ਪੰਨਾ:A geographical description of the Panjab.pdf/105

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਆਬੇ ਬਾਰੀ ਦੇ ਨਗਰ।

੮੯

ਓਨ ਉਹ ਦੇ ਦੁਆਲ਼ੇ ਇਕ ਅਜਿਹਾ ਪੱਕਾ ਕਿਲਾ ਉਸਾਰਿਆ, ਜਿਹ ਦੇ ਚਾਰ ਬੁਰਜ ਅਰ ਇਕ ਡੇਉਢੀ ਸੀ। ਅਤੇ ਉਸ ਕਿਲੇ ਵਿਚ ਆਪਣੇ ਰਹਿਣੇ ਲਈ ਵਡੇ ਅਨੂਪ ਪੱਕੇ ਘਰ ਬਣਵਾਏ; ਇਸੇ ਕਰਕੇ ਉਹ ਪਿੰਡ ਦਿਨੋਦਿਨ ਵਧੇਰੇ ਹੀ ਬਸਦਾ ਗਿਆ;ਕਿੰਉਕਿ ਹਰ ਪਾਸਿਓ ਭਾਂਤ ਭਾਂਤ ਦੇ ਲੋਕ ਆਕੇ ਉਥੇ ਬਸਦੇ ਗਏ, ਇਸੀ ਤਰ੍ਹਾਂ ਹੁੰਦੇ ਹੁੰਦੇ ਦੋ ਸੈ ਹੱਟਾਂ ਤੀਕੁਰ ਬਸ ਗਿਆ, ਅਤੇ ਕੱਚੀ ਸਹਿਰਪਨਾਹ ਅਰ ਤਿੰਨ ਦਰਵੱਜੇ ਬਣ ਗਏ; ਅਤੇ ਉਸ ਤੇ ਬਾਹਰਵਾਰ ਬੀ ਬਸੋਂ ਹੈ॥

ਸਾਹ ਨਹਿਰ ਉਥੋਂ ਅੱਧ ਕੋਹ ਪੁਰ ਚਲਦੀ ਹੈ, ਸੋ ਅਮਰਸਿੰਘੁ ਨੈ ਆਪਣੇ ਬਾਗ ਵਿਚਦੋਂ ਲੰਘਾਕੇ, ਉਹ ਦੇ ਕੰਢੇ ਵਡੀ ਸੁੰਦਰ ਅੰਬਾਰਤ ਬਣਵਾਈ। ਅਤੇ ਮਹਾਰਾਜ ਰਣਜੀਤਸਿੰਘੁ ਨੈ ਬੀ ਇਕ ਵਡੀ ਅਨੂਪ ਬੈਠਕ ਬਣਵਾਕੇ ਉਸ ਨਹਿਰ ਪੁਰ ਪੁਲ਼ ਬਨਵਾ ਦਿੱਤਾ ਹੈ। ਗਰਮੀ ਦੀ ਰੁੱਤ ਵਿਚ ਤਾ ਸਚ ਮੁਚ ਇਕ ਵਡਾ ਅਨੂਪ ਮਕਾਨ ਹੈ! ਉਸ ਜ਼ਿਲੇ ਵਿਚ ਇਸ ਨਹਿਰ ਦਾ ਪਾਣੀ ਬਹੁਤ ਠੰਡਾ ਅਤੇ ਤੇਜ ਵਗਦਾ ਹੈ। ਦਰਿਆਉ ਰਾਵੀ ਸਹਿਰੋਂ ਢਾਈ ਕੋਹ, ਅਤੇ ਬਿਆਹ ਨਦੀ ਗਿਆਰਾਂ ਕੋਹ ਹੈ। ਇਹ ਮੁਲਖ ਪਹਾੜ ਤਲ਼ੀ ਦਾ ਹੈ;ਇਸ ਕਰਕੇ ਇਸ ਜ਼ਿਲੇ ਵਿਚ ਚਾਉਲ਼ ਵਡੇ ਬਰੀਕ ਅਤੇ ਚੰਗੀ ਬਾਸਨਾਵਾਲ਼ੇ ਹੁੰਦੇ ਹਨ,ਅਤੇ ਹਲ਼ਧੀ ਅਰ ਕਮਾਦ ਬਹੁਤ ਬੀਜਦੇ ਹਨ; ਇਸ ਜ਼ਿਲੇ ਵਿਚ ਖੇਤੀ ਨਹਿਰ ਅਤੇ ਬਰਖਾ ਦੇ ਪਾਣੀ ਨਾਲ਼ ਹੁੰਦੀ ਹੈ,ਅਤੇ ਹਰਟ ਚੜਸ ਹੈ ਨਹੀਂ॥

Gaŗhoțá.

ਗੜ੍ਹੋਟਾ ਪਹਾੜ ਤਲ਼ੀ ਵਿਚ ਇਕ ਸਹਿਰ ਦੇ ਤਾੜੇ ਦਾ ਪਿੰਡ ਹੈ, ਉਥੇ ਦੇ ਬਾਰਸ ਮੁਸਲਮਾਨ ਰਾਜਪੂਤ ਹਨ,ਅਤੇ ਉਥੋਂ ਨੇੜੇ ਹੀ ਚੜ੍ਹਦੇ ਰੁਕ ਇਕ ਖੱਡ ਹੈ, ਜੋ ਸਦਾ ਥੁਹੁੜਾ ਥੁਹੁੜਾ ਪਾਣੀ

L