ਸਮੱਗਰੀ 'ਤੇ ਜਾਓ

ਪੰਨਾ:ਹੰਸ ਚੋਗ.pdf/30

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( ੧੭ )


ਪਹਾੜਾਂ ਤੇ ਦਰਿਆਵਾਂ ਦੇ ਪਾਸ ਹੀ ਰਹੇ, ਫੇਰ ਉਨ੍ਹਾਂ ਵਧਦੇ ਵਧਦੇ ਗੰਗਾ ਅਰ ਜਮਨਾਂ ਦੇ ਹਰੇ ਹਰੇ ਮਦਾਨਾਂ ਵਿਚ ਆਣਕੇ ਡੇਰੇ ਲਾਏ, ਅਰ ਏਥੇ ਆਪਣਾ ਰਾਜ ਪੱਕਾ ਕੀਤਾ। ਏਸ ਸੋਹਣੇ ਦੇਸ ਨੂੰ ਛੱਡ ਕੇ ਕਿਧਰੇ ਜਾਣ ਨੂੰ ਜੀ ਨਾਂ ਕੀਤਾ, ਬੱਸ ਏਸੇ ਜਗਾ ਤੇ ਬੋਲੀ, ਧਰਮ ਅਰ ਪਦਾਰਥ ਵਿੱਦਯਾ ਦਾ ਵਾਧਾ ਹੋਯਾ। ਓਹ ਭਾਗ ਜੋ ਮਧ ਤੋਂ ਦੂਰ ਸਨ, ਵੱਖਰੇ ਹੀ ਰਹੇ, ਓਹਨਾਂ ਦੇਸਾਂ ਦੀ ਬੋਲੀ ਪੁਰਾਣੀ ਹੀ ਰਹੀ, ਵਧੀ ਫੂਲੀ ਘੱਟ, ਅਰ ਹੁੰਦੇ ਹੁੰਦੇ ਸੰਸਕ੍ਰਿਤ ਨੇ ਏਡੀ ਉੱਨਤੀ ਕੀਤੀ ਜੋ ਉਹ ਬਾਹਰਲੇ ਹਿੱਸਿਆਂ ਦੀ ਬੋਲੀ ਤੋਂ ਅੱਡ ਜਾਪਣ ਲਗ ਪਈ, ਅਰ ਏਹ ਬਾਹਰਲੀਆਂ ਬੋਲੀਆਂ ਸੰਸਕ੍ਰਿਤ ਤੋਂ ਵਖ ਹੋ ਗਈਆਂ।

ਜਦ ਸੰਸਕ੍ਰਿਤ ਨੇ ਪੰਜਾਬ,ਸਿੰਧ, ਗੁਜਰਾਤ ਆਦਿ ਦੇਸਾਂ ਦੀਆਂ ਬੋਲੀਆਂ ਨੂੰ ਨਕਾਰਾ ਜਾਣ ਧੱਕਾ ਦਿਤਾ, ਅਰ ਨੀਚ ਜਾਣਿਆਂ ਤਾਂ ਏਹਨਾਂ ਬੋਲੀਆਂ ਨੇ ਵੀ ਆਪਣਾ ਵੱਖਰਾ ਹੀ ਤੰਦਲ਼ ਤਾਣਾ ਅੱਡਿਆ, ਇਹ ਬੋਲੀਆਂ ਆਪਸ ਵਿਚ ਮਿਲਦੀਆਂ ਰਹੀਆਂ, ਪਰ ਸੰਸਕ੍ਰਿਤ ਤੋਂ ਦੂਰ ਹੁੰਦੀਆਂ ਗਈਆਂ। ਸਿੰਧੀ ਲਹਿੰਦੀ ਨਾਲ ਤੇ ਲਹਿੰਦੀ ਪੰਜਾਬੀ ਨਾਲ ਮਿਲਦੀ ਹੈ। ਜੀਕਣ ਚਿਤ੍ਰ ੧-ਤੇ ੨-ਤੋਂ ਪ੍ਰਗਟ ਹੁੰਦਾ ਹੈ— ਚਿਤ੍ ਅੰਕ:- ਸੰਸਕ੍ਰਿਤ | ਪ੍ਰਾਕ੍ਰਿਤ | ਅਭਮਾਸਾ | ਲ ਹੁੰਦੀ | ਸਿੰਧੀ ਨਰਸ ਨਾਰੋ 1011 ਨਰ ਨਰ ਕਮ ਕੱਮ ਕੱਮ ਕਮੁ ਚਿਤ੍ ਅੰਕ ੨ ਸਿੰਧੀ ਲਹਿੰਦੀ ਪੰਜਾਬੀ ਘਰੁ ਘਰ ਘਰ ਜੀਭਾ ਜੀਭ ਜੀਭ ਘੋੜੋ ਘੋੜਾ ਘੋੜਾ ਛੋਹਰ ਛਹਰ ਛੋਹਰ ਜਦ ਏਸ ਬਾਹਰਲੇ ਹਿੱਸੇ ਦੀ ਬੋਲੀ ਅੰਦਰਲੇ ਹਿੱਸੇ ਦੀ ਬੋਲੀ (ਸੰਸਕ੍ਰਿਤ) ਤੋਂ ਸਮਾਂ ਪਾਕੇ ਓਪਰੀ ਹੋ ਗਈ, ਤਾਂ ਫੇਰ ਇਕ ਅਜਿਹਾ ਕਾਰਨ ਹੋਇਆ ਕਿ ਸੰਸਕ੍ਰਿਤ ਦਾ ਦਾਬਾ ਆ ਪਿਆ। ਜਬ ਆਰਯਾ