ਸਮੱਗਰੀ 'ਤੇ ਜਾਓ

ਪੰਨਾ:A geographical description of the Panjab.pdf/103

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਆਬੇ ਬਾਰੀ ਦੇ ਨਗਰ।

੮੭

ਆਉਂਦੀ ਹੈ, ਜੋ ਉਹ ਬੀ ਹਿੰਦੂਆਂ ਦੇ ਦੀਨ ਪੁਰ ਨਿਹਚਾ ਰਖਦਾ ਸੀ, ਅਤੇ ਹਿੰਦੂ ਬੀ ਉਹ ਦੇ ਲਿਖੇ ਨੂੰ ਮੰਨਦੇ ਹਨ; ਸੋ ਉਹ ਆਈਨ ਅਕਬਰੀ ਵਿਚ ਉਸ ਜਾਗਾ ਦੀ ਵਾਰਤਾ ਇਸ ਤਰਾਂ ਲਿਖਦਾ ਹੈ, "ਜੋ ਨਗਰਕੋਟ ਪਹਾੜ ਪੁਰ ਇਕ ਸਹਿਰ ਹੈ, ਉਸ ਜਾਗਾ ਦੇ ਕਿਲੇ ਨੂੰ ਕਾਂਗੜਾ ਕਹਿੰਦੇ ਹਨ, ਉਹ ਦੇ ਪਾਸ ਮਹਾਮਾਈ ਦਾ ਸਥਾਨ ਹੈ, ਜੋ ਲੋਕ ਦੂਰ ਦੂਰ ਤੇ ਉਹ ਦੀ ਜਾਤ੍ਰਾ ਨੂੰ ਆਉਂਦੇ ਹਨ; ਅਤੇ ਇਸ ਮਤ ਦੇ ਸਿਆਣੇ ਲੋਕ ਸਕਤ ਨੂੰ ਮਹਾਮਾਈ ਆਖਦੇ ਹਨ।" ਅਤੇ ਲਿਖਿਆ ਹੈ, ਜੋ ਪਾਰਬਤੀ ਮਲੀਣ ਦਿਸਟ ਦੇ ਕਾਰਨ ਆਪਣੇ ਆਪ ਤੇ ਬਿਖਰ ਗਈ, ਅਤੇ ਉਹ ਦੇ ਚਾਰ ਟੁਕੜੇ ਹੋਕੇ ਚੋਹੁੰ ਜਾਗੀਂ ਜਾ ਪਏ; ਉਹ ਦਾ ਸਿਰ ਅਤੇ ਕੋਈ ਹੋਰ ਅੰਗ, ਜੋ ਕਸਮੀਰ ਦੇ ਪਹਾੜ ਵਿਚ ਕਾਮਰਾਜ ਦੀ ਵਲ ਜਾ ਪਿਆ, ਉਸ ਨੂੰ ਸਿਰਧਾ; ਅਤੇ ਜਿਹੜਾ ਅੰਗ, ਦੱਖਣ ਵਾਲ਼ੇ ਬੀਜਾਪੁਰ ਦੇ ਨੇੜੇ ਤੇੜੇ ਜਾ ਪਿਆ, ਤਿਸ ਨੂੰ ਤਲੀ ਭਵਾਨੀ; ਅਤੇ ਉਹ, ਜੋ ਕਾਂਵਰੂ ਦੇਸ ਵਿਚ ਜਾ ਪਿਆ, ਉਹ ਨੂੰ ਕਾਮੱਛਾ ਕਰਕੇ ਆਖਦੇ ਹਨ; ਅਤੇ ਜੋ ਆਪਣੇ ਠਿਕਾਣੇ ਸਿਰ ਰਿਹਾ, ਸੋ ਜਾਲੰਧਰੀ ਕਰਕੇ ਮਸਹੂਰ ਹੋ ਗਿਆ; ਅਤੇ ਉਹ ਦੇ ਜਵਾਲਾਮੁਖੀ ਦੀ ਧਰਤੀ ਹੈ, ਜਿਥੋਂ ਅੱਗ ਦੀਆਂ ਲਾਟਾਂ ਨਿੱਕਲ਼ਦੀਆਂ ਹਨ। ਜਿਹੜੇ ਲੋਕ ਉਥੇ ਦੇਵੀ ਪਰਸਣ ਜਾਂਦੇ ਹਨ, ਸੋ ਜਲ਼ਨਹਾਰੀਆਂ ਵਸਤਾਂ ਹੋਮ ਵਿਚ ਪਾਉਂਦੇ ਹਨ, ਅਤੇ ਮੁਰਾਦਾਂ ਪੂਰੀਆਂ ਹੋਣ ਦੀ ਆਸ ਧਰਦੇ ਹਨ। ਅਤੇ ਅਜਿਹਾ ਜਾਣ ਪੈਂਦਾ ਹੈ, ਜੋ ਉਥੇ ਠੀਕ ਗੰਧਕ ਦੀ ਖਾਣ ਹੈ। ਕਈ ਮੁਸਲਮਾਨ ਪਾਤਸਾਹ ਇਸ ਜਾਗਾ ਪਹੁੰਚੇ ਹਨ, ਅਤੇ ਉਨ੍ਹਾਂ ਨੈ ਠਾਕੁਰਦਵਾਰੇ ਢਾਹਕੇ ਇਸ ਜਾਗਾ ਨੂੰ ਮੁੱਢੋਂ ਖਰਾਬ ਕਰ ਸਿਟਿਆ ਹੈ; ਜਿਹਾ ਕੁ ਮੁਹੰਮਦਸਾਹ ਦੇ ਪਿਛੋਂ ਸੁਲਤਾਨ ਫਰੋਜਸਾਹ, ਜਾਂ ਇਸ ਜਾਗਾ ਆਇਆ, ਤਾਂ ਓਨ ਇਸ ਮੰਦਰ ਨੂੰ ਢਾਹਕੇ ਇਹ