(੧੬)
ਸੰਸਕ੍ਰਿਤ ਦਾ ਪ੍ਰਚਾਰ ਘਟ ਗਿਆ, ਅਰ ਪ੍ਰਾਕ੍ਰਿਤ ਬੋਲੀ ਵੀ ਲਿਖਣ ਪੜ੍ਹਨ ਵਿਚ ਆਉਣ ਲੱਗ ਪਈ, ਅਰ ਏਹ ਵੀ ਦੇਸ ਦੀ ਪ੍ਰਸਿੱਧ ਬੋਲੀ ਹੋ ਗਈ। ਜਦ ਬੁੱਧ ਧਰਮ ਦਾ ਜ਼ੋਰ ਹੋਯਾ, ਤਾਂ ਓਹਨਾਂ ਨੇ ਆਪਣੇ ਗ੍ਰੰਥ ਆਦਿ ਉਸ ਸਮੇਂ ਦੀ ਪ੍ਰਚਲਤ ਬੋਲੀ 'ਪਾਲੀ' ਵਿਚ ਲਿਖੇ। ਪਾਲੀ ਵੀ ਇਕ ਪ੍ਰਾਕ੍ਰਿਤ ਬੋਲੀ ਸੀ, ਏਸ ਤਰਾਂ ਹੁੰਦਿਆਂ ੨ ਸੰਸਕ੍ਰਿਤ ਕੇਵਲ ਪੰਡਤਾਂ ਤੇ ਪਾਠਸ਼ਾਲਾਂ ਦੀ ਹੀ ਬੋਲੀ ਰੈਹ ਗਈ।
ਸੰਸਕ੍ਰਿਤ ਤੇ ਈਰਾਨੀ ਬੋਲੀ ਆਪਸ ਵਿਚ ਭੈਣਾਂ ਹੀ ਹਨ,ਅਜ ਕਲ ਦੀ ਫਾਰਸੀ ਪੁਰਾਣੀ ਈਰਾਨੀ ਬੋਲੀ ਦੀ ਧੀ ਹੈ, ਅਰ ਉਹ ਸੰਸਕ੍ਰਿਤ ਦੀ ਭੈਣ॥
ਉਤਲੇ ਚਿਤ੍ਰ ਤੋਂ ਸੰਸਕ੍ਰਿਤ ਸਬੰਧੀ ਬੋਲੀਆਂ ਤੇ ਫਾਰਸੀ ਬੋਲੀ ਦਾ ਸਾਕ ਦੱਸਿਆ ਗਿਆ ਹੈ। ਜਦ ਆਰਯ ਅਟਕੋਂ ਲੰਘ ਆਏ, ਅਰ ਕੁਝ ਓਹਨਾਂ ਦੇ ਭਰਾ ਈਰਾਨ ਵਿਚ ਜਾ ਵੱਸੇ, ਤਾਂ ਹਿੰਦੂ ਕੁਸ਼ ਪਹਾੜ ਨੇ ਓਹਨਾਂ ਵਿਚ ਇਕ ਬੰਨਾ ਪਾ ਦਿੱਤਾ। ਏਧਰ ਸੰਸਕ੍ਰਿਤ ਅਰ ਓਧਰ ਈਰਾਨੀ, ਆਪਸ ਵਿਚ ਮੇਲ ਜੋਲ ਬੰਦ ਹੋ ਗਿਆ, ਸੰਸਕ੍ਰਿਤ ਹਿੰਦੁਸ ਤਾਨ ਦੀਆਂ ਪੁਰਾਣੀਆਂ ਬੋਲੀਆਂ ਨਾਲ ਮਿਲਣ ਲਗ ਪਈ, ਅਰ ਏਹ ਬੋਲੀ ਸਿੰਧ ਦਰਯਾ ਤੋਂ ਲੈਕੇ ਗੰਗਾ ਦਰਯਾ ਦੀ ਧਰਤੀ ਅਰ ਹਮਾਲਾ ਤੋਂ ਲੈ ਬਿੰਧੀਯਾਚਲ ਤਕ ਪ੍ਰਚਲਤ ਹੋ ਗਈ। ਅਰ ਏਸ ਬੋਲੀ ਦਾ ਸੰਸਕ੍ਰਿਤ (Purified) ਜਾਂ ਸੰਸਕ੍ਰਿਤ (ਸਾਫ ਕੀਤੀ ਹੋਈ) ਨਾਮ ਵੀ ਏਸੇ ਦੇਸ ਵਿਚ ਆਕੇ ਪਿਆ। ਅਰ ਹੋਰਨਾਂ ਬੋਲੀਆਂ ਨੂੰ ਪ੍ਰਾਕ੍ਰਿਤ ਜਾਂ (Unpurified) ਨਾਂ ਸੋਧੀਆਂ ਹੋਈਆਂ ਬੋਲੀਆਂ ਆਖਿਆ ਗਿਆ। ਏਸ ਦੇਸ ਵਿਚ ਸੰਸਕ੍ਰਿਤ ਧਾਰਮਕ ਅਰ ਰਾਜ ਬੋਲੀ ਬਣ ਗਈ। ਏਹ ਬੋਲੀ ਭਾਰਤ ਦੇ ਵਿਚਕਾਰਲੇ ਭਾਗ ਵਿਚ ਹੀ ਵਧੀ ਤੇ ਫੁਲੀ। ਉਸ ਸਮੇਂ ਵੀ ਜਦ ਸੰਸਕ੍ਰਿਤ ਵਡੇ ਜ਼ੋਰ ਵਿਚ ਸੀ, ਏਸ ਮੱਧ ਦੇਸ ਦੇ ਆਸੇ ਪਾਸੇ ਹੋਰ ਲੋਕ ਵਸਦੇ ਸਨ, ਜਿਨ੍ਹਾਂ ਦੀਆਂ ਬੋਲੀਆਂ ਅੱਡੋ ਅੱਡ ਸਨ, ਓਹ ਦੇਸ ਪੰਜਾਬ, ਗੁਜਰਾਤ, ਸਿੰਧ, ਰਾਜਪੂਤਾਨਾ, ਅਵਧ ਤੇ ਬਿਹਾਰ ਸਨ। ਸੰਸਕ੍ਰਿਤ ਦਾ ਵਡਾ ਵਿਯਾਕਰਨੀ ਪਾਨਨੀ ਵੀ ਕਿੰਨੀਆਂ ਅੱਡ ਅੱਡ ਬੋਲੀਆਂ ਦਾ ਥਹੁ ਦਸਦਾ ਹੈ। ਅਸਲ ਗੱਲ ਇਹ ਹੈ ਕਿ ਜਦ ਆਰੀਏ ਹਿੰਦੁਸਤਾਨ ਵੱਲ ਆਏ, ਤਾਂ ਉਹ ਕਿੰਨਾਂ ਚਿਰ ਵੀ ਪੱਛਮੀਂ