ਪੰਨਾ:A geographical description of the Panjab.pdf/101

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਦੁਆਬੇ ਬਾਰੀ ਦੇ ਨਗਰ। ੮੫

ਉਨੀਂ ਸਭਨੀਂ ਆਪਸ ਵਿਚ ਗੁਰਮਤਾ ਕਰਕੇ ਆਖਿਆ, ਹੇ ਮਾਹਰਾਜ,ਜੇ ਇਹ ਕਿਲਾ ਗੋਰਖੀਆ ਦੇ ਹੱਥ ਜਾ ਰਿਹਾ, ਤਾਂ ਉਹ ਸਾਰੇ ਪਹਾੜ ਨੂੰ ਧਣ ਲੈਣਗੇ,ਅਤੇ ਉਸ ਵੇਲੇ ਇਨਾਂ ਨੂੰ ਕੱਢਣਾ ਬਹੁਤ ਔਖਾ ਹੌਊ; ਸਭ ਏ ਇਹ ਸਲਾਹ ਅੱਛੀ ਲਗਦੀ ਹੈ, ਜੋ ਵਖਤ ਟਾਲਨ ਲਈ ਇਹ ਕਿਲਾ ਰਣਜੀਤਸਿੰਘ ਨੂੰ ਦੇ ਦੇਯੇ; ਉਹ ਆਪੇ ਆਪਣੇ ਲਾਲਚ ਦਾ ਮਾਰਿਆ ਇਸ ਕੋਮ ਨੂੰ ਮੁਲਖੋ ਕੱਢ ਦੇਉ, ਅਤੇ ਸਾਡਾ ਹੋਰ ਮੁਲਖ ਸਾਡੇ ਹੇਠ ਬੱਚ ਰਹੁ ਅਤੇ ਇਕ ਹੋਰ ਗੱਲ ਬੀ ਹੈ, ਜੋ ਸਿੱਖ ਲੋਕ ਉਜਿਹੇ ਸੂਰਮੇ ਬੀ ਨਹੀ ਹਨ; ਜਿਸ ਵੇਲੇ ਪਹਾੜ ਦੇ ਸਾਰੇ ਰਾਜੇ ਇਕ ਮੁਠ ਹੋਕੇ ਡਹੇ, ਉਸੀ ਵੇਲੇ ਈਸ ਕਿਲੇ ਨੂੰ ਸਹਿਜੇ ਛਡਾ ਲੈਣਗੇ, ਅਤੇ ਸਿੱਖਾਂ ਨੂੰ ਮਾਰਕੇ ਕੱਢ ਦੇਣਗੇ। ਰਾਜੇ ਨੂੰ ਇਹ ਸਲਾਹ ਪਸਿੰਦ ਆਈ, ਅਤੇ ਬਕੀਲਾਂ ਦੀ ਜਬਾਨੀ ਮਹਾਰਾਜੇ ਰਣਜੀਤਸਿੰਘੁ ਨੂੰ ਕਹਾ ਘੱਲਿਅਾ, ਜੋ ਅਾਪ ਅਾਕੇ ਕਾਂਗੜੇ ਦਾ ਕਿਲਾ ਸਾਂਭ ਲੳ। ਮਹਾਰਾਜਾ ੲਿਹ ਗੱਲ ਸੁਣਦਾ ਹੀ ਫੌਜ ਲੈਕੇ ਵਾਹੋਦਾਹ ਪਹਾੜ ਨੂੰ ੳੁਠ ਵਗਿਅਾ। ਅਤੇ ਗੋਰਖੀੲੇ, ੲਿਕ ਤਾ ਅੱਗੇ ਹੀ ਅੱਕ ਰਹੇ ਹੋੲੇ ਸੇ, ਅਰ ਦੂਜਾ ਸਿੱਖਾਂ ਅਤੇ ਪਹਾੜੀ ਰਾਜਿਅਾਂ ਦਾ ੲੇਕਾ ਦੇਖਕੇ, ਲਚਾਰ ਹੋਕੇ ਭੱਜ ਗੲੇ, ਅਤੇ ਅਾਪਣੇ ਦੇਸ ਵਿਚ ਜਾ ਵੜੇ।

ਅਾਖਦੇ ਹਨ, ਜੋ ਗੋਰਖੀੲੇ ਪੈਰਾਂ ਤੇ ਨੰਗੇ, ਅਤੇ ਖੁਖਨੀਅਾਂ ਨਾਲ ਲੜਦੇ ਸਨ, ਅਰ ਤੀਰ ਬੰਦੂਕ ਚਲਾੳੁਣੀ ਬਿਲਕੁਲ ਨਹੀਂ ਜਾਣਦੇ ਸੇ, ਅਤੇ ਤੀਜਾ ੲਿਹ, ਜੋ ੳੁਨ੍ਹਾਂ ਦਾ ਦੇਸ ੳੇਥੋਂ ਪੰਜ ਸੈ ਕੋਹਾਂ ਪੁਰ ਸੀ। ਗੱਲ ਕਾਹ ਦੀ, ਜਾਂ ੲਿਹ ਕਿਲਾ ਮਹਾਰਾਜੇੇ ਰਣਜੀਤਸਿੰਘੁ ਕੋਲ ਅਾੲਿਅਾ, ਤਾਂ ਪਹਾੜ ਦੇ ਸਰਬੱਤ ਰਾਜੇ, ਸਣੇ ਮੁਲਖ, ੳੁਹ ਦੇ ਤਾਬੇਦਾਰ ਹੋ ਗੲੇ, ਅਤੇ ਹੁਣ ਤੀਕੁਰ ਟਕੇ ਅਰ ਨੌਕਰੀ ਭਰਦੇ ਹਨ। ਅਤੇ ਕਟੋਚਾਂ ਦਾ