ਪੰਨਾ:ਹੰਸ ਚੋਗ.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 (ਗ)

ਲੀਕਾਂ ਸਨ, |||,ਜਾਂ Ξ ,ਫੇਰ ਸੋਚ ਅਰ ਅਕਲ ਖਰਚ ਕੋ ਏਨਾਂ ਲੀਕਾਂ ਨੂੰ ਆਪਸ ਵਿਚ ਮੇਲ ਮਿਲਾ ਕੇ ਕਈ ਅੱਡ ਅੱਡ ਗੱਲਾਂ ਦੀ ਚੇਤਾਵਨੀ ਦਾ ਮੁਢ ਬੱਝਾ। ਜੀਕਣ,+, ਤੋਂ ਇਕ ਖਾਸ ਗੱਲ ਦਾ ਚੇਤਾ ਆਉਂਦਾ ਸੀ ਅਰ _|__|_ ਤੋਂ ਕਿਸੇ ਹੋਰ ਦਾ। ਜਦ ਇਕ ਚਿੱਨ੍ਹ ਕਿਸੇ ਇਕ ਗੱਲ ਲਈ ਹੋ ਗਿਆ ਤਾਂ ਸਾਰੇ ਲੋਕਾਂ ਵਿਚ ਉਹ ਪ੍ਰਚੱਲਤ ਹੋਇਆ। ਗੱਲਾਂ ਤੋਂ ਵਧਕੇ ਇਨ੍ਹਾਂ ਚਿੰਨ੍ਹਾਂ ਤੋਂ ਸੂਰਾਂ ਤੇ ਬੋਲਾਂ ਦੀ ਚਿਤਾਵਨੀ ਸ਼ੁਰੂ ਹੋਈ, ਤਾਂ × + □ △ ਆਦਿ ਲੀਕਾਂ ਦੇ ਚਿੱਨ੍ਹ ਸਭ ਤੋਂ ਪੁਰਾਣੀ ਅਖਰਾਂ ਦੀ ਲੜੀ ਦਾ ਮੁਢ ਹੋਇਆ। ਤੁਸੀਂ ਜੇ ਪੁਰਾਣੇ ਅੱਖਰਾਂ ਨੂੰ ਵੇਖੋ ਤਾਂ ਪਤਾ ਲਗੇਗਾ ਕਿ ਸਭ ਤੋਂ ਪੁਰਾਣੇ ਅੱਖਰ ਲਕੀਰ ਾਂਦੇ ਮੇਲ ਜੋਲ ਤੋਂ ਹੀ ਬਨੇ ਸਨ ਅਰ STT△ ਆਦ ਲਿਖ ਕੇ ਵਖੋ ਵਖ ਮਤਲਬ ਕਢਿਆ ਜਾਂਦਾ ਸੀ। ਜਗਤ ਵਿਚ ਜੋ ਅੱਜ ਕੱਲ ਸੋਹਣੀਆਂ ਤੇ ਗੋਲ ਗਿਰਦਿਆਂ ਵਾਲੀਆਂ ਲਿਪੀਆਂ ਹਨ ਓਹ ਸਭ ਨਵੀਂਆਂ ਹਨ। ਪੱਛਮੀ ਖੋਜੀਆਂ ਨੇ, ਜੋ ਜ਼ਮੀਨਾਂ ਘੁੱਟ ਘੁੱਟ ਕੇ ਪੁਰਾਨੇ ਦਬੇ ਹੋਏ ਪਥਰ ਹਡੀਆਂ ਆਦ ਤੇ ਲਿਖੇ ਹੋਏ (ਖੁਤਬੇ)ਲੇਖ ਲਭੇ ਹਨ ਓਹਨਾਂ ਸਭਨਾਂ ਤੇ ਉਪਰ ਦਸੇ ਵਾਂਗ ਹੀ ਅਖਰ ਹਨ। ਅੱਜ ਕਲ ਦੇ ਅਖਰਾਂ ਨਾਲ ਘਟ ਮਿਲਦੇ ਹਨ।ਚਿਤ੍ਰ ਅੰ੧(ੳ)ਪਰ ਜੋ ਵੇਰਵਾ ਹੈ, ਓਹ ਪੁਰਾਣੀਆਂ ਲਿਪੀਆਂ ਦੇ ਅਖਰਾਂ ਦਾ ਹੈ। ਤੁਸੀਂ ਹੈਰਾਨ ਹੋਵੋਗੇ, ਕਿ ਓਹਨਾਂ ਅਖਰਾਂ ਵਿਚ ਦੇਵ ਨਾਗਰੀ ਅਖਰ ਨਹੀਂ, ਏਹ ਦੇ ਰਚਤ ਅੱਖਰ ਲਿਖਤ ਵਿਚ ਘਟ ਆਏ। ਹਿੰਦੁਸਤਾਨ ਵਿਚ ਜਿੰਨੇ ਪੁਰਾਣੇ ਲੇਖ ਮਿਲਦੇ ਹਨ, ਓਹ ਬ੍ਰਹਮੀ ਅਖਰਾਂ ਵਿਚ ਹਨ। ਖਬਰ ਨਹੀਂ ਕੀ ਸਬਬ ਹੈ। ਸੰਸਕ੍ਰਿਤ ਬੋਲੀ ਤਾਂ ਬੜੀ ਪੁਰਾਣੀ ਹੈ, ਪਰ ਦੇਵ ਨਾਗਰੀ ਅਖਰਾਂ ਦਾ ਪਤਾ ਨਹੀਂ ਲਗਦਾ। ਬ੍ਰਹਮੀ ਅੱਖਰ ਹੀ ਮਿਲਦੇ ਹਨ। ਅਰ ਵੱਡੇ ਵੱਡੇ ਪਛਮੀ ਖੋਜੀਆਂ ਦੀ ਏਹੀ ਰਾਇ ਹੈ ਜੋ ਹਿੰਦੁਸਤਾਨ ਦੀਆਂ ਸਾਰੀਆਂ ਬੋਲੀਆਂ ਦੇ ਅੱਖਰ ਬ੍ਰਹਮੀ ਤੋਂ ਹੀ ਨਿਕਲੇ ਹਨ। ਪਰ ਜਦ ਅਸੀਂਬ੍ਰਹਮੀ ਨੂੰ ਸੰਸਕ੍ਰਿਤ ਨਾਲ ਮਿਲਾਉਂਦੇ ਹਾਂ, ਤਾਂ ਜ਼ਿਮੀਂ ਅਸਮਾਨ ਦਾ ਫਰਕ ਹੈ।

ਦੇਖੋ ਚਿਤ੍ਰ:—