਹੀ ਹਨ, ਨਾਂ ਹੀ ਉਹ ਸ਼ਬਦ। ਅੱਡ ਅੱਡ ਬੋਲੀਆਂ ਵਿਚ ਇੱਕੋ ਗੱਲ ਨੂੰ ਦੱਸਣ ਲਈ ਭਾਂਤ ਭਾਂਤ ਦੇ ਸ਼ਬਦ ਹਨ। ਦੁਨੀਆਂ ਵਿਚ ਹਜ਼ਾਰ ਤੋਂ ਵਧ ਬੋਲੀਆਂ ਹਨ। ਹਰ ਇਕ ਦੇ ਵੱਖ ਵੱਖ ਪਦ ਤੇ ਸ਼ਬਦ। ਏਹ ਸਭ ਕੁਦਰਤ ਦੀ ਨਕਲ ਨਹੀਂ ਹੋ ਸਕਦੇ। ਬਿੱਲੀ ਨੂੰ ਕੈਟ, ਗੁਰਬਾ, ਮੰਝਾਰਨੀ ਆਦਿ ਅਨੇਕ ਨਾਉਂ ਕਿਸੇ ਕੁਦਰਤ ਦੇ ਸ਼ਬਦ ਦੀ ਨਕਲ ਨਹੀਂ, ਏਹ ਕੇਵਲ ਮਨੁਖ ਦੇ ਬਨਾਏ ਹੋਏ ਹਨ। ਹੁਣ ਦੁਨੀਆਂ ਵਿਚ ਜਿੰਨੀਆਂ ਬੋਲੀਆਂ ਹਨ ਓਹ ਮਨੁਖ ਦੀ ਅਪਨੀ ਘਾੜਤ ਹਨ। ਜਿਉਂ ੨ ਮਨੁਖ ਵਧਦੇ ਗਏ ਅਰ ਦੁਨੀਆਂ ਦੇ ਭਾਗਾਂ ਤੇ ਖਿਲਰ ਗਏ ਤਾਂ ਦੇਸ ਦੇਸ ਦੀ ਅਵਸਥਾ ਅਰ ਓਥੋਂ ਦੀਆਂ ਰੁਤਾਂ, ਪਾਣੀ,ਹਵਾ ਤੇ ਮਿੱਟੀ ਦੇ ਅਸਰ ਨੇ ਬੋਲੀ ਉਤੇ ਵੀ ਅਸਰ ਪਾਯਾ। ਨਵੀਆਂ ਗੱਲਾਂ ਅਰ ਖਿਆਲਾਂ ਦੇ ਪ੍ਰਗਟ ਕਰਨ ਲਈ ਨਵੇਂ ਸ਼ਬਦ ਬਣਾਏ। ਬਸ ਸਿਖਾ ਸਿਖਾਈ, ਬੋਲੀਆਂ ਵਧਦੀਆਂ ਗਈਆਂ। ਕਿਉਂ ਜੋ ਜਨਮ ਨਾਲ ਕਿਸੇ ਦੀ ਬੋਲੀ ਨਹੀਂ ਜੰਮਦੀ। ਜੇ ਜੰਮਦੇ ਬੱਚੇ ਨੂੰ ਤੁਸੀਂ ਵਖਰਾ ਰਖੋ ਤਾਂ ਵਡਾ ਹੋਕੇ ਉਸ ਨੂੰ ਕੋਈ ਬੋਲੀ ਨਾਂ ਆਵੇਗੀ। ਅਕਬਰ ਬਾਦਸ਼ਾਹ ਨੇ ਏਸ ਗੱਲ ਦਾ ਤਜਰਬਾ ਵੀ ਕੀਤਾ ਸੀ ਅਰ ਸਚ ਪਾਯਾ ਸੀ। ਪਰ ਇਸ ਵਿਚ ਏਹ ਭੇਦ ਵੀ ਹੈ ਕਿ ਇਕ ਕੌਮ ਜਾਂ ਜੱਥੇ ਦੀ ਵਧੀ ਹੋਈ ਅਕਲ ਅਰ ਬੁੱਧੀ ਦਾ ਅਸਰ ਬੱਚੇ ਦੀ ਅਕਲ ਤੇ ਜ਼ਰੂਰ ਹੁੰਦਾ ਹੈ। ਜੀਕਣ ਇਕ ਵੱਡੇ ਅੰਗ੍ਰੇਜ਼ ਵਿਦਵਾਨ ਦੇ ਬੱਚੇ ਨੂੰ ਅਰ ਇਕ ਅਫਰੀਕਾ ਦੇ ਹਬਸ਼ੀ ਦੇ ਬੱਚੇ ਨੂੰ ਇਕੋ ਜਿਹੇ ਅਸਥਾਨ ਅਰ ਉਸਤਾਦ ਕੋਲ ਵਿੱਦ੍ਯਾ ਸਿੱਖਣ ਲਈ ਰਖੋ ਤਾਂ ਅੰਗ੍ਰੇਜ਼ ਬੱਚਾ ਜ਼ਰੂਰ ਹਬਸ਼ੀ ਨਾਲੋਂ ਛੇਤੀ ਸਿੱਖੇਗਾ। ਇਸ ਦਾ ਕਾਰਨ ਏਹ ਹੈ ਜੋ ਅੰਗ੍ਰੇਜ਼ਾਂ ਦੇ ਦਿਮਾਗ ਦੀ ਤ੍ਰੱਕੀ ਹਬਸ਼ੀਆਂ ਨਾਲੋਂ ਢੇਰ ਹੈ ਅਰ ਓਹੀ ਅਸਰ ਉਨ੍ਹਾਂ ਦੇ ਬਾਲਾਂ ਵਿਚ ਹੁੰਦਾ ਹੈ। ਜੋ ਬੋਲੀ ਮਨੁਖ ਬੋਲਦਾ ਹੈ ਉਹ ਸਿੱਖੀ ਹੋਈ ਆਉਂਦੀ ਹੈ ਅਰ ਉਸ ਵਿਚ ਪਹਿਲੇ ( ਪੁਰਾਤਨ) ਮਨੁੱਖਾਂ ਦੇ ਤਜੱਰਬੇ ਤੇ ਘਾੜਤਾਂ ਭਰੀਆਂ ਪਈਆਂ ਹੁੰਦੀਆਂ ਹਨ। ਏਸ ਕਰਕੇ ਜੀਕਣ ਮਨੁਖਾਂ ਦਾ ਗਿਆਨ ਅਰ ਇਲਮ ਵਧਦਾ ਹੈ, ਓਸੇ ਤਰਾਂ ਉਨ੍ਹਾਂ ਦੀ ਬੋਲੀ ਵੀ ਵਧਦੀ ਹੈ। ਜਨੌਰਾਂ ਦੀ ਬੋਲੀ ਅਸਥਿਰ ਹੈ ਓਹ ਵਧ ਨਹੀਂ ਸਕਦੀ, ਨਾਂ ਹੀ ਜਨੌਰਾਂ ਵਿਚ ਸੋਚਣ ਦੀ ਸ਼ਕਤੀ ਹੈ।