੯੦
ਦੁਆਬੇ ਬਾਰੀ ਦੇ ਨਗਰ।
ਉਸ ਵਿਚ ਵਹਿੰਦਾ ਰਹਿੰਦਾ ਹੈ;ਪਰ ਬਰਸਾਤ ਦੀ ਰੁੱਤੇ,ਜਾਂ ਚੜਦੀ ਹੈ,ਤਾਂ ਇਸ ਦਾ ਪਾੜਾ ਬਹੁਤ ਵਡਾ ਹੋ ਜਾਂਦਾ ਹੈ। ਅਤੇ ਇਹ ਖਡ ਚੰਬੇ ਦੇ ਪਹਾੜੋ ਉਭਰਕੇ, ਇਸ ਪਿੰਡ ਤੇ ਚੌਹੁੰ ਕੋਹਾਂ ਦੀ ਬਿਥ ਉੱਪੁਰ ਬਿਆਹ ਨਦੀ ਵਿਚ ਆ ਪੈਂਦੀ ਹੈ । ਇਸ ਜਾਗਾ ਦੀ ਧਰਤੀ ਸਾਰੀ ਟਿੱਬੇ ਯਾ ਟੋਏ ਹਨ,ਅਤੇ ਇਹ ਪਿੰਡ ਆਪ ਬੀ ਟਿੱਬੇ ਉਪੁਰ ਹੈ। ਦਰਿਆਉ ਬਿਆਹ ਉਥੋਂ ਚਾਰ ਕੋਹ,ਅਤੇ ਦਰਿਆਉ ਰਾਵੀ ਅੱਠ ਕੋਹ ਹੈ।
Káĥnúwáņ.
ਕਾਹਨੂਵਾਣ ਇਕ ਕਦੀਮੀ ਪਕਾ ਸ਼ਹਿਰ,ਬਿਆਹ ਨਦੀ ਦੇ ਉੱਚੇ ਕੰਢੇ ਪੁਰ ਹੈ;ਸੋ ਹੁਣ ਬਹੁਤ ਜਾਗਾ ਤੇ ਉਜੜ ਹੋ ਗਿਆ ਹੈ। ਦਿੱਲੀਵਾਲਿਆਂ ਪਾਤਸ਼ਾਹਾ ਦੇ ਸਮੇ ਵਿਚ,ਇਹ ਸ਼ਹਿਰ ਬਹੁਤ ਉਮਰਾਵਾਂ ਦੇ ਰਹਿਣ ਦੀ ਜਾਗਾ ਹੋ ਗਿਆ ਸਾ;ਕਿੰਉਕਿ ਪਾਤਸਾਹ ਸਕਾਰ ਖੇਡਣ ਲਈ ਇਥੇ ਬਹੁਤ ਆਇਆ ਕਰਦੇ ਸੇ। ਅਤੇ ਇਹ ਧਰਤੀ ਸਿੱਲੀ ਅਤੇ ਨੀਵੀ ਹੈ;ਇਸ ਦਾ ਚੁੜਾਉ,ਢਾਇਓ ਲੈਕੇ,ਦਰਿਆਉ ਦੇ ਕੰਢੇ ਤੀਕੁਰ,ਪੰਜ ਛੇ ਕੋਹ,ਅਤੇ ਲੰਬਾਉ,ਪੈਂਤੀ ਕੋਹ ਹੈ। ਇਸ ਧਰਤੀ ਵਿਚ ਪਿੰਡ ਬਹੁਤ ਬਸਦੇ ਹਨ,ਅਤੇ ਕਈ ਜਾਗੀ ਅਜਿਹਾ ਝੱਲ ਅਤੇ ਬੇਲਾ ਹੈ,ਜੋ ਰੁਖਾਂ ਅਰ ਪਾਣੀਆਂ ਦੀ ਬੁਤਾਇਤ ਕਰਕੇ ਅਸਵਾਰ ਪੈਦਲ ਉਥੋਂ ਔਖਾ ਲੰਘ ਸਕਦਾ ਹੈ। ਦੂਜਾ ਇਹ,ਕਿ ਉਸ ਜਾਗਾ ਹਰਨ,ਪਾਹੜੇ,ਸੀਹ,ਚਿੱਤ, ਅਤੇ ਸੂਰ,ਜੋ ਉਨਾਂ ਨੂੰ ਕਾਠੂ ਬੀ ਆਖਦੇ ਹਨ,ਬਹੁਤ ਹੀ ਹਨ;ਇਸ ਕਰਕੇ ਹੋਰ ਲੋਕ ਬੀ ਉਸ ਰਸਤੇ ਜਾਂਦੇ ਡਰਦੇ ਹਨ। ਇਸ ਜਾਗਾ ਅਜਿਹੇ ਬੇਲੇ,ਅਤੇ ਵਡੀਆਂ ਵਡੀਆਂ ਢਾਬਾਂ ਕਈ ਹਨ,ਜੋ ਸਕਾਰੀ ਲੋਕ ਡੋੰਡੀਆਂ ਵਿਚ ਬੈਠਕੇ,ਉਥੇ ਮੱਛੀਆਂ ਅਰ ਮੁਰਗਾਬੀਆਂ ਦਾ ਸਕਾਰ ਖੇਡਦੇ,ਅਤੇ ਸੈਲ ਕਰਦੇ ਹਨ। ਅਤੇ ਮਾਛੀ ਲੋਕ,ਮੱਛੀਆਂ ਅਰ