ਪੰਨਾ:ਹੰਸ ਚੋਗ.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(ਖ)

ਜਦ ਬੋਲੀ ਵਧੀ ਤਾਂ ਓਸ ਬੋਲੀ ਨੂੰ ਕਿਸੇ ਦੂਜੇ ਕੋਲ ਜੇਹੜਾ ਦੂਰ ਹੋਵੇ ਪੁਚਾਣ ਦੀ ਲੋੜ ਪਈ ਅਰ ਕਿਸੇ ਸਿਆਣੇ ਦੇ ਬਚਨਾਂ ਨੂੰ ਸਾਂਭ ਕੇ ਰਖਣ ਦੀ ਲੋੜ ਪ੍ਰਤੀਤ ਹੋਈ ਜਾਂ ਕੋਈ ਇਕਰਾਰ ਨਾਮੇ ਂ ਜੋ ਇਕ ਜੱਥੇ ਜਾਂ ਮਨੁਖ ਨੇ ਦੂਜੇ ਨਾਲ ਕੀਤੇ ਹੋਣ ਉਨ੍ਹਾਂ ਨੂੰ ਵਰ੍ਹਿਆਂ ਬੱਧੀ ਸਾਂਭ- ਕੇ ਰਖਣ ਅਰ ਵੇਲੇ ਸਿਰ ਕੱਢਣ ਦੀ ਲੋੜ ਸੁਝੀ,ਤਾਂ ਸ਼ਬਦਾਂ ਦੇ ਦੱਸਣ ਲਈ ਚਿੱਨ੍ਹ ਜਾਂ ਨਸ਼ਾਨ ਬਨਾਏ। ਏਹ ਅਖਰਾਂ ਦਾ ਆਰੰਭ ਸੀ। ਪਹਿਲੇ ਪਹਿਲ ਅੱਖਰ ਨਹੀਂ ਸਨ,ਅਰ ਏਨ੍ਹਾਂ ਦਾ ਮੁਢ ਵੀ ਇਕ ਅਜਬ ਤਰਾਂ ਹੋਇਆ। ਅਜ ਕਲ ਵੀ ਅਸਾਂ ਜਦ ਕਿਸੇ ਗੱਲ ਨੂੰ ਯਾਦ ਰਖਣਾ ਹੋਵੇ ਤਾਂ ਉਸਦੇ ਚੇਤਾ ਦਿਵਾਣ ਲਈ ਰੁਮਾਲ ਨੂੰ ਗੰਢ ਦੇ ਛੱਡੀਦੀ ਹੈ। ਪਿਛਲੇ ਸਮੇਂ ਪੱਗ ਨੂੰ ਜਾਂ ਲੀੜੇ ਨੂੰ ਗੰਢ ਦੇਂਦੇ ਹੁੰਦੇ ਸੀ,ਉਹ ਗੰਢ ਕੇਵਲ ਸਾਨੂੰ ਓਸ ਗੱਲ ਦਾ ਚੇਤਾ ਕਰਾਂਦੀ ਹੈ ਜਿਸਨੂੰ ਧਿਆਨ ਕਰਕੇ ਉਹ ਰੀਢ ਦਿੱਤੀ ਸੀ। ਏਸੇ ਤਰਾਂ ਜੇ ਕਿਸੇ ਇਕ ਗੱਲ ਲਈ ਕੋਈ ਇਕ ਗੰਢ ਮਿਥ ਲਈਏ ਤਾਂ ਉਹ ਗੰਢ ਹਮੇਸ਼ ਉਸੇ ਹੀ ਗੱਲ ਦਾ ਚੇਤਾ ਕਰਾਵੇਗੀ। ਏਸ ਗੰਢਾਂ ਦੀ ਕਿਰ੍ਯਾ ਨੂੰ ਦੱਖਣੀ ਅਮ੍ਰੀਕਾ ਦੇ ਦੇਸ ਪੀਰੂ ਵਿਚ ਪੁਰਾਣੇ ਸਮਿਆਂ ਵਿਚ ਵਡੀ ਉੱਨਤੀ ਹੋਈ ਸੀ। ਉਨ੍ਹਾਂ ਲੋਕਾਂ ਨੇ ਰੰਗ ੨ ਦੇ ਰੱਸੇ ਥੰਮ੍ਹਾਂ ਨਾਲ ਬੱਧੇ,ਇਨ੍ਹਾਂ ਹਰ ਰੰਗ ਦੇ ਰੱਸਿਆਂ ਦੀ ਗੰਢ ਦਾ ਅੱਡ ਅੱਡ ਅਰਥ ਤੇ ਫੇਰ ਰੰਗ ਬਰੰਗੀ ਰੱਸੀਆਂ ਦੀਆਂ ਗੰਢਾਂ ਦਾ ਅੱਡ ਅੱਡ ਭਾਵ ਹੁੰਦਾ ਸੀ । ਏਸੇ ਤਰਾਂ ਉਨ੍ਹਾਂ ਨੇ ਇਕ ਆਪਣੀ ਅੱਖਰਾਂ ਦੀ ਲੜੀ ਬਣਾ ਲਈ ਸੀ ਜਿਸ ਵਿਚ ਸਾਰੀਆਂ ਗੱਲਾਂ ਬੰਨ੍ਹ ਰਖਦੇ ਸਨ । ਇਸ ਤਰਾਂ ਪੁਰਾਣੇ ਇਕਰਾਰ ਨਾਮੇ, ਜ਼ਮੀਨ ਵੇਚਣ, ਲੈਣ, ਦੇਣ ਦੇ ਟੋਂਬੂ ਬੱਸ ਓਹ ਰੱਸੀਆਂ ਦੀਆਂ ਗੰਢਾਂ ਵਿਚ ਹੀ ਸਨ। ਲਿਖਿਆ ਹੈ ਕਿ ਪਿਛਲੇ ਸਮਿਆਂ ਵਿਚ ਰਾਜਾਂ ਵਲੋਂ ਖਾਸ ਅਫਸਰ ਨੀਯਤ ਹੁੰਦੇ ਸਨ ਜੋ ਉਸ ਵਿਦ੍ਯਾ ਨੂੰ ਜਾਣਦੇ ਸਨ ਪਰ ਹੁਣ ਓਹ ਵਿੱਯਾ ਨਾਸ ਹੋ ਗਈਹੈ। ਏਨ੍ਹਾਂ ਗੰਢਾਂ ਵਾਂਗਰ ਹੀ ਬਾਜੇ ਦੇਸਾਂ ਵਿਚ ਪੁਰਾਣਿਆਂ ਨੇ ਚੇਤਾ ਦਿਵਾਣ ਦਾ ਸੌਖਾ ਰਾਹ ਏਹ ਲਭਿਆ, ਕਿ ਇਕ ਸੋਟੀ ਜਾਂ ਬਿਛਦੀ ਟੈਹਨੀ ਤੇ ਝਰੀਟਾਂ ਜਾਂ ਲੀਕਾਂ ਕੱਢ ਦੇਣੀਆਂ ਤੇ ਇਕ ਲੀਕ ਨੂੰ ਵੇਖਕੇ ਇਕ ਖਾਸ ਗੱਲ ਦਾ ਚੇਤਾ ਆ ਜਾਣਾਂ । ਏਸੇ ਤਰਾਂ ਜਦ ਕਿਸੇ ਦੂਤ ਨੂੰ ਸੁਨੇਹਾ ਦੇ ਕੇ ਘੁਲਣਾ ਅਰਂ ਗਲਾਂ ਜੇ ਢੇਰ ਹੋਣੀਆਂ ਤਾਂ ਟਾਹਣੀ ਤੇ ਓਨੀਆਂ ਹੀ ਲੀਕਾਂ ਕੱਢ ਦੇਣੀਆਂ ਤਾਂ ਉਸ ਦੂਤ ਨੇ ਸੁਨੇਹਾ ਦੇਂਦੇ ਵੇਲੇ ਲੀਕਾਂ ਵੱਲ ਤੱਕ ੨ ਕੇ ਗੱਲਾਂ ਦਾ ਚੇਤਾ ਕਰ ਲੈਣਾ । ਬਸ ਅਸਲੀ ਅੱਖਰਾਂ ਦਾ ਮੁਢ ਏਨ੍ਹਾਂ ਲੀਕਾਂ ਤੋਂ ਬੱਝਾ। ਟਾਹਣੀ ਤੋਂ ਲਕੜੀ ਤੇ ਫੇਰ ਪੱਥਰਾਂ,ਹੱਡੀਆਂ ਆਦਿ ਉਤੇ ਪੁਰਾਣੇ ਲੋਕਾਂ ਨੇ ਲੀਕਾਂ ਪਾਈਆਂ ਅਰ ਓਨ੍ਹਾਂ ਲੀਕਾਂ ਨੇ ਗੱਲ ਦਾ ਚੇਤਾ ਕਰਾਇਆ। ਪਹਿਲਾਂ ਸਿੱਧੀਆਂ