੮੬
ਦੁਆਬੇ ਦੇ ਬਾਰੀ ਨਗਰ।
ਉਹ ਕਚਾ ਮਨਸੂਬਾ ਵਿਚ ਹੀ ਰਹਿ ਗਿਆਚ ; ਹੁਣ ਮਹਾਰਾਜੇ ਰਣਜੀਤਸਿੰਘ ਨਾਲ ਸਾਹਮਣਾ ਕਰਨ ਦੀ ਤਿਨਾ ਵਿਚ ਸਮਰਥਾ ਨਹੀ ਹੈ ।
Jwálá Mukhí.
ਜਵਾਲਾਮੁਖੀ, ਹਿੰਦੂਆਂ ਦਾ ਵਡਾ ਦੇਵਸਥਾਨ, ਕੋਟਕਾਂਗੜੇ ਤੇ ਬਾਰਾਂ ਕੋਹ ਹੈ; ਅਸੂ ਮਹੀਨੇ ਦੇ ਪਿਛਲੇ ਪੱਖ ਵਿੱਚ ਬਹੁਤ ਲੁਕਾਈ ਉਥੇ ਕੱਠੀ ਹੁੰਦੀ, ਅਤੇ ਹਜ਼ਾਰਾਂ ਰੁਪਇਆਂ ਦੇ ਝੜਾਵੇ ਝੜਾਉਦੀ ਹੈ। ਉਸ ਵਿਚੋ ਅੱਧਾ ਰਾਜੇ ਦੇ ਭੰਡਾਰ ਪੈਂਦਾ ਹੈ,ਅਤੇ ਅੱਧਾ ਭੋਜਕੀ ਰਖਦੇ ਹਨ। ਅਤੇ ਉਥੇ ਦੋ ਤਿਨ ਜਾਗਾਂ ਥੀਂ ਆਪੇ ਆਪ ਅੱਗ ਦੀ ਲਾਟ ਨਿਕਲਦੀ ਹੈ,ਅਤੇ ਹਿੰਦੂ ਉਸ ਨੂੰ ਈਸਵਰੀ ਜੋਤ ਸਮਝਦੇ ਹਨ। ਉਹ ਦੇ ਉਪਰ ਇਕ ਗੁੰਮਜ ਜਿਹਾ ਬਣਾਕੇ, ਅੰਦਰਵਾਰ ਇਕ ਟੋਆ ਪੱਟ ਛਡਿਆ ਹੈ; ਸੋ ਉਸ ਵਿਚ ਬਦਾਮ, ਖੋਪਾ, ਗਰੀ, ਤਿਲ, ਤੇ ਹੋਰ ਮੇਵੇ ਜਿਨਾਂ ਵਿਚ ਤੇਲ ਹੈ, ਪਾਕੇ ਜਾਲਦੇ, ਅਤੇ ਆਪਣੇ ,ਮੰਤਰ ਜੰਤਰ ਪੜ੍ਹਦੇ ਹਨ, ਅਤੇ ਇਸ ਕਰਤੱਬ ਨੂੰ ਹੁਣ ਹੋਮ ਕਰਕੇ ਆਖਦੇ ਹਨ। ਇਸ ਕਰਕੇ ਜੋ ਹਿੰਦੁੂਆਂ ਵਿਚ ਬੁਤਾਂ ਦੀ ਪੂਜਾ ਦੀ ਵਡੀ ਚਾਲ ਹੈ, ਰੁੱਖਾਂ, ਅਤੇ ਪਾਣੀ ਦੇ ਚੁਸਮਿਆਂ, ਅਰ ਪੱਥਰਾਂ, ਤੇ ਅੱਗ ਦੀਆਂ ਲਾਟਾਂ ਨੂੰ ਦੇਵਸਥਾਨ ਠਰਾਕੇ, ਅਜਿਹਾ ਜਾਣਦੇ ਹਨ, ਜੋ ਇਨਾਂ ਸਥਾਨਾਂ ਦੇ ਪੂਜਨ ਥੀਂ ਦੁਹਾਂ ਜਹਾਨਾਂ ਦੇ ਕਾਰਜ ਸੁੱਧ ਹੁੰਦੇ ਹਨ; ਬਲਕ ਓਹ ਜੋ ਅਣਪੜ ਹਨ, ਜੋ ਇਨਾਂ ਸਥਾਨਾਂ ਨੂੰ ਚਾਰੋ ਬੰਨੇ ਕਰਤਾ ਸਮਝਦੇ ਹਨ; ਅਤੇ ਇਨਾਂ ਤੀਰਥਾਂ ਦੀਆਂ ਐਸੀਆਂ ਕਰਾਮਾਤਾਂ ਬਿਆਨ ਕਰਦੇ ਹਨ, ਜੋ ਅਕਲ ਦੰਗ ਹੋ ਜਾਂਦੀ ਹੈ। ਸੇਖ ਅਬੁਲਫਜਲ ਜੋ ਮਹਾ ਚਤਰ, ਅਤੇ ਹਿੰਦੂਆਂ ਦੇ ਦੀਨ ਵਿਚ ਬੀ ਅੱਤ ਖਬਰਦਾਰ ਸਾ, ਬਲਕ ਉਹ ਦੀਆਂ ਕਤੇਬਾਂ ਵਿਚੋਂ ਅਜਿਹੀ ਬੋ