ਪੰਨਾ:A geographical description of the Panjab.pdf/100

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੯੪
ਦੁਆਬੇ ਬਾਰੀ ਦੇ ਨਗਰ।

ਛਡੀ ਸੀ;ਅਤੇ ਕਿਲੇ ਦੇ ਪੂਰਬੀਏ,ਜੋ ਹਜ਼ਾਰੀ ਕਰਕੇ ਮਸ਼ਹੂਰ ਹਨ, ਸਭਨਾਂ ਕੰਮਾਂ ਵਿਚ ਕਾਬੂ ਪਾ ਗਏ ਹੋਏ ਸਨ; ਤਦ ਰਾਜੇ ਟੇਕਚੰਦ ਨੈ ਹੋਰਨਾਂ ਰਾਜਿਆਂ ਨਾਲ ਕੱਠ ਕਰਕੇ ਕਿਲੇ ਦੇ ਗਿਰਦੇ ਘੇਰਾ ਆ ਪਾਇਆ। ਥੁਹੁੜੇ ਚਿਰ ਪਿਛੇ ਸੈਫਲੀਖਾਂ ਮਾਰ ਗਿਆ, ਅਤੇ ਅੰਦਰਲੇ ਤੰਗ ਹੋ ਗਏ,ਅਤੇ ਉਸੇ ਦੀਨ ਕਿਲਾ ਲੁੱਟ ਗਿਆ, ਅਤੇ ਮਿਰਜ਼ਾ ਜਿਉਣਆਪਣੇ ਬਾਲ ਬੱਚੇ ਨੂੰ ਲੈ ਕੇ, ਬਾਹਰ ਨਿਕਲਿ ਆਇਆ,ਅਤੇ ਖੇਹਖੁਆਰੀ ਨਾਲ ਦੀਨ ਕੱਟਦਾ ਰਿਹਾ।।

ਉਪਰੰਦ ਕਟੋਚਾਂ ਕੋਲੋਂ ਇਹ ਕਿਲਾ ਫੇਰ ਜੈ ਸਿੰਘ ਕਨਈਏ ਨੈ ਲੈ ਲਿਆ, ਅਤੇ ਫਕੀਰਾਂ ਦਿਆਂ ਕੋਸਨਿਆ ਨਾਲ ,ਜਾ ਮੁਲਖ ਇਨਾਂ ਦੇ ਹਥੋਂ ਜਾਂਦਾ ਲੱਗਾ,ਤਾਂ ਰਾਜੇ ਸੰਸਾਰਚੰਦ ਕਟੋਚ ਨੈ,ਜੋ ਟੇਕਚੰਦ ਦਾ ਪੁੱਤ ਸੀ,ਫੇਰ ਉਹ ਕਿਲਾ ਲੈ ਲੀਤਾ; ਫੇਰ ਬੀਹਾਂ ਬਰਸਾਂ ਪਿਛੋਂ ਇਹ ਕਿਲਾ ਉਹ ਦੇ ਹਥੋਂ ਖੁੱਸ ਗਿਆ। ਅਤੇ ਇਸ ਕਿਲੇ ਦਾ ਸੰਸਾਰਚੰਦ ਦੇ ਹਥੋਂ ਖੁੱਸ ਜਾਣਾ ਇਸ ਤਰ੍ਹਾਂ ਨਾਲ ਹੋਇਆ, ਜੋ ਸਨ ੧੨੨੦ ਹਿਜਰੀ ਵਿਚ,ਰਾਜਾ ਅਮਰਸਿੰਘ ਨਪਾਲੀਆ ਗੋਰਖੀਆਂ ਦੀ ਫੌਜ ਨਾਲ ਇਸ ਪਹਾੜ ਪਰ ਚੜ ਆਇਆ,ਅਤੇ ਆਉਂਦੇ ਹੀ ਕੋਟਕਾਂਗੜੇ ਨੂੰ ਮੋਰਚੇ ਲਾ ਦਿੱਤੇ। ਜਾਂ ਮੋਰਚਿਆਂ ਲੱਗਿਆ ਨੂੰ ਚਾਰ ਬਰਸਾਂ ਬੀਤ ਚੁਕੀਆ,ਤਾਂ ਰਾਜੇ ਸੰਸਾਰਚੰਦ ਨੈ ਜਾਤਾ,ਜੋ ਮੈਂ ਇਨਾਂ ਗੋਰਖੀਆਂ ਨਾਲ ਲੜਾਈ ਵਿਚ ਪੂਰਾ ਨਹੀ ਉਤਰਾਂਗਾ,ਸਗੋਂ ਕਿਲਾ ਮੁਫਤ ਹਥੋਂ ਗਵਾ ਬੈਠਾਂਗਾ; ਇਸ ਥੀਂਇਹੀ ਅਛਾ ਹੈ,ਜੋ ਆਪਣੇ ਮੁਸਾਹਬਾ ਨੂੰ ਸਦਕੇ,ਇਸ ਗਲ ਦਾ ਕੁਛ ਬਾਨਨੂ ਬੰਨਾਂ; ਦੇਖਯੇ,ਓਹ ਕੀ ਸਲਾਹ ਦਿੰਦੇ ਹਨ;ਤਦ ਰਾਜੇ ਸੰਸਾਰਚੰਦ ਨੈ ਆਪਣੇ ਮੁਸਾਹ੍ਬਾਂ ਨੂੰ ਬੁਲਾਕੇ ਕਿਹਾ,ਕਿ ਤੁਸੀਂ ਇਸ ਮੁਹਿੰਮ ਦੇ ਬਾਬਤ ਕਿ ਸਲਾਹ ਦਿੰਦੇ ਹੋ ?