ਪੰਨਾ:ਹੰਸ ਚੋਗ.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੧ )

ਤਾਂ ਦੇਵ ਨਾਗਰੀ ਅੱਖਰਾਂ ਤੋਂ ਵੀ ਪੁਰਾਣੇ ਦਿਸਦੇ ਹਨ। ਇਹ ਅੱਖਰ ਸਾਰੇ ਹਿੰਦੁਸਤਾਨ ਵਿਚ ਕਦੀ ਪ੍ਰਚਲਤ ਹੋਣਗੇ। ਕਿਉਂ ਜੋ ਹੁਣ ਬੀ ਸਾਰੇ ਦੇਸ ਕਰਾਂਚੀ, ਬੰਬਈ ਤੋਂ ਲੈ ਪਿਸ਼ਾਵਰ ਤਕ ਵਹੀ ਖਾਤਾ ਲੰਡਿਆਂ ਵਿਚ ਹੀ ਹੈ, ਇਹਨਾਂ ਅੱਖਰਾਂ ਦੀ ਸ਼ਕਲ ਕਿਧਰੇ ਕਿਧਰੇ ਵਟਦੀ ਗਈ ਹੈ, ਪਰ ਵਿੰਗ ਨਹੀਂ ਗਿਆ, ਗੁਰਮੁਖੀ ਅੱਖਰਾਂ ਦੇ ਨਾਉਂ ਤੇ ਕੁਝ ਕੁਝ ਸ਼ਕਲ ਲੰਡਿਆਂ ਤੋਂ ਲਿਤੇ ਹੋਏ ਪ੍ਰਤੀਤ ਹੁੰਦੇ ਹਨ। ਅਰ ਲਗਾਂ ਮਾਤ੍ਰਾਂ ਦੇਵ ਨਾਗਰੀ ਤੋਂ ਲਈਆਂ ਜਾਪਦੀਆਂ ਹਨ। ਲੰਡਿਆਂ ਦਾ ਲਗਾਂ ਮਾਤ੍ਰਾਂ ਤੋਂ ਬਿਨਾਂ ਹੋਣਾ ਦਸਦਾ ਹੈ ਕਿ ਓਹ ਲਗਾਂ ਮਾਤ੍ਰਾਂ ਵਾਲੇ ਅਖਰਾਂ ਤੋਂ ਪੁਰਾਣੇ ਹਨ। ਲਗਾਂ ਮਾਤ੍ਰਾਂ ਦੀ ਸੋਚ ਬਹੁਤ ਪਿਛੋਂ ਮਨੁੱਖਾਂ ਨੂੰ ਆਈ ਹੋਣੀ ਹੈ। ਪਰ ਇਕ ਹਰਾਨੀ ਹੈ, ਕਿ ਲੰਡੇ ਅੱਖਰ ਦੇਵ ਨਾਗਰੀ ਨਾਲ ਵੀ ਕੁਝ ਕੁਝ ਮਿਲਦੇ ਹਨ। ਏਹ ਵੀ ਹੋ ਸਕਦਾ ਹੈ ਕਿ ਦੇਵ ਨਾਗਰੀ ਅੱਖਰਾਂ ਦੀਆਂ ਲਗਾਂ ਮਾਤ੍ਰਾਂ ਤੇ ਉਪਰਲੀਆਂ ਲਕੀਰਾਂ ਨੂੰ ਹਟਾਕੇ ਲੰਡੇ ਅਥਵਾ ਛਾਂਗੇ ਹੋਏ ਅੱਖਰ ਬਣਾ ਲੀਤੇ ਗਏ ਹੋਣ।

ਨੋਟ-ਹਿੰਦੁਸਤਾਨ ਦੀਆਂ ਲਿਪੀਆਂ ਤੇ ਵਰਨ ਮਾਲਾਂ ਉਤੇ ਰਾਜਪੂਤਾਨੇ ਦੇ ਇਕ ਪੰਡਤ ਨੇ ਵਿਚਾਰ ਕਰਕੇ ਇਕ ਗ੍ਰੰਥ ਛਾਪਿਆ ਸੀ, ਅਰ ਹੁਣ ਸਰਦਾਰ ਗੁਰਬਖਸ਼ ਸਿੰਘ ਜੀ ਨੇ ਏਸ ਪਾਸੇ ਧਿਆਨ ਦੇਕੇ ਇਕ ਪੈਮਫਲਟ ਛਾਪਿਆ ਹੈ, ਜਿਸ ਵਿਚ ਦੱਸਿਆ ਹੈ ਕਿ ਗੁਰਮੁਖੀ ਵਰਨਮਾਲਾ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਰਚੀ ਹੋਈ ਨਹੀਂ, ਏਹ ਢੇਰ ਪੁਰਾਣੀ ਹੈ। ਪਰ ਪੁਰਾਣੀ ਲਿਪੀ ਦੇ ਵਰਤਾਰੇ ਦਾ ਸਬੂਤ ਨਹੀਂ ਦੇ ਸਕੇ।ਕੋਈ ਪੁਸਤਕ ਕੋਈ ਖੁਤਬਾ,ਕੋਈ ਪੱਥਰ ਜਾਂ ਤਾਂਬੇ ਪਤ੍ਰਾ ਗੁਰੂ ਸਾਹਿਬਾਂ ਤੋਂ ਪਹਿਲੋਂ ਦੀ ਗੁਰਮੁਖੀ ਲਿਪੀ ਵਿਚ ਨਹੀਂ ਲੜਦਾ ਔਰ ਓਹਨਾਂ ਨ ਦੇਵ ਨਾਗਰੀ ਦੇ ਅੱਖਰਾਂ ਦਾ ਪ੍ਰਚਾਰ ੬੦੦ ਵਰ੍ਹੇ ਤੋਂ ਦਸਿਆ ਹੈ।

"ਗੁਰਮੁਖੀ" ਪਦ ਦਾ ਅਰਥ ਹੈ ਗੁਰਾਂ ਦੇ ਮੁਖ ਤੋਂ ਨਿਕਲੀ ਯਾ ਗੁਰਮੁਖ ਦੀ ਕੀਤੀ ਪੈਂਤੀ। ਸੋ ਜੇਹੜੀ ਵਰਨਮਾਲਾ ਗੁਰਾਂ ਨੇ ਗੁਰ- ਬਾਣੀ ਲਈ ਸੰਕੇਤ ਕੀਤੀ ਸੋ ਗੁਰਮੁਖੀ ਹੋਈ,ਅੱਖਰ ਹੋਰਨਾਂ ਲਿਪੀਆਂ ਤੋਂ ਲਏ ਯਾ ਬਦਲੇ ਯਾ ਕ੍ਰਮ ਦਿਤਾ। ਢ ਤੇ ਝ ਨਵੇਂ ਪਾਏ। ਮਤਲਬ ਇਹ ਹੈ ਕਿ ਪੰਜਾਬੀ ਬੋਲੀ ਲਈ ਠੀਕ ਤੇ ਦਰੁਸਤ ਲਿਖਣ ਦੇ ਵਰਤਾਰੇ ਜੋਗ ਏਹ ਗੁਰਮੁਖੀ ਲਿਪੀ ਮੌਜੂਦਾ ਸਰੂਪ ਦੀ ਸੰਕੇਤ ਕੀਤੀ ਤੇ ਵਰਤੀ। ਪੁਰਾਣੀ ਗੁਰਮੁਖੀ ਦੇ ਚਿਹਨ ਚੱਕਰ ਹੁਣ ਦੋ ਅੱਖਰਾਂ ਨਾਲੋਂ ਕੁਝ ਅੱਡ ਹਨ।ਜੀਕਣ ਪ੍ਰਿਥਮ ਬੀੜ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਤ ਅਰ ਓਹ ਪੁਰਾਤਨ ਸ਼ਬਦਾਂ ਦੀ ਪੋਥੀ ਜੋ ਬਾਬਾ ਮੋਹਨ ਜੀ ਕੋਲ ਸੀ, ਅਰ ਜੋ ਹੁਣ ਸ਼੍ਰੀ ਗੋਇੰਦ ਵਾਲ ਵਿਚ ਹੈ। ਉਸ ਦੇ ਅੱਖਰ ਕੀ ਵਿੰਗੇ ਚਿੱਥੇ ਹਨ, ਅਰ ਲਗਾਂ ਮਾਤ੍ਰਾਂ