ਤੀਜਾ ਦੁਆਬਾ ਰਚਨਾ। | ੯੩ |
ਦਾ ਨੌਕੁਰ ਸਾ,ਇਸ ਪਿੰਡ ਦੇ ਕੋਲ,ਇਕ ਕੱਚਾ ਕਿਲਾ,ਜਿਹ ਦਾ ਦਰਵੱਜਾ ਪੱਕਾ ਸੀ,ਉਸਾਰਿਆ ਥਾ।।
The 3rd Duába-Rachná
ਤੀਜਾ ਦੁਆਬਾ ਰਚਨਾ। ਇਹ ਦੁਆਬਾ ਦਰਿਆਉ ਰਾਵੀ ਅਤੇ ਚਨਾਬ ਦੇ ਵਿਚ ਹੈ, ਜਿਹ ਨੂੰ ਪੰਜਾਬੀ ਲੋਕ ਝਨਾਉ ਕਰਕੇ ਆਖਦੇ ਹਨ। ਇਸ ਦੁਆਬੇ ਡਾ ਨਾਉ ਰਚਨਾ ਇਸ ਲਈ ਧਰਿਆ, ਜੋ ਰਾਵੀ ਅਰ ਚਨਾਬ ਦੇ ਵਿਚ ਹੈ, ਅਰਥਾਤ ਰ ਰਾਵੀ ਤੇ, ਅਰ ਚਨਾ ਚਨਾਬ ਤੇ ਲੈਕੇ, ਜਾ ਕੱਠਾ ਕਰਯੇ, ਤਾਂ ਰਚਨਾ ਬਣ ਜਾਂਦਾ ਹੈ। ਇਸ ਦੁਆਬੇ ਡਾ ਲੰਬਾ, ਜੰਮੂ ਅਰ ਬਸੰਤਪੁਰ ਦੇ ਬੰਨੇ ਤੇ ਲੈਕੇ, ਜੋ ਰਵੀ ਵੇ ਕੰਢੇ ਹੈ, ਫਰੀਦਵਾਲੇ ਅਤੇ ਫਾਜਲਸਾਹ ਦੀ ਬਸੂਹੀ ਤੀਕੁ, ਦੋ ਸੈ ਅੱਸੀ ਕੋਹ ਹੈ; ਅਤੇ ਚੜਾਉ, ਕਿਤੇ ਬਹੁਤਾ, ਕਿਤੇ ਥੁਹੁੜਾ; ਜਿਹਾਕੁ ਬਸੰਤਪੁਰ ਤੇ ਜੰਮੂ ਤੀਕੁਰ ਤੀਹ ਕੋਹ, ਅਤੇ ਸਾਹਦਰੇ ਤੇ ਬਜੀਰਾਬਾਦ ਲਗ ਚਾਲੀਕੋਹ, ਅਤੇ ਸਾਂਦਰ ਦੀ ਬਾਰ ਵਿਚ ਬੀ ਉਹੋ ਚਾਲੀ ਕੋਹ, ਅਤੇ ਰਾਮਚੌੰਤੜੇ ਦੇ ਗਿਰਦੇ ਸੱਤ ਅੱਠ ਕੋਹ ਹੈ। ਇਹ ਦੁਆਬਾ ਪੰਜਾਬ ਦੇ ਤੋਨੇ ਵਿਚ ਹੈ, ਅਤੇ ਇਸ ਦੁਆਬੇ ਦੇ ਚੌਹਟ ਪਰਗਨੇ ਹਨ; ਉਨਾਂ ਵਿਚੋਂ ਸਤਵੰਜਾ ਲਹੌਰ ਨਾਲ ਲਗਦੇ ਹਨ, ਅਤੇ ਸੱਤ ਮੁਲਤਾਨ ਨਾਲ। ਇਸ ਦੁਆਬੇ ਦਾ ਓੜਕ ਫਾਜਲਸਾਹ ਦਾ ਘਾਟ ਹੈ, ਜੋ ਫਾਜਲਸਾਹ ਦੀ ਬਸਤੀ ਦੇ ਕੋਲ ਹੈ, ਜਿਹੜੀ ਮੁਲਤਾਨ ਨੂੰ ਲਗਦੀ ਹੈ। ਅਤੇ ਝਨਾਉ ਦੇ ਕੰਢੇ ਫਾਜਲਸਾਹ ਦੀ ਬਸਤੀ ਦੇ ਸਾਹਮਣੇ ਫਰੀਦਵਾਲਾ ਇਕ ਪਿੰਡ ਹੈ; ਉਥੇ ਦੋਹਾਂ ਦਰਿਆਵਾਂਵਿਚ ਇਕ ਕੋਹ ਦੀ ਬਿੱਥ ਹੈ। ਇਸ ਗਿਰਦੇ ਇਕ ਫ਼ਕੀਰ ਦਾ ਮਕਾਨ ਹੈ, ਅਤੇ ਟਾਹਲੀ ਦਾ ਵੱਡਾ ਪੁਰਾਣਾ ਦਰਖਤ ਹੈ, ਜੋ ਉਹ ਮੁੰਢ ਪੁਰ ਵਡੇ ਵਡੇ ਅੱਠ ਟਹਿਣੇ ਹਨ, ਅਤੇ ਇਹ ਟਾਹਲੀ ਉਸ ਜਿਲੇ