ਪੰਨਾ:A geographical description of the Panjab.pdf/10

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੈ । ਉਪਰੰਦ ਜੇ ਕੋਈ ਪੁਛੇ, ਕਿ ਜੇ ਤੁਸੀਂ ਇਸ ਗਰੰਥ ਦੇ ਲਿਖੇ ਨੂੰ ਕੂੜ ਅਰ ਗੱਪ ਸਮਝਦੇ ਸੇ, ਤਾਂ ਇਸ ਦੇ ਛਾਪਣੇ ਵਿਚ ਕਾਸ ਨੂੰ ਐਡੀ ਮਿਹਨਤ ਉਠਾਈ, ਉਸ ਦਾ ਉਤਰ ਇਹ ਹੈ, ਜੋ ਪਿਰਥਸੇ ਇਹ ਪੋਥੀ ਨਿਜ ਕਰਕੇ, ਉਨਾਂ ਸਾਹਬ ਲੋਕਾਂ ਦੀ ਖਤਰ, ਜਿਨਾਂ ਨੂੰ ਪੰਜਬੀ ਬੋਲੀ ਸਿਖਣ ਦਾ ਚਾਉ ਹੋਵੇ, ਨਿਤ ਦੀ ਬੋਲ ਚਾਲ ਅਨੁਸਾਰ ਗਰਮੁਖੀ ਅਖਰਾਂ ਵਿਚ ਛਾਪੀ ਗਈ ਹੈ; ਦੂਜਾ ਇਹ, ਕਿ ਇਸ ਦੇ ਪੜ੍ਹਨਵਾਲਿਆਂ ਨੂੰ ਪੰਜਾਬ ਦੇਸ ਦੇ ਦਰਿਆਵਾਂ, ਨਦੀਆਂ ਨਾਲਿਆਂ, ਨਗਰ ਅਤੇ ਪਿੰਡਾਂ ਦੀ ਵਿਥਿਆ ਤੇ ਅਖਸਰ ਸੁਧ ਆ ਜਾਵੇਗੀ। ਹੋਰ ਬਸ ॥

ਇਕ ਥੁਹੁੜੀ ਜਿਹੀ ਗੱਲ ਸਲ ਸੰਮਤ ਦੀ ਬਾਬਤ। ਇਸ ਗਰੰਥ ਦੇ ਬਣਾਉਣਵਾਲੇ ਨੇ ਉਨਾਂ ਚੀਜਾਂ ਦਾ, ਜੋ ਉਸ ਦੇ ਲਿਖਣ ਵੇਲੇ ਹੋਈਆਂ ਸਨ, ਬਰਤਮਾਨ ਸਮੇ ਵਿਚ ਬਖਾਨ ਕੀਤਾ ਹੈ । ਸੋ ਇਨਾਂ ਗੱਲਾਂ ਵਿਖੇ ਭੁਲ ਚੁਕ ਤੋਂ ਬਚਣ ਲਈ ਪੜ੍ਹਨਵਾਲੇ ਨੂੰ ਆਪਣੇ ਮਨ ਵਿਚ ਚੇਤੇ ਰਖਿਆ ਚਾਹਯੇ, ਜੋ ਇਸ ਗਰੰਥ ਲਿਖੇ ਨੂੰ ਕਈ ਬਰਸਾਂ ਹੋ ਚੁਕੀਆਂ ਹਨ, ਤਦ ਤੇ ਲੈਕੇ ਇਸ ਸਮੇਂ ਤੀਕਰ ਜੋ ਜੋ ਬਦਲੀਆਂ ਸਦਲੀਆਂ ਹੋਈਆਂ ਹਨ, ਸੋ ਥੁਹੁੜੀਆਂ ਨਹੀਂ।