ਪੰਨਾ:A geographical description of the Panjab.pdf/107

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਦੁਆਬੇ ਬਾਰੀ ਦੇ ਨਗਰ। ੯੧

ਮੁਰਗਾਬੀਆਂ, ਅਤੇ ਨਾਪੇ ਦੇ ਫੁੱਲ, ਅਤੇ ਸੰਘਾੜੇ, ਇਸ ਸ਼ਹਿਰੋ ਕਲਾਨੋਰ ਅਰ ਬਟਾਲੇ ਤੀਕੁਰ ਲੈ ਜਾਕੇ ਬੇਚਦੇ ਹਨ। ਅਤੇ ਉਸ ਢਾਬ ਵਿਚ, ਜੋ ਸ਼ਹਿਰੋਂ ਅੱਧ ਕੋਹ ਹੈ, ਅਕਬਰ ਪਾਤਸਾਹ ਦੀਆਂ ਸੁੰਦਰ ਬੈਠਕਾਂ ਪਾਣੀ ਦੇ ਵਿਚ ਬਣਵਾਈਆਂ ਹੋਈਆਂ ਸਨ, ਸੋ ਹੁਣ ਉਜੜ ਪਈਆਂ ਹਨ, ਅਤੇ ਦੱਭ ਸਰਕੜਾ ਉੱਗਿਆ ਹੋਇਆ ਹੈ; ਉਥੇ ਤੀਕੁਰ ਬੇੜੀ ਵਿਚ ਬੈਠਕੇ ਜਾਈਦਾ ਹੈ। ਗਲ ਕੀ, ਇਸ ਜਾਗਾ ਵਰਗੀ ਸਕਾਰਗਾਹ ਸਾਰੀ ਪੰਜਾਬ ਵਿਚ ਘੱਟ ਹੈ। ਦਿੱਲੀ ਅਤੇ ਕਾਬੁਲ ਦੇ ਪਾਤਸਾਹ, ਜਦ ਕਦੇ ਇਸ ਮੁਲਖ ਵਿਚ ਆਣ ਫਿਰਦੇ ਸੇ, ਤਾਂ ਇਸ ਜਾਗਾ ਦੇ ਸਕਾਰ ਕੀਤੇ ਬਿਨਾ ਮੁੜਕੇ ਨਹੀ ਜਾਂਦੇ ਸਨ; ਹੁਣ ਲਹੌਰ ਡਾ ਹਾਕਮ ਬੀ ਕਦੇ ਕਦੇ ਸਕਾਰ ਖੇਡਣ ਲਈ ਇਥੇ ਆ ਫਿਰਦਾ ਹੈ।।

Rahílá

ਰਹੀਲਾ ਬਿਆਹ ਦੇ ਟਿਬੇ ਦੇ ਕੰਢੇ ਪੁਰ ਇਕ ਸਹਿਰ ਹੈ, ਜੋ ਗੁਰੂ ਅਰਜੁਣ ਨੈ ਆਪਣੇ ਪੁੱਤ ਹਰਗੋਬਿੰਦ ਦੇ ਨਾਉ ਪੁਰ ਬਸਾਕੇ ਹਰਗੋਬਿੰਦਪੁਰਾ ਨਾਉ ਧਰਿਆ। ਇਸ ਤੇ ਅੱਗੇ ਇਕ ਛੋਟਾ ਜਿਹਾ ਪਿੰਡੋਰਾ ਸੀ, ਅਤੇ ਇਕ ਗੁੰਮਜਦਾਰ ਚੂਨੇ ਗੱਚ ਮਸੀਤ, ਸਹਿਰ ਦੇ ਗੱਭੇ ਮੁਗਲਾਂ ਦੇ ਮਹੱਲੇ, ਹੁਣ ਤੀਕੁਰ ਅਬਾਦ ਹੈ, ਉਸ ਤੇ ਛੁੱਟ ਸਾਰੇ ਸ਼ਹਿਰ ਵਿਚ ਹੋਰ ਕੋਈ ਮਸੀਤ ਹੈ ਨਹੀ; ਕਿੰਉਕਿ ਉਹ ਹਿੰਦੁਆਣਾ ਸਹਿਰ ਹੈ। ਇਸ ਤੇ ਅੱਗੇ ਦਰਿਆਉ ਬਿਆਹ, ਸਹਿਰ ਥੀਂ ਦੋਹੁੰ ਯਾ ਤਿੰਨਾ ਕੋਹਾਂ ਪੁਰ ਸਾ, ਹੁਣ ਢਾਹੇ ਦੇ ਹਿਠਾੜ ਸ਼ਹਿਰ ਤੇ ਤੀਰ ਦੀ ਮਾਰ ਪੁਰ ਚਲਦਾ ਹੈ, ਅਤੇ ਉਹੋ ਜਾਗਾ ਘਾਟ ਦੀ ਹੈ। ਅਤੇ ਢਾਹੇ ਦੇ ਸਬਬ, ਕਾਹਨੂਵਾਲ ਤੇ ਲੈਕੇ ਹਰੀਕੇ ਘਾਟ ਤੀਕੁਰ, ਜਿੱਥੇ ਬਿਆਹ ਅਰ ਸਤਲੁਜ ਕਠੇ ਹੁੰਦੇ ਹਨ, ਖੂਹਾਂ ਦਾ ਪਾਣੀ ਡੂੰਘਾ ਹੈ, ਅਤੇ ਢਾਹੇ ਦੇ ਕੰਢਿਓ ਸੱਤਾਂ ਅੱਠਾ ਕੋਹਾਂ ਤੀਕੁਰ ਪਛਮ ਦੇ ਦਾਉ, ਫ਼ਸਲ