੯੨
ਦੁਆਬੇ ਬਾਰੀ ਦੇ ਨਗਰ।
ਬਰਖਾ ਨਾਲ ਹੁੰਦੀ ਹੈ। ਅਤੇ ਗਰਾਵਾਂ ਅਰ ਬਸਤੀਆਂ ਵਿਚ ਕਈ ਖੂਹ ਬੀਹ ਗਜ ਡੂੰਘੇ,ਅਤੇ ਟਾਵਾਂ ਟਾਵਾਂ ਤੀਹ ਗਜ ਡੂੰਘਾ,ਅਤੇ ਜਿਹੜੇ ਦਰਿਆਉ ਤੇ ਨੇੜੇ ਢਾਹੇ ਪੁਰ ਹਨ,ਸੋਪੰਜਾਹ ਗਜ ਡੂੰਘੇ ਹਨ;ਗੱਲ ਕ,ਸੱਭੋ ਚਾਰ ਪੰਜ ਖੂਹੇ ਹੋਣਗੇ।।
Fatiábád.
ਫਤਿਆਬਾਦ ਇਕ ਕਦੀਮੀ ਸ਼ਹਿਰ ਜਹਾਂਗੀਰ.ਪਾਤਸ਼ਾਹ ਦਾ ਬਸਾਇਆ ਹੋਇਆ,ਦਰਿਆਉ ਬਿਆਹ ਦੇ ਢਾਹੇ ਪੁਰ ਹੈ,ਜੋ ਅਦੀਨਾਬੇਗਖਾਂ ਦੇ ਸਮੇ ਵਿਚ,ਫੌਜਾ ਦੇ ਉਤਾਰੇ ਦੇ ਸਬਬ ਬਹੁਤ ਅਬਾਦ ਹੋ ਗਿਆ ਸੀ। ਉਹ ਦੀ ਅੰਬਾਰਤ ਬਹੁਤੀ ਪੱਕੀ,ਅਤੇ ਥੁਹੁੜੀ ਕੱਚੀ ਹੈ;ਹੁਣ ਸਰਦਾਰ ਫਤੇਸਿੰਘ ਆਹਲੂਵਾਲੀਏ ਦੇ ਰਾਜ ਵਿਚ,ਇਸ ਕਰਕੇ ਜੋ ਓਹ ਕਰਿੰਦੇ ਅਤੇ ਮੁਨਸੀ ਮੁਸੱਦੀ ਮੁਸਲਮਾਨ ਸ,ਕਈਕੁ ਪੱਕੀਆ ਮਸੀਤਾਂ ਅਤੇ ਸੁੰਦਰ ਅੰਬਾਰਤਾਂ ਬਣ ਗਈਆਂ ਹਨ।
Bairowáļ
ਬੈਰੋਵਾਲ ਇਕ ਪੁਰਾਣਾ ਸ਼ਹਿਰ ਹੈ,ਕਿਧਰੇ ਪੱਕਾ ਕਿਧਰੇ ਕੱਚਾ;ਅਰ ਦਰਿਆਉ ਬਿਆਹ ਦਾ ਰਾਜਘਾਟ ਇਸ ਸ਼ਹਿਰ ਦੇ ਹੇਠ ਹੈ।।
Haríke and Boh.
ਹਰੀਕੇ ਅਤੇ ਬੋਹ,ਏਹਦੋਵੇਂ ਪਿੰਡ ਇਕ ਦੂਜੇ ਥੀਂ ਤੇਹੁਂ ਚੌਹੁੰ ਕੋਹਾਂ ਦੀ ਬਿੱਥ ਪੁਰ,ਦਰਿਆਉ ਦੇ ਢਾਹੇ ਉੱਤੇ ਹਨ;ਇਸ ਜਾਗਾ ਬਿਆਹ ਅਰ ਸਤਲੁਜ ਕੱਠੇ ਹੋ ਗਏ ਹਨ। ਇਹ ਮੁਲਖ ਬਹੁਤਾ ਛਪਰਬਾਸ ਹੈ,ਅਤੇ ਬੇੜੀਆਂ ਹਰੀਕਿਆਂ ਦੇ ਹੇਠ ਆਣਕੇ ਲਗਦੀਆਂ ਹਨ;ਕਿੰਉਕਿ ਦੋ ਜਾਗਾ ਦੇ ਲੰਘਣ ਤੇ ਇਥੇ ਦੋਨੋ ਦਰਿਆਉ ਇਕ ਜਾਗਾ ਲੰਘਣੇ ਪੈਂਦੇ ਹਨ। ਅਤੇ ਦੀਵਾਨਚੰਦ ਤੋਪਖਾਨੇ ਦੇ ਦਰੋਗੇ ਨੈ,ਜੋ ਮਹਾਰਾਜੇ ਰਣਜੀਤਸਿੰਘ